ਲਵ ਜਿਹਾਦ: ਆਈਐਸਆਈ ਦੀ ਸ਼ਮੂਲੀਅਤ ਪਤਾ ਕਰੋ: ਸੁਪਰੀਮ ਕੋਰਟ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 16 ਅਗੱਸਤ : ਕੇਰਲਾ ਦੇ ਚਰਚਿਤ ਲਵ ਜਿਹਾਦ ਮਾਮਲੇ ਦੀ ਜਾਂਚ ਹੁਣ ਸੁਪਰੀਮ ਕੋਰਟ ਨੇ ਕੌਮੀ ਜਾਂਚ ਏਜੰਸੀ ਐਨਆਈਏ ਹਵਾਲੇ ਕਰ ਦਿਤੀ ਹੈ। ਸੁਪਰੀਮ ਕੋਰਟ ਨੇ ਸਾਬਕਾ ਜੱਜ ਦੀ ਅਗਵਾਈ ਵਿਚ ਕਮੇਟੀ ਬਣਾਈ ਹੈ। ਐਨਆਈਏ ਨੇ ਅਦਾਲਤ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰੇਗੀ, ਹਾਲੇ ਜਾਂਚ ਪੂਰੀ ਨਹੀਂ ਹੋਈ। ਮਾਮਲੇ ਵਿਚ ਇਕ ਸ਼ਖ਼ਸ ਨੂੰ ਸ਼ੁਕਰਵਾਰ ਤਕ ਅਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ।

ਅਦਾਲਤ ਨੇ ਐਨਆਈਏ ਨੂੰ ਕਿਹਾ ਕਿ ਉਹ ਅਪਣੀ ਜਾਂਚ ਪੂਰੀ ਕਰ ਕੇ ਰੀਪੋਰਟ ਦਾਖ਼ਲ ਕਰੇ ਅਤੇ ਪਤਾ ਕਰੇ ਕਿ ਇਸ ਮਾਮਲੇ ਵਿਚ ਆਈਐਸਆਈਐਸ ਦਾ ਕੀ ਐਂਗਲ ਹੈ? ਅਦਾਲਤ ਨੇ ਕਿਹਾ ਕਿ ਸਾਰੇ ਲੋਕ ਇਸ ਮਾਮਲੇ ਵਿਚ ਇਨਸਾਫ਼ ਚਾਹੁੰਦੇ ਹਨ, ਇਸ ਲਈ ਅਸੀਂ ਸੇਵਾਮੁਕਤ ਜੱਜ ਮੁਹਈਆ ਕਰਵਾ ਸਕਦੇ ਹਾਂ।
ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਐਨਆਈਏ ਨੇ ਪਿਛਲੇ ਕਾਫ਼ੀ ਸਮੇਂ ਵਿਚ ਅਪਣੀ ਜਾਂਚ ਵਿਚ ਬਿਆਨ ਬਦਲੇ ਹਨ। ਇਸ ਲਈ ਉਸ 'ਤੇ ਵਿਸ਼ਵਾਸ ਕਿਵੇਂ ਕੀਤਾ ਜਾ ਸਕਦਾ ਹੈ? ਜ਼ਿਕਰਯੋਗ ਹੈ ਕਿ ਕੇਰਲਾ ਹਾਈ ਕੋਰਟ ਨੇ 25 ਮਈ ਨੂੰ 24 ਸਾਲ ਦੀ ਹਿੰਦੂ ਔਰਤ ਹਾਦਿਆ ਦਾ ਵਿਆਹ ਰੱਦ ਕਰ ਦਿਤਾ ਸੀ। ਔਰਤ ਨੇ ਮੁਸਲਿਮ ਵਿਅਕਤੀ ਨਾਲ ਦਸੰਬਰ 2016 ਵਿਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਵਿਆਹ ਲਈ ਇਸਲਾਮ ਅਪਣਾ ਲਿਆ ਸੀ। ਅਦਾਲਤ ਨੇ ਹਾਦਿਆ ਨੂੰ ਮਾਤਾ ਪਿਤਾ ਕੋਲ ਰਹਿਣ ਦਾ ਹੁਕਮ ਦਿਤਾ ਸੀ। ਪੀੜਤ ਪਿਤਾ ਨੇ ਪਟੀਸ਼ਨ ਪਾ ਕੇ ਕਿਹਾ ਸੀ ਕਿ ਹਾਦਿਆ ਕਿਸੇ ਗਰੋਹ ਦੇ ਝਾਂਸੇ ਵਿਚ ਆ ਗਈ ਜਿਹੜਾ ਮਨੋਵਿਗਿਆਨਕ ਤਰੀਕਿਆਂ ਨਾਲ ਲੋਕਾਂ ਨੂੰ ਇਸਲਾਮ ਧਰਮ ਕਬੂਲਣ ਲਈ ਪ੍ਰੇਰਿਤ ਕਰਦਾ ਹੈ।  (ਏਜੰਸੀ)