ਵੀਵੀਆਈਪੀ ਹੈਲੀਕਾਪਟਰ ਮਾਮਲਾ : ਅਦਾਲਤ ਨੇ ਮਹਿਲਾ ਡਾਇਰੈਕਟਰ ਦੀ ਜ਼ਮਾਨਤ ਰੱਦ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਇਕ ਅਦਾਲਤ ਨੇ 3600 ਕਰੋੜ ਰੁਪਏ ਦੇ ਵੀਵੀਆਈਪੀ ਹੈਲੀਕਾਪਟਰ ਮਾਮਲੇ ਵਿਚ ਦੁਬਈ ਨਾਲ ਸਬੰਧਤ ਦੋ ਕੰਪਨੀਆਂ ਦੀ ਮਹਿਲਾ ਡਾਇਰੈਕਟਰ ਦੀ ਜ਼ਮਾਨਤ ਰੱਦ ਕਰਦਿਆਂ ਉਸ..

Helicopter

ਨਵੀਂ ਦਿੱਲੀ, 29 ਜੁਲਾਈ : ਦਿੱਲੀ ਦੀ ਇਕ ਅਦਾਲਤ ਨੇ 3600 ਕਰੋੜ ਰੁਪਏ ਦੇ ਵੀਵੀਆਈਪੀ ਹੈਲੀਕਾਪਟਰ ਮਾਮਲੇ ਵਿਚ ਦੁਬਈ ਨਾਲ ਸਬੰਧਤ ਦੋ ਕੰਪਨੀਆਂ ਦੀ ਮਹਿਲਾ ਡਾਇਰੈਕਟਰ ਦੀ ਜ਼ਮਾਨਤ ਰੱਦ ਕਰਦਿਆਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿਤਾ।
ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਦੁਬਈ ਨਾਲ ਸਬੰਧਤ ਮੈਸਰਜ਼ ਯੂ.ਐਚ.ਵਾਈ. ਸਕਸੈਨਾ ਅਤੇ ਮੈਸਰਜ਼ ਮੈਟ੍ਰਿਕਸ ਹੋਲਡਿੰਗਜ਼ ਦੀ ਡਾਇਰੈਕਟਰ ਸ਼ਿਵਾਨੀ ਸਕਸੈਨਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿਤਾ। ਅਦਾਲਤ ਨੇ 26 ਜੁਲਾਈ ਨੂੰ ਐਨਫ਼ੋਰਸਮੈਂਟ ਡਾਇਰੈਕਟੋਰੇਟ ਨੂੰ ਪੁੱਛ-ਪੜਤਾਲ ਲਈ ਤਿੰਨ ਦਿਨ ਦਾ ਸਮਾਂ ਦਿਤਾ ਸੀ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਦਲੀਲ ਦਿਤੀ ਸੀ ਕਿ ਅਪਰਾਧ ਦੀ ਪ੍ਰਕਿਰਿਆ ਅਤੇ ਰਕਮ ਦੇ ਵਟਾਂਦਰੇ ਦਾ ਪਤਾ ਲਗਾਉਣ ਲਈ ਵੱਖ ਵੱਖ ਸ਼ੱਕੀ ਦਸਤਾਵੇਜ਼ਾਂ ਨੂੰ ਮਹਿਲਾ ਡਾਇਰੈਕਟਰ ਸਾਹਮਣੇ ਰੱਖੇ ਜਾਣ ਦੀ ਜ਼ਰੂਰਤ ਹੈ।
ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਕਾਲਾ ਧਨ ਚਿੱਟਾ ਕਰਨ ਦੇ ਮਾਮਲੇ ਤਹਿਤ ਸ਼ਿਵਾਨੀ ਸਕਸੈਨਾ ਨੂੰ 17 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ਿਵਾਨੀ ਅਤੇ ਉਸ ਦਾ ਪਤੀ ਦੁਬਈ ਦੇ ਪਾਮ ਜੁਮੇਰਾ ਦਾ ਵਸਨੀਕ ਹਨ। (ਪੀਟੀਆਈ)