ਅਕਾਲੀ-ਭਾਜਪਾ ਦੀ ਸੱਤਾ ਦੌਰਾਨ ਪੰਜਾਬ ਨੂੰ ਝੱਲਣਾ ਪਿਆ ਨੁਕਸਾਨ: ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਤੋਂ ਵਜ਼ੀਫ਼ਿਆਂ ਦਾ ਆਇਆ 115 ਕਰੋੜ ਲਾਭਪਾਤਰੀਆਂ ਵਿਚ ਵੰਡਿਅ

Dharmsot

ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ 10 ਸਾਲ ਸੱਤਾ ਵਿਚ ਕਾਬਜ਼ ਰਹੀ ਅਕਾਲੀ ਦਲ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜਿਥੇ ਪਿਛਲੇ 10 ਸਾਲਾਂ ਦੌਰਾਨ ਪੰਜਾਬ ਨੂੰ ਨੁਕਸਾਨ ਝੱਲਣਾ ਪਿਆ, ਉਥੇ ਜੰਗਲਾਤ ਮਹਿਕਮੇ ਨੂੰ ਵੀ ਬਹੁਤ ਘਾਟਾ ਪਿਆ। ਉਨ੍ਹਾਂ ਕਿਹਾ ਕਿ ਜੰਗਲਾਤ ਮਹਿਕਮੇ 'ਚ ਹੋਈ ਧੱਕੇਸ਼ਾਹੀ ਨੂੰ ਰੋਕਣ ਲਈ ਉਨ੍ਹਾਂ ਨੇ ਬਹੁਤ ਸਾਰੇ ਭ੍ਰਿਸ਼ਟ ਅਫ਼ਸਰਾਂ ਨੂੰ ਬਰਖ਼ਾਸਤ ਕੀਤਾ ਅਤੇ ਬਹੁਤ ਵੱਡੇ ਪੱਧਰ 'ਤੇ ਜੰਗਲਾਂ ਦੀ ਕਟਾਈ ਰੋਕੀ। ਸਾਧੂ ਸਿੰਘ ਨੇ ਜੰਗਲਾਤ ਮਹਿਕਮੇ ਦੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ਿਆਂ ਬਾਰੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਕਾਰਵਾਈ ਕਰਦੇ ਹੋਏ ਪਹਿਲੇ ਸਾਲ ਵਿਚ ਹੀ 2200 ਏਕੜ ਜ਼ਮੀਨ ਦਾ ਨਾਜਾਇਜ਼ ਕਬਜ਼ਾ ਛੁਡਵਾ ਲਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਵੱਡੇ ਸ਼ਹਿਰਾਂ ਜਿਵੇ ਲੁਧਿਆਣਾ, ਪਠਾਨਕੋਟ, ਦਸੂਹਾ ਆਦਿ ਵਿਖੇ ਕਰੋੜਾਂ ਦੀ ਜ਼ਮੀਨ ਦਾ ਕਬਜ਼ਾ ਜੰਗਲਾਤ ਮਹਿਕਮੇ ਨੇ ਵਾਪਸ ਲੈ ਲਿਆ ਹੈ ਜੋ ਲੋਕਾਂ ਨੇ ਧੱਕੇਸ਼ਾਹੀ ਨਾਲ ਅਕਾਲੀ ਸਰਕਾਰ ਦੇ ਸਮੇਂ ਕੀਤਾ ਸੀ। ਇਸ ਨਾਲ ਹੀ ਬਾਕੀ ਜ਼ਮੀਨ ਦੇ ਕਬਜ਼ੇ ਬਾਰੇ ਧਰਮਸੋਤ ਨੇ ਕਿਹਾ ਕਿ ਜੂਨ-ਜੁਲਾਈ ਦੇ ਮਹੀਨਿਆਂ ਤਕ ਜੰਗਲਾਤ ਮਹਿਕਮੇ ਦੀ ਸਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਵਾ ਦਿਤੇ ਜਾਣਗੇ।


ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਦੇ ਇਕ ਸਾਲ ਦੌਰਾਨ ਤਕਰੀਬਨ 1 ਕਰੋੜ ਬੂਟੇ ਲਗਵਾਏ ਗਏ ਹਨ ਅਤੇ ਸਰਕਾਰ ਦੇ ਅਗਲੇ ਬਜਟ ਘਰ-ਘਰ ਹਰਿਆਲੀ ਤਹਿਤ ਹੋਰ ਵੀ ਬੂਟੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਬੂਟੇ ਲਾਉਣ ਦੀ ਇਸ ਮੁਹਿੰਮ ਵਿਚ ਸਕੂਲ, ਕਾਲਜ ਅਤੇ ਹੋਰ ਕਈ ਧਾਰਮਕ ਸੰਸਥਾਵਾਂ ਨੇ ਸਰਕਾਰ ਦੀ ਮਦਦ ਕੀਤੀ ਹੈ?ਸਮਾਜਕ ਭਲਾਈ ਬਾਰੇ ਧਰਮਸੋਤ ਨੇ ਕਿਹਾ ਕਿ ਕੇਂਦਰ ਤੋਂ ਵਜ਼ੀਫ਼ਿਆਂ ਦਾ ਆਇਆ 115 ਕਰੋੜ ਲਾਭਪਾਤਰੀਆਂ ਵਿਚ ਵੰਡ ਦਿਤਾ ਹੈ ਅਤੇ ਸ਼ਗਨ ਸਕੀਮ ਦੇ ਬਾਰੇ ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਸਮੇਂ ਦਾ 36 ਕਰੋੜ ਰੁਪਏ ਵੀ ਲੋਕਾਂ ਵਿਚ ਵੰਡਿਆ ਹੈ, ਜੋ ਅਕਾਲੀ ਦਲ ਨੇ ਲਾਭਪਾਤਰੀਆਂ ਨੂੰ ਨਹੀਂ ਦਿਤਾ ਸੀ। ਅਕਾਲੀ-ਭਾਜਪਾ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ 'ਤੇ ਸ਼ਬਦੀ ਵਾਰ ਕਰਦੇ ਹੋਏ ਧਰਮਸੋਤ ਨੇ ਕਿਹਾ ਕਿ ਉਹ ਕੇਂਦਰ ਵਿਚ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰਦੇ। ਐੱਸ.ਸੀ/ਐਸ.ਟੀ. ਦੇ ਮੁੱਦੇ 'ਤੇ ਬੋਲਦੇ ਹੋਏ ਸਾਧੂ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਦਲਿਤਾਂ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ ਤੇ ਕਾਂਗਰਸ ਸਰਕਾਰ ਦਲਿਤ ਭਾਇਚਾਰੇ ਨਾਲ ਹਰ ਸਮੇਂ ਖੜੀ ਹੈ।  ਇਸ ਮੁੱਦੇ 'ਤੇ ਬੋਲਦੇ ਹੋਏ ਧਰਮਸੋਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਮੋਦੀ ਸਰਕਾਰ ਵਪਾਰੀਆਂ ਦੇ ਹੱਕ ਵਿਚ ਗੱਲ ਕਰਦੀ ਹੈ ਨਾ ਕਿ ਦਲਿਤ ਸਮਾਜ ਦੇ ਸਿਆਸੀ ਪਾਰਟੀਆਂ ਵਿਚ ਨਿਜੀ ਤੌਰ 'ਤੇ ਚੱਲ ਰਹੀ ਲੜਾਈ ਦੀ ਮੰਤਰੀ ਧਰਮਸੋਤ ਨੇ ਨਿੰਦਾ ਕੀਤੀ ਅਤੇ ਕਿਹਾ ਕਿ ਨਿਜੀ ਲੜਾਈ ਛੱਡ ਕੇ ਪੰਜਾਬ ਦੇ ਮਸਲੇ ਸੁਲਝਾਉਣ ਦੀ ਲੋੜ ਹੈ।