ਹੁਣ ਸਕੂਲੀ ਪ੍ਰੀਖਿਆ ਲਈ ਆਧਾਰ ਕਾਰਡ ਹੋਵੇਗਾ ਜਰੂਰੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਹੁਣ ਓਪਨ ਸਕੂਲ ਦੇ ਪੇਪਰ ਦੇਣ ਵਾਲਿਆਂ ਲਈ ਵੀ ਅਧਾਰ ਕਾਰਡ ਜ਼ਰੂਰੀ ਹੋਵੇਗਾ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਉਮੀਦਵਾਰ ਦੀ ਥਾਂ ਕੋਈ ਦੂਜਾ ਪ੍ਰੀਖਿਆ ‘ਚ ਨਾ ਬੈਠ ਸਕੇ।

ਨਵੀਂ ਦਿੱਲੀ: ਹੁਣ ਓਪਨ ਸਕੂਲ ਦੇ ਪੇਪਰ ਦੇਣ ਵਾਲਿਆਂ ਲਈ ਵੀ ਅਧਾਰ ਕਾਰਡ ਜ਼ਰੂਰੀ ਹੋਵੇਗਾ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਉਮੀਦਵਾਰ ਦੀ ਥਾਂ ਕੋਈ ਦੂਜਾ ਪ੍ਰੀਖਿਆ ‘ਚ ਨਾ ਬੈਠ ਸਕੇ। ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ ਐਜੂਕੇਸ਼ਨ (ਐਨਆਈਓਐਸ) ਨੇ ਕਿਹਾ ਕਿ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਤੋਂ ਮਨਜ਼ੂਰੀ ਮਿਲਣ ਮਗਰੋਂ ਐਨਆਈਓਐਸ ਨੇ ਅਗਲੀ ਪ੍ਰੀਖਿਆ ‘ਚ ਪੇਸ਼ ਹੋਣ ਵਾਲੇ ਪ੍ਰੀਖਿਆਰਥੀਆਂ ਲਈ ਆਧਾਰ ਕਾਰਡ ਜ਼ਰੂਰੀ ਕਰਨ ਦਾ ਫੈਸਲਾ ਕੀਤਾ ਹੈ।

ਐਨਆਈਓਐਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਮਾਰਚ ਮਹੀਨੇ ਹੋਈ ਪ੍ਰੀਖਿਆ ‘ਚ ਜਾਂਚ ਟੀਮਾਂ ਨੇ ਜਾਅਲੀ ਉਮੀਦਵਾਰਾਂ ਨੇ ਪੇਪਰ ਦਿੱਤੇ ਸਨ। ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਪ੍ਰੀਖਿਆ ਕੇਂਦਰਾਂ ‘ਚ ਸਕੈਨਰ ਮਸ਼ੀਨਾਂ ਲਾਈਆਂ ਜਾਣਗੀਆਂ ਤੇ ਜਿਨ੍ਹਾਂ ਵਿਦਿਆਰਥੀਆਂ ਦੇ ਅੰਗੂਠੇ ਦੇ ਨਿਸ਼ਾਨ ਮੌਜੂਦਾ ਡਾਟਾ ਨਾਲ ਮਿਲਣਗੇ, ਕੇਵਲ ਉਨ੍ਹਾਂ ਨੂੰ ਹੀ ਪੇਪਰ ਦੇਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਐਨਆਈਓਐਸ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਸਕੂਲਾਂ ‘ਚ ਸੀਸੀਟੀਵੀ ਦੀ ਸੁਵਿਧਾ ਨਹੀਂ ਹੋਵੇਗੀ, ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਨਹੀਂ ਬਣਾਇਆ ਜਾਵੇਗਾ।