ਸ਼ਬੀਰ ਸ਼ਾਹ ਦੀ ਹਿਰਾਸਤ 'ਚ ਛੇ ਦਿਨ ਦਾ ਵਾਧਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 3 ਅਗੱਸਤ : ਦਿੱਲੀ ਦੀ ਇਕ ਅਦਾਲਤ ਨੇ ਅੱਜ ਅਤਿਵਾਦੀਆਂ ਦੀ ਆਰਥਕ ਮਦਦ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਸ਼ਮੀਰੀ ਵੱਖਵਾਦੀ ਸ਼ਬੀਰ ਸ਼ਾਹ ਦੀ ਹਿਰਾਸਤ ਵਿਚ ਛੇ ਦਿਨ ਲਈ ਵਧਾ ਦਿਤੀ।

ਨਵੀਂ ਦਿੱਲੀ, 3 ਅਗੱਸਤ : ਦਿੱਲੀ ਦੀ ਇਕ ਅਦਾਲਤ ਨੇ ਅੱਜ ਅਤਿਵਾਦੀਆਂ ਦੀ ਆਰਥਕ ਮਦਦ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਸ਼ਮੀਰੀ ਵੱਖਵਾਦੀ ਸ਼ਬੀਰ ਸ਼ਾਹ ਦੀ ਹਿਰਾਸਤ ਵਿਚ ਛੇ ਦਿਨ ਲਈ ਵਧਾ ਦਿਤੀ। ਅਦਾਲਤ ਨੇ ਸ਼ਬੀਰ ਸ਼ਾਹ ਦੀ ਹਿਰਾਸਤ ਵਿਚ ਵਾਧੇ ਲਈ ਐਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਗੁਜ਼ਾਰਸ਼ ਪ੍ਰਵਾਨ ਕਰ ਲਈ ਜਿਸ ਨੇ ਦੋਸ਼ ਲਾਇਆ ਕਿ 64 ਵਰ੍ਹਿਆਂ ਦੇ ਸ਼ਬੀਰ ਸ਼ਾਹ ਅਤਿਵਾਦੀਆਂ ਨੂੰ ਆਰਥਕ ਸਹਾਇਤਾ ਮੁਹਈਆ ਕਰਵਾਉਣ ਲਈ ਵਿਦੇਸ਼ਾਂ ਤੋਂ ਪ੍ਰਾਪਤ ਫ਼ੰਡਾਂ ਦੀ ਵਰਤੋਂ ਕਰ ਕੇ ਦੇਸ਼ ਨੂੰ ਬਰਬਾਦ ਕਰ ਰਹੇ ਹਨ।
ਐਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਵਕੀਲ ਨੇ ਵਧੀਕ ਸੈਸ਼ਨ ਜੱਜ ਸਿਧਾਰਥ ਸ਼ਰਮਾ ਦੀ ਅਦਾਲਤ ਵਿਚ ਕਿਹਾ, ''ਸ਼ਬੀਰ ਸ਼ਾਹ ਤੋਂ ਭਾਰਤ ਮਾਤਾ ਦੀ ਜੈ ਅਖਵਾਇਆ ਜਾਵੇ।''  ਇਸ 'ਤੇ ਜੱਜ ਨੇ ਟਿਪਣੀ ਕੀਤੀ ਕਿ ਇਹ ਕੋਈ ਸਟੂਡੀਉ ਨਹੀਂ ਹੈ ਅਤੇ ਉਨ੍ਹਾਂ ਨੇ ਵਕੀਲ ਨੂੰ ਦਲੀਲਾਂ ਪੇਸ਼ ਕਰਨ ਦੀ ਹਦਾਇਤ ਦਿਤੀ।
ਸ਼ਾਹ ਵਲੋਂ ਪੇਸ਼ ਹੋਏ ਵਕੀਲ ਐਮ.ਐਸੇ.ਖ਼ਾਨ ਨੇ ਦੋਸ਼ ਲਾਇਆ ਕਿ ਐਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਵਲੋਂ ਹਿਰਾਸਤ ਦੌਰਾਨ ਸ਼ਬੀਰ ਸ਼ਾਹ 'ਤੇ ਦਬਾਅ ਪਾ ਕੇ ਬਿਆਨ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਦਾਲਤ ਨੇ ਕਲ ਸ਼ਬੀਰ ਸ਼ਾਹ ਤੋਂ ਪੁੱਛ ਪੜਤਾਲ ਲਈ ਸ਼ਾਹ ਦੀ ਹਿਰਾਸਤ ਵਿਚ ਇਕ ਦਿਨ ਦਾ ਵਾਧਾ ਕਰ ਦਿਤਾ ਸੀ। (ਏਜੰਸੀ)