Sunil Jakhar News: ਪੰਜਾਬ ਦੇ ਪਾਣੀ ਨੂੰ ਲੈ ਕੇ ਸੁਨੀਲ ਜਾਖੜ ਨੇ ਪ੍ਰਗਟਾਈ ਚਿੰਤਾ, ਕਿਹਾ- ਪੰਜਾਬ ਦੇ 150 ਜ਼ੋਨਾਂ ਵਿਚ ਪਾਣੀ ਦਾ ਪੱਧਰ ਘਟਿਆ
Sunil Jakhar News: 'ਪਾਣੀ ਬਚਾਉਣਾ ਹੈ ਤਾਂ ਝੋਨਾ ਘੱਟ ਕਰਨਾ ਪਵੇਗਾ'
Sunil Jakhar expressed concern about Punjab's water News in punjabi
Sunil Jakhar expressed concern about Punjab's water News in punjabi : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਪਾਣੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 150 ਜ਼ੋਨਾਂ ਵਿਚ ਪਾਣੀ ਦਾ ਪੱਧਰ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਪਾਣੀ ਬਚਾਉਣਾ ਹੈ ਤਾਂ ਝੋਨਾ ਘੱਟ ਕਰਨਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ’ਚ ਪਾਣੀ ਲਗਾਤਾਰ ਖ਼ਤਮ ਹੋ ਰਿਹਾ ਹੈ, ਪਰ ਰਿਚਾਰਜ ਨਹੀਂ ਹੋ ਰਿਹਾ।
ਅਮਰੀਕਾ 'ਚੋਂ ਕੱਢੇ ਗਏ ਨੌਜਵਾਨਾਂ ਬਾਰੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਨੌਜਵਾਨਾਂ ਨੇ ਡੰਕੀ ਲਗਾਉਣ ਲਈ 40-40 ਲੱਖ ਦਿੱਤੇ ਹਨ। 10-10 ਲੱਖ ਬਾਹਰ ਡੰਕੀ ਲਗਾਉਣ ਲਈ ਦਿੱਤੇ ਬਾਕੀ ਏਜੰਟਾਂ ਕੋਲ ਇਥੇ ਪੈਸੇ ਪਏ ਹਨ। ਸਰਕਾਰ ਇਨ੍ਹਾਂ ਏਜੰਟਾਂ ਤੋਂ ਪੈਸੇ ਕਢਵਾਏ ਤੇ ਜਿਹੜੇ ਪਨਾਮਾ ਫਸੇ ਹੋਏ ਹਨ, ਉਨ੍ਹਾਂ ਨੂੰ ਵਾਪਸ ਲੈ ਕੇ ਆਉਣ ਦਾ ਇੰਤਜ਼ਾਮ ਕਰੇ। ਬੱਚਿਆਂ ਦੇ ਭਵਿੱਖ ਦਾ ਸਵਾਲ ਹੈ।