ਵਿਦਿਆ ਦੇ ਖੇਤਰ ਵਿਚ ਆਰ.ਐਸ.ਐਸ ਕਰ ਰਹੀ ਹੈ ਦਖ਼ਲਅੰਦਾਜ਼ੀ : ਖਹਿਰਾ
ਕੇਂਦਰੀ ਪੰਜਾਬ ਲੇਖਕ ਸਭਾ ਵਲੋਂ ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਸਬੰਧੀ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ 36 ਚੰਡੀਗੜ੍ਹ ਵਿਖੇ ਰੱਖੀ ਗਈ ਵਿਚਾਰ ਗੋਸ਼ਟੀ ਵਿਚ ਵਿਰੋਧੀ ਧਿਰ ਦੇ
ਚੰਡੀਗੜ੍ਹ, 29 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰੀ ਪੰਜਾਬ ਲੇਖਕ ਸਭਾ ਵਲੋਂ ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਸਬੰਧੀ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ 36 ਚੰਡੀਗੜ੍ਹ ਵਿਖੇ ਰੱਖੀ ਗਈ ਵਿਚਾਰ ਗੋਸ਼ਟੀ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਐਨ.ਸੀ.ਈ.ਆਰ.ਟੀ ਵਲੋਂ ਵਿਦਿਆ ਦੇ ਖੇਤਰ ਵਿਚ ਕੀਤੀ ਜਾ ਰਹੀ 'ਦਖ਼ਲਅੰਦਾਜ਼ੀ' ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਚਰਚਾ ਵਿਚ ਜੋਗਿੰਦਰ ਦਿਆਲ ਸੀ.ਪੀ.ਆਈ ਨੈਸ਼ਨਲ ਐਗਜ਼ੈਕਟਿਵ ਮੈਂਬਰ, ਡਾ. ਸਰਬਜੀਤ ਸਿੰਘ, ਸੁਖਦੇਵ ਸਿੰਘ ਸਿਰਸਾ ਅਤੇ ਪ੍ਰੋ. ਐਚ.ਐਸ. ਮਹਿਤਾ ਨੇ ਪੈਨਲ ਮੈਂਬਰਾਂ ਵਜੋਂ ਹਿੱਸਾ ਲਿਆ। ਖਹਿਰਾ ਨੇ ਕਿਹਾ ਕਿ ਅਗਾਂਹਵਧੂ ਸੋਚ ਵਾਲੇ ਮਸ਼ਹੂਰ ਪੰਜਾਬੀ ਕਵੀ ਅਵਤਾਰ ਪਾਸ਼, ਨੋਬੇਲ ਪੁਰਸਕਾਰ ਜੇਤੂ ਡਾ. ਰਬਿੰਦਰ ਨਾਥ ਟੈਗੋਰ ਦੀਆਂ ਕਵਿਤਾਵਾਂ, ਉਰਦੂ ਦੇ ਪ੍ਰਸਿੱਧ ਕਵੀ ਮਿਰਜ਼ਾ ਗਾਲਿਬ ਦਾ ਲਿਖਿਆ ਸਾਹਿਤ ਅਤੇ ਵਿਸ਼ਵ ਪ੍ਰਸਿੱਧ ਕਲਾਕਾਰ ਐਮ.ਐਫ. ਹੁਸੈਨ ਦੀਆਂ ਚਿੱਤਰਕਾਰੀਆਂ ਨੂੰ ਐਨ.ਸੀ.ਈ.ਆਰ.ਟੀ ਦੇ ਸਿਲੇਬਸ ਵਿਚੋਂ ਹਟਾਉਣ ਲਈ ਆਰ.ਐਸ.ਐਸ ਵਿਚਾਰਧਾਰਕ ਦੀਨਾ ਨਾਥ ਬੱਤਰਾ ਦੀਆਂ ਸਿਫ਼ਾਰਸ਼ਾਂ ਪਛੜੀ ਹੋਈ ਸੋਚ ਅਤੇ ਘੋਰ ਨਿੰਦਣਯੋਗ ਹਨ। ਉਨ੍ਹਾਂ ਆਖਿਆ ਕਿ ਇਹ ਉਘੇ ਲਿਖਾਰੀਆਂ ਦੀ ਅਗਾਂਹਵਧੂ ਸੋਚ ਅਤੇ ਉਨ੍ਹਾਂ ਦੀ ਲੇਖਣੀ ਉਪਰ ਹਮਲਾ ਹੈ।