ਗੁਰੂ ਨਾਨਕ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ
ਗੁਰੂ ਨਾਨਕ ਪਬਲਿਕ ਸਕੂਲ ਵਲੋਂ ਭਾਰਤ ਦੀ ਆਜ਼ਾਦੀ ਦਾ 70ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ
ਨਵੀਂ ਦਿੱਲੀ, 13 ਅਗੱਸਤ (ਸੁਖਰਾਜ ਸਿੰਘ): ਗੁਰੂ ਨਾਨਕ ਪਬਲਿਕ ਸਕੂਲ ਵਲੋਂ ਭਾਰਤ ਦੀ ਆਜ਼ਾਦੀ ਦਾ 70ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਪ੍ਰੋਗਰਾਮ ਵਿਚ ਆਏ ਮੁੱਖ ਮਹਿਮਾਨ ਰਮਨ ਸਿੱਧੂ (ਚੇਅਰਮੈਨ ਆਫ ਯੂਰੋਪੀਅਨ ਬਿਜਨਸ ਗਰੁੱਪ ਫ਼ੈਡਰੇਸ਼ਨ), ਦੀਪਸ਼ਿਖਾ ਕੁਮਾਰ (ਕੋ ਫ਼ਾਊਂਡਰ ਤੇ ਸੀਈਓ ਸਪੀਕਿਸ), ਦਿੱਲੀ ਗੁਰਦਵਾਰਾ ਕਮੇਟੀ ਦੇ ਮੀਤ ਪ੍ਰਧਾਨ ਹਰਮਨਜੀਤ ਸਿੰਘ, ਸਕੂਲ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ, ਮੀਤ ਪ੍ਰਧਾਨ ਉਂਕਾਰ ਸਿੰਘ ਖੁਰਾਨਾ, ਸਕੱਤਰ ਭੁਪਿੰਦਰ ਸਿੰਘ ਬਾਵਾ, ਜਾਇੰਟ ਸਕੱਤਰ ਤੇ ਮੈਨੇਜਰ ਜੇ.ਐਸ. ਸੋਢੀ, ਅਸਿਸਟੈਂਟ ਸਕੱਤਰ ਐਸ.ਐਚ. ਭਾਟੀਆ, ਖਜਾਨਚੀ ਰਣਜੀਤ ਸਿੰਘ ਧਾਮ, ਚੇਅਰਮੈਨ ਐਸ.ਐਸ. ਨਾਰੰਗ, ਚੀਫ ਐਡਵਾਈਜਰ ਡਾ. ਬਲਬੀਰ ਸਿੰਘ, ਜਸਮੀਤ ਸਿੰਘ (ਸਟੋਰ ਕੀਪਰ), ਸੁਭਾਸ਼ ਆਰਿਆ (ਸਾਬਕਾ ਮੇਅਰ), ਰਾਜੀਵ ਨਾਗਪਾਲ (ਬੀ.ਜੇ.ਪੀ) ਹਰਸ਼ਰਨ ਸਿੰਘ ਬੱਲੀ (ਸਾਬਕਾ ਐਮ.ਐਲ.ਏ.) ਤੇ ਕਰਨਲ ਉਬਰਾਏ ਤੇ ਪ੍ਰਿੰਸੀਪਲ ਡਾ. ਐਸ.ਐਸ. ਮਿਨਹਾਸ ਵਲੋਂ ਸਾਂਝੇ ਤੌਰ 'ਤੇ ਤਿਰੰਗਾ ਲਹਿਰਾਇਆ ਗਿਆ। ਡਾ. ਮਿਨਹਾਸ ਨੇ ਕਿਹਾ ਕਿ ਭਾਰਤ ਦੇ ਅਜਾਦੀ ਸੰਘਰਸ਼ ਨੂੰ 1857 ਦੀ ਸੰਯੁਕਤ ਬਗਾਵਤ ਵਿਚ ਬ੍ਰਿਟਿਸ਼ ਦੇ ਵਿਰੁਧ ਪਹਿਲੀ ਕੋਸ਼ਿਸ਼ ਤੇ ਪ੍ਰਤੀਕਰਮ ਦੇਣ ਤੇ ਬਹੁਤ ਜ਼ੋਰ ਦਿਤਾ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਸਿਖ ਮਾਰਸ਼ਲ ਆਰਟ ਗਤਕੇ ਨਾਲ ਹੋਈ। ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਵਲੋਂ 'ਐਸਾ ਦੇਸ ਹੈ ਮੇਰਾ' ਗੀਤ ਪੇਸ਼ ਕੀਤਾ ਗਿਆ, ਜਿਸ ਨੇ ਸਭ ਦਾ ਮਨ ਮੋਹ ਲਿਆ ਤੇ ਸਕੂਲ ਦੇ ਹੈਡ ਬੁਆਇ ਰਤਨਪਾਲ ਸਿੰਘ ਅਤੇ ਹੈਡ ਗਰਲ ਐਸ਼ਮਿਤਾ ਕੌਰ ਨੇ ਅਜਾਦੀ ਦਿਵਸ ਬਾਰੇ ਭਾਸ਼ਣ ਦਿਤਾ। ਮਸ਼ਹੂਰ ਜਿਮਨਾਸਟ ਭੁਵਨ ਅਰੋੜਾ ਤੇ ਮਹਿਕਪ੍ਰੀਤ ਕੌਰ, ਅਤੇ ਗਾਇਕ ਸਿਮਰਨ ਰਾਜ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਨਰਸਰੀ ਤੇ ਪ੍ਰਾਇਮਰੀ ਦੇ ਛੋਟੇ-ਛੋਟੇ ਬੱਚਿਆਂ ਵਲੋਂ 'ਦੇਸ ਮੇਰਾ ਰੰਗੀਲਾ' ਪੇਸ਼ ਕੀਤਾ। ਮੁੱਖ ਮਹਿਮਾਨ ਰਮਨ ਸਿੱਧੂ ਨੇ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਮੈਡਮ ਦੀਪਸ਼ਿਖਾ ਨੇ ਵਿਦਿਆਰਥੀਆਂ ਦੀ ਭੀੜ ਵਿਚ ਆਉਣ ਦਾ ਇਕ ਵਧੀਆ ਤਰੀਕਾ ਅਪਣਾਇਆ।
ਤੇ ਉਨ੍ਹਾਂ ਨੂੰ ਨਿਰਭਉ, ਭਰੋਸੇਮੰਦ ਅਤੇ ਨੈਤਿਕ ਤੌਰ ਤੇ ਸਹੀ ਹੋਣ ਲਈ ਉਤਸ਼ਾਹਿਤ ਕੀਤਾ।