ਚੰਡੀਗੜ੍ਹ 'ਚ ਪੰਜਾਬੀ ਦੀ ਬਹਾਲੀ ਲਈ ਸੰਸਦ ਤੋਂ ਲੈ ਕੇ ਸੜਕ ਤਕ ਕਰਾਂਗਾ ਸੰਘਰਸ਼ : ਚੰਦੂਮਾਜਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਚੰਡੀਗੜ੍ਹ ਪੰਜਾਬੀ ਮੰਚ ਦੇ 9 ਮੈਂਬਰੀ ਵਫ਼ਦ ਨਾਲ ਮੁਲਾਕਾਤ ਦੌਰਾਨ ਹਿੱਕ....

Chandumajra

ਚੰਡੀਗੜ੍ਹ, 29 ਅਪ੍ਰੈਲ (ਅੰਕੁਰ) : ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਚੰਡੀਗੜ੍ਹ ਪੰਜਾਬੀ ਮੰਚ ਦੇ 9 ਮੈਂਬਰੀ ਵਫ਼ਦ ਨਾਲ ਮੁਲਾਕਾਤ ਦੌਰਾਨ ਹਿੱਕ ਠੋਕ ਕੇ ਕਿਹਾ ਕਿ ਉਹ ਚੰਡੀਗੜ੍ਹ ਵਿਚ ਪੰਜਾਬੀ ਦੀ ਬਹਾਲੀ ਦੀ ਲੜਾਈ ਸੰਸਦ ਤੋਂ ਲੈ ਕੇ ਸੜਕ ਤੱਕ ਲੜਣਗੇ। ਵਫ਼ਦ ਨਾਲ ਗੱਲਬਾਤ ਦੌਰਾਨ ਚੰਦੂਮਾਜਰਾ ਨੇ ਕਿਹਾ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਕੰਮ-ਕਾਜ ਦੀ ਭਾਸ਼ਾ ਬਣਾਏ ਜਾਣ ਦੇ ਮਸਲੇ 'ਤੇ ਬੇਰੁਖ਼ੀ ਦਿਖਾਏ ਜਾਣ ਕਾਰਨ ਉਹ ਇਸ ਮਸਲੇ ਪ੍ਰਤੀ ਹੋਰ ਵੀ ਗੰਭੀਰ ਹੋ ਗਏ ਹਨ।
ਲੋਕ ਸਭਾ ਵਿਚ ਬੜੇ ਤਕੜੇ ਢੰਗ ਨਾਲ ਇਸ ਮਸਲੇ ਨੂੰ ਚੁੱਕਣ ਵਾਲੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਗ੍ਰਹਿ ਮੰਤਰਾਲੇ ਤੋਂ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਲਈ ਮੰਗਲਵਾਰ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀਆਂ ਵੱਖੋ-ਵੱਖ ਪਾਰਟੀਆਂ ਦੇ ਸਾਰੇ ਸੰਸਦ ਮੈਂਬਰਾਂ ਨੂੰ ਜਿੱਥੇ ਇਸ ਮਾਮਲੇ 'ਤੇ ਇਕਜੁੱਟ ਹੋਣ ਦੀ ਮੰਗ ਕਰਦੇ ਹਨ, ਉਥੇ ਹੀ ਮੰਗਲਵਾਰ ਨੂੰ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਜਾਣ ਲਈ ਉਹ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਖ਼ੁਦ ਆਖਣਗੇ ਕਿ ਉਹ ਉਨ੍ਹਾਂ ਨਾਲ ਚੱਲਣ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬੀ ਮੰਚ ਵਲੋਂ 1 ਨਵੰਬਰ ਨੂੰ ਦਿਤੇ ਜਾਣ ਵਾਲੇ ਧਰਨੇ 'ਚ ਉਹ ਵੀ ਯੋਗਦਾਨ ਪਾਉਂਦੇ ਹੋਏ ਸਾਥੀਆਂ ਸਣੇ ਸੰਘਰਸ਼ ਵਿਚ ਸ਼ਾਮਲ ਹੋਣਗੇ ਅਤੇ ਉਮੀਦ ਹੈ ਕਿ ਉਸ ਤੋਂ ਪਹਿਲਾਂ ਹੀ ਚੰਡੀਗੜ੍ਹ ਵਿਚ ਪੰਜਾਬੀ ਬਹਾਲ ਹੋ ਜਾਵੇ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸਿਫਰ ਕਾਲ ਦੌਰਾਨ ਲੋਕ ਸਭਾ 'ਚ ਚੰਦੂਮਾਜਰਾ ਹੁਰਾਂ ਨੇ ਦਲੀਲ ਨਾਲ ਇਹ ਗੱਲ ਸੰਸਦ ਵਿਚ ਉਠਾਈ ਕਿ ਦੇਸ਼ ਦੀ ਕਿਸੇ ਵੀ ਯੂਨੀਅਨ ਟੈਰੇਟਰੀ ਵਿਚ ਉਥੋਂ ਦੀ ਭਾਸ਼ਾ ਅੰਗਰੇਜ਼ੀ ਨਹੀਂ ਹੈ ਫਿਰ ਚੰਡੀਗੜ੍ਹ ਦੇ ਲੋਕਾਂ ਨਾਲ ਧੋਖਾ ਕਿਉਂ। ਉਨ•ਾਂ ਵੱਲੋਂ ਇਹ ਮੁੱਦਾ ਚੁੱਕੇ ਜਾਣ 'ਤੇ ਅੱਜ ਮੁਲਾਕਾਤ ਕਰਨ ਪਹੁੰਚੇ ਚੰਡੀਗੜ• ਪੰਜਾਬੀ ਮੰਚ ਦੇ ਵਫ਼ਦ ਨੇ ਜਿੱਥੇ ਉਨ•ਾਂ ਦਾ ਧੰਨਵਾਦ ਕੀਤਾ, ਉਥੇ ਹੀ ਮੰਚ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਨੇ ਆਖਿਆ ਕਿ ਕੇਂਦਰ ਸਰਕਾਰ ਗੱਲਾਂ ਸਵਦੇਸ਼  ਦੀਆਂ ਕਰਦੀ ਹੈ ਪਰ ਖੇਤਰੀ ਭਾਸ਼ਾਵਾਂ ਨਾਲ ਖਾਸਕਰ ਪੰਜਾਬੀ ਨਾਲ ਉਸ ਦੀ ਆਪਣੀ ਹੀ ਰਾਜਧਾਨੀ ਵਿਚ ਇਹ ਵਿਤਕਰਾ ਕਿਉਂ। ਮੁਲਾਕਾਤ ਕਰਨ ਵਾਲੇ ਨੌਂ ਮੈਂਬਰੀ ਵਫ਼ਦ ਵਿਚ ਪ੍ਰਧਾਨ ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਗੁਰਦੁਆਰਾ ਪ੍ਰਬੰਧਕ ਸੰਗਠਨ ਵੱਲੋਂ ਰਘਬੀਰ ਸਿੰਘ ਰਾਮਪੁਰ, ਜਥੇਦਾਰ ਤਾਰਾ ਸਿੰਘ, ਪੇਂਡੂ ਸੰਘਰਸ਼ ਕਮੇਟੀ ਵੱਲੋਂ ਬਾਬਾ ਗੁਰਦਿਆਲ ਸਿੰਘ, ਗੁਰਪ੍ਰੀਤ ਸਿੰਘ ਸੋਮਲ, ਸੁਖਜੀਤ ਸਿੰਘ, ਮੰਚ ਦੇ ਸਕੱਤਰ ਦੀਪਕ ਚਨਾਰਥਲ ਅਤੇ ਹਰਪ੍ਰੀਤ ਸਿੰਘ ਸ਼ਾਮਲ ਸਨ।
ਪੰਜਾਬੀ ਦੇ ਹੱਕ ਵਿਚ ਡਟਣ 'ਤੇ ਚੰਦੂਮਾਜਰਾ ਦਾ ਧਨਵਾਦ
ਚੰਡੀਗੜ• ਗੁਰਦੁਆਰਾ ਪ੍ਰਬੰਧਕ ਸੰਗਠਨ ਵੱਲੋਂ ਇਕ ਉਚੇਚੀ ਬੈਠਕ ਕਰਕੇ ਪੰਜਾਬੀ ਦੇ ਹੱਕ ਵਿਚ ਡਟਣ ਵਾਲੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਧੰਨਵਾਦ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਸੰਗਠਨ ਦੇ ਚੇਅਰਮੈਨ ਅਜੈਬ ਸਿੰਘ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿਚ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੂੰਦਮਾਜਰਾ ਦਾ ਅਹੁਦੇਦਾਰਾਂ ਨੇ ਧੰਨਵਾਦ ਕੀਤਾ ਕਿ ਉਨ•ਾਂ ਜਿੱਥੇ ਲੋਕ ਸਭਾ ਵਿਚ ਚੰਡੀਗੜ• ਵਿਚ ਪੰਜਾਬੀ ਭਾਸ਼ਾ ਨੂੰ ਉਸ ਦਾ ਬਣਦਾ ਸਥਾਨ ਦਿਵਾਉਣ ਲਈ ਆਵਾਜ਼ ਉਠਾਈ ਉਥੇ ਪੰਜਾਬੀ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਸੰਗਠਨਾਂ ਦਾ ਸਾਥ ਦੇਣ ਦਾ ਵੀ ਭਰੋਸਾ ਦਿੱਤਾ। ਗੁਰਦੁਆਰਾ ਪ੍ਰਬੰਧਕ ਸੰਗਠਨ ਦੇ ਜਨਰਲ ਸਕੱਤਰ ਰਘਵੀਰ ਸਿੰਘ ਰਾਮਪੁਰ ਨੇ ਦੱਸਿਆ ਕਿ ਇਸ ਬੈਠਕ ਵਿਚ ਸਮੂਹ ਅਹੁਦੇਦਾਰਾਂ ਨੇ ਇਹ ਤਹਿ ਕੀਤਾ ਕਿ ਚੰਡੀਗੜ• ਪੰਜਾਬੀ ਮੰਚ ਵੱਲੋਂ ਉਲੀਕੇ ਜਾਂਦੇ ਪੰਜਾਬੀ ਦੇ ਸਨਮਾਨ ਦੀ ਲੜਾਈ ਲਈ ਉਲੀਕੇ ਜਾਂਦੇ ਹਰ ਪ੍ਰੋਗਰਾਮ ਵਿਚ ਗੁਰਦੁਆਰਾ ਪ੍ਰਬੰਧਕ ਸੰਗਠਨ ਵਧ ਚੜ• ਕੇ ਹਿੱਸਾ ਲੈਣਗੇ ਅਤੇ ਆਪਣਾ ਹਰ ਤਰ•ਾਂ ਦਾ ਯੋਗਦਾਨ ਪਾਉਣਗੇ।