ਨਵੀਂ ਦਿੱਲੀ, 20 ਜੁਲਾਈ : ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਵਿਚ ਹਾਰ ਦੇ ਬਾਵਜੂਦ ਉਹ ਸਮਾਜਕ ਨਿਆਂ, ਧਰਮ ਨਿਰਪਖਤਾ, ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਅਤੇ ਜਾਤ-ਪਾਤ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਸੰਘਰਸ਼ ਜਾਰੀ ਰਖਣਗੇ।
ਰਾਮਨਾਥ ਕੋਵਿੰਦ ਨੂੰ ਜਿੱਤ ਦੀ ਵਧਾਈ ਦਿੰਦਿਆਂ ਮੀਰਾ ਕੁਮਾਰ ਨੇ ਕਿਹਾ, ''ਅੱਜ 20 ਜੁਲਾਈ, 2017 ਨੂੰ ਮੈਂ ਸਪੱਸ਼ਟ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਵਿਚਾਰਧਾਰਾ ਦੀ ਲੜਾਈ ਜਾਰੀ ਰਹੇਗੀ।'' ਉਨ੍ਹਾਂ ਅੱਗੇ ਕਿਹਾ, ''ਮੈਂ ਰਾਮਨਾਥ ਕੋਵਿੰਦ ਨੂੰ ਇਸ ਕਰ ਕੇ ਵੀ ਵਧਾਈ ਦਿੰਦੀ ਹਾਂ ਕਿਉਂਕਿ ਉਹ ਬੇਹੱਦ ਚੁਨੌਤੀ ਭਰੇ ਸਮੇਂ ਵਿਚ ਦੇਸ਼ ਦੇ ਸਰਬਉਚ ਸੰਵਿਧਾਨਕ ਅਹੁਦੇ ਦੀ ਵਾਗਡੋਰ ਸੰਭਾਲ ਰਹੇ ਹਨ।'' ਇਸੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿੰਦ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਬੇਹੱਦ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਵੀ ਉਨ੍ਹਾਂ ਦੀ ਚੋਣ ਮੁਹਿੰਮ ਲਈ ਵਧਾਈ ਦਿਤੀ ਅਤੇ ਕਿਹਾ ਕਿ ਇਹ ਮੁਕਾਬਲਾ ਜਮਹੂਰੀਅਤ ਅਨੁਸਾਰ ਰਿਹਾ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਰਾਮਨਾਥ ਕੋਵਿੰਦ ਦੀ ਜਿੱਤ ਨੂੰ ਗ਼ਰੀਬਾਂ, ਦਲਿਤਾਂ ਅਤੇ ਸਹੂਲਤਾਂ ਤੋਂ ਵਾਂਝੇ ਲੋਕਾਂ ਦੀ ਜਿੱਤ ਕਰਾਰ ਦਿਤਾ। (ਪੀਟੀਆਈ)
ਵਿਚਾਰਧਾਰਾ ਦੀ ਲੜਾਈ ਜਾਰੀ ਰਹੇਗੀ: ਮੀਰਾ ਕੁਮਾਰ