ਨੀਤੀਸ਼ ਲਈ ਹਮੇਸ਼ਾ ਲਈ ਬੰਦ ਹੋ ਗਏ ਹਨ ਭਾਜਪਾ ਦੇ ਦਰਵਾਜ਼ੇ : ਅਮਿਤ ਸ਼ਾਹ 

ਏਜੰਸੀ

ਖ਼ਬਰਾਂ, ਰਾਜਨੀਤੀ

2024 'ਚ ਬਣਾਓ BJP ਸਰਕਾਰ, ਦੰਗਾਕਾਰੀਆਂ ਨੂੰ ਉਲਟਾ ਲਟਕਾ ਕੇ ਕਰਾਂਗੇ ਸਿੱਧਾ 

Union Home Minister Amit Shah

ਕਿਹਾ, ਬਿਹਾਰ ਸਰਕਾਰ ਬੁਰੀ ਨੀਅਤ ਅਤੇ ਬੁਰੀ ਨੀਤੀ ਦੀ ਸਰਕਾਰ ਹੈ 
ਕਿਹਾ, ਅਸੀਂ ਨਹੀਂ ਕਰਦੇ ਵੋਟ ਬੈਂਕ ਦੀ ਰਾਜਨੀਤੀ 
ਨਵਾਦਾ :
ਬਿਹਾਰ 'ਚ ਰਾਮ ਨੌਮੀ ਤੋਂ ਬਾਅਦ ਹੋਈ ਹਿੰਸਾ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਨਵਾਦਾ ਪਹੁੰਚੇ। ਅਮਿਤ ਸ਼ਾਹ ਹਿਸੁਆ 'ਚ ਆਯੋਜਿਤ ਸਮਰਾਟ ਅਸ਼ੋਕ ਜੈਅੰਤੀ ਪ੍ਰੋਗਰਾਮ 'ਚ ਆਏ ਸਨ। ਗ੍ਰਹਿ ਮੰਤਰੀ ਨੇ ਆਪਣੇ 21 ਮਿੰਟ ਦੇ ਭਾਸ਼ਣ ਵਿੱਚ ਕਿਹਾ ਕਿ ਨਿਤੀਸ਼ ਲਈ ਭਾਜਪਾ ਦੇ ਦਰਵਾਜ਼ੇ ਹੁਣ ਹਮੇਸ਼ਾ ਲਈ ਬੰਦ ਹੋ ਗਏ ਹਨ। 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਮਹਾਗਠਜੋੜ ਦੀ ਸਰਕਾਰ ਡਿੱਗ ਜਾਵੇਗੀ ਅਤੇ ਸਾਡੀ ਸਰਕਾਰ ਆਵੇਗੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜ ਜ਼ਿਲ੍ਹਿਆਂ ਵਿੱਚ ਹਾਲ ਹੀ ਵਿੱਚ ਹੋਈ ਹਿੰਸਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ- ਮੈਂ ਸਾਸਾਰਾਮ ਜਾਣਾ ਚਾਹੁੰਦਾ ਸੀ, ਪਰ ਇਹ ਬਦਕਿਸਮਤੀ ਦੀ ਗੱਲ ਹੈ ਕਿ ਉੱਥੇ ਲੋਕ ਮਾਰੇ ਜਾ ਰਹੇ ਹਨ। ਗੋਲੀਆਂ ਚੱਲ ਰਹੀਆਂ ਹਨ। ਇਸ ਲਈ ਮੈਂ ਉੱਥੇ ਨਹੀਂ ਜਾ ਸਕਿਆ, ਮੈਂ ਇੱਥੋਂ ਦੇ ਲੋਕਾਂ ਤੋਂ ਮੁਆਫੀ ਮੰਗਦਾ ਹਾਂ ਪਰ ਅਗਲੀ ਵਾਰ ਉੱਥੇ ਜ਼ਰੂਰ ਜਾਵਾਂਗਾ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਅਸੀਂ ਦੰਗਾਕਾਰੀਆਂ ਨੂੰ ਉਲਟਾ ਲਟਕਾ ਕੇ ਸਿੱਧਾ ਕਰਨ ਦਾ ਕੰਮ ਕਰਾਂਗੇ।

ਇਹ ਵੀ ਪੜ੍ਹੋ: ਮੈਂ ਚੋਣ ਲੜਨ ਤੋਂ ਜਵਾਬ ਦਿੱਤਾ ਸੀ ਪਰ ਮੇਰੇ ਤੋਂ ਧੱਕੇ ਨਾਲ ਚੋਣ ਲੜਵਾਈ ਗਈ : ਬਲਬੀਰ ਸਿੰਘ ਰਾਜੇਵਾਲ 

ਅਮਿਤ ਸ਼ਾਹ ਨੇ ਕਿਹਾ ਕਿ ਨਿਤੀਸ਼ ਬਾਬੂ ਨੇ ਪ੍ਰਧਾਨ ਮੰਤਰੀ ਬਣਨਾ ਹੈ, ਤੇਜਸਵੀ ਨੇ ਮੁੱਖ ਮੰਤਰੀ ਬਣਨਾ ਹੈ। ਇਸ ਵਿਚਾਲੇ ਬਿਹਾਰ ਦੀ ਜਨਤਾ ਪਿਸਦੀ ਜਾ ਰਹੀ ਹੈ ਪਰ ਦੇਸ਼ ਦੀ ਜਨਤਾ ਨੇ ਫੈਸਲਾ ਕਰ ਲਿਆ ਹੈ ਕਿ ਉਹ ਤੀਜੀ ਵਾਰ ਵੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਗੇ। ਇਸ ਲਈ ਲਾਲੂ ਜੀ, ਇਹ ਭੁੱਲ ਜਾਓ ਕਿ ਨਿਤੀਸ਼ ਕੁਮਾਰ ਤੁਹਾਡੇ ਪੁੱਤਰ ਨੂੰ ਮੁੱਖ ਮੰਤਰੀ ਬਣਾ ਦੇਣਗੇ। ਸ਼ਾਹ ਨੇ ਕਿਹਾ ਕਿ ਲਾਲੂ ਦੇ ਬੇਟੇ ਨੇ ਨਿਤੀਸ਼ ਨੂੰ ਸੱਪ, ਪਲਟੂਰਾਮ ਅਤੇ ਗਿਰਗਿਟ ਵੀ ਕਿਹਾ ਪਰ ਨਿਤੀਸ਼ ਬਾਬੂ ਪ੍ਰਧਾਨ ਮੰਤਰੀ ਬਣਨ ਲਈ ਉਨ੍ਹਾਂ ਦੇ ਨਾਲ ਗਏ।

ਆਪਣੇ ਸੰਬੋਧਨ ਦੌਰਾਨ ਅਮਿਤ ਸ਼ਾਹ ਨੇ ਕਿਹਾ- ਮੈਂ ਇਕ ਗੱਲ ਸਪੱਸ਼ਟ ਕਰਦਾ ਹਾਂ ਕਿ 2024 ਦੇ ਲੋਕਸਭਾ ਚੋਣ ਨਤੀਜਿਆਂ ਤੋਂ ਬਾਅਦ ਨਿਤੀਸ਼ ਬਾਬੂ ਅਤੇ ਲਲਨ ਬਾਬੂ ਨੂੰ ਭਾਜਪਾ 'ਚ ਵਾਪਸ ਨਹੀਂ ਲਿਆ ਜਾਵੇਗਾ। ਨਿਤੀਸ਼ ਬਾਬੂ ਅਤੇ ਲਲਨ ਬਾਬੂ ਲਈ ਭਾਜਪਾ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਗਏ ਹਨ। ਜਾਤੀਵਾਦ ਦਾ ਜ਼ਹਿਰ ਘੋਲਣ ਵਾਲੇ ਨਿਤੀਸ਼ ਬਾਬੂ ਅਤੇ ਜੰਗਲ ਰਾਜ ਦੇ ਮੋਢੀ ਲਾਲੂ ਪ੍ਰਸਾਦ... ਇਨ੍ਹਾਂ ਦੋਵਾਂ ਨਾਲ ਭਾਜਪਾ ਕਦੇ ਵੀ ਸਿਆਸੀ ਸਫ਼ਰ ਤੈਅ ਨਹੀਂ ਕਰ ਸਕਦੀ।