ਬਿਹਾਰ ਦੇ ਹਾਜੀਪੁਰ 'ਚ ਵੱਡਾ ਰੇਲ ਹਾਦਸਾ, 9 ਡਿੱਬੇ ਉੱਤਰੇ ਪਟੜੀ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਾਫੀ ਸਮੇਂ ਤੋਂ ਰੇਲ ਹਾਸਿਆਂ 'ਚ ਲਗਾਤਾਰ ਵਾਧਾ ਹੁੰਦਾ ਹੈ ਪਰ ਫਿਰ ਰੇਲ ਪ੍ਰਸ਼ਾਨ ਇਨ੍ਹਾਂ ਹਦਸਿਆਂ ਤੋਂ ਸਬਕ ਨਹੀਂ ਲੈ ਰਹੀ। ਦੱਸ ਦਈਏ ਕਿ ਬਿਹਾਰ ਦੇ ਹਾਜੀਪੁਰ...

Train Accident

ਬਿਹਾਰ: ਕਾਫੀ ਸਮੇਂ ਤੋਂ ਰੇਲ ਹਾਸਿਆਂ 'ਚ ਲਗਾਤਾਰ ਵਾਧਾ ਹੁੰਦਾ ਹੈ ਪਰ ਫਿਰ ਰੇਲ ਪ੍ਰਸ਼ਾਨ ਇਨ੍ਹਾਂ ਹਦਸਿਆਂ ਤੋਂ ਸਬਕ ਨਹੀਂ ਲੈ ਰਹੀ। ਦੱਸ ਦਈਏ ਕਿ ਬਿਹਾਰ ਦੇ ਹਾਜੀਪੁਰ 'ਚ ਅੱਜ ਸਵੇਰੇ 4 ਵਜੇ ਇਕ ਬਹੁਤ ਵੱਡਾ ਰੇਲ ਹਾਦਸਾ ਵਾਪਰ ਗਿਆ। ਜਿੱਥੇ ਆਨੰਦਵਿਹਾਰ - ਰਾਧਿਕਾਪੁਰ ਸੀਮਾਂਚਲ ਐਕਸਪੈਸ ਦੇ ਨੌਂ ਡਿੱਬੇ ਪਟੜੀ ਤੋਂ ਉੱਤਰ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹਾਜੀਪੁਰ-ਬਛਵਾੜਾ ਰੇਲ ਸੈਕਸ਼ਨ 'ਚ ਸਹਦੋਈ ਸਟੇਸ਼ਨ ਕੋਲ ਹੋਇਆ। ਇਸ ਘਟਨਾ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਉਥੇ ਹੀ ਕਈ ਲੋਕ ਜਖ਼ਮੀ ਹੋ ਗਏ ਹਨ।

ਉੱਥੇ ਹੀ ਬਚਾਅ ਟੀਮ ਮੌਕੇ 'ਤੇ ਪਹੁੰਚ ਚੁੱਕੀ ਹੈ। ਦੱਸ ਦਈਏ ਕਿ ਟ੍ਰੇਨ ਨੰਬਰ 12487 ਜੋਗਬਨੀ ਤੋਂ ਆਨੰਦ ਵਿਹਾਰ ਸਟੇਸ਼ਨ ਤੱਕ ਜਾਂਦੀ ਹੈ। ਹਾਦਸੇ 'ਚ ਏਸੀ ਦੇ ਤਿੰਨ ਡਿੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਸੀਮਾਂਚਲ ਐਕਸਪ੍ਰੇਸ ਹਾਦਸੇ 'ਚ 11 ਕੋਚ ਪ੍ਰਭਾਵਿਤ ਹੋਏ ਅਤੇ 11 'ਚੋਂ ਤਿੰਨ ਕੋਚ ਬੁਰੀ ਤਰ੍ਹਾਂ ਪੀਊਸ਼ ਗੋਇਲ ਦੇ ਆਫਿਸ ਨੇ ਦੱਸਿਆ ਕਿ ਰੇਲ ਮੰਤਰੀ ਰੇਲਵੇ ਬੋਰਡ ਦੇ ਮੈਬਰਾਂ ਅਤੇ ਈਸਟ ਸੈਂਟਰਲ ਰੇਲਵੇ ਦੇ ਜੀਐਮ ਤੋਂ ਸੀਮਾਂਚਲ ਐਕਸਪ ਹਾਦਸੇ ਦੀ ਜਾਣਕਾਰੀ ਲੈ ਰਹੀ ਹੈ। ਉਨ੍ਹਾਂ ਨੇ ਇਸ ਹਾਦਸੇ 'ਤੇ ਦੁੱਖ ਜਤਾਇਆ ਹੈ ਅਤੇ ਜਖ਼ਮੀਆਂ ਦੇ ਛੇਤੀ ਸਵੱਸਥ ਹੋਣ ਦੀ ਪ੍ਰਾਰਥਨਾ ਕੀਤੀ ਹੈ।  

ਬਿਹਾਰ ਦੇ ਸਜਦੇਈ ਬੁਜ਼ੁਰਗ 'ਚ ਸੀਮਾਂਚਲ ਐਕਸਪੈਸ ਹਾਦਸੇ ਦੀ ਕਾਰਨ ਰੂਟ ਦੀਆਂ ਟਰੇਨਾਂ ਕੈਂਸਲ ਕੀਤੀਆਂ ਗਈਆਂ। ਉੱਤਰ ਪ੍ਰਦੇਸ਼ ਤੋਂ ਛਪਰਾ ਜਾਣ ਵਾਲੀ ਟਰੇਨਾਂ ਮੁਜੱਫਰਪੁਰ ਹੋ ਕੇ ਜਾਣ ਗਿਆਂ। ਦੱਸ ਦਈਏ ਕਿ ਇਸ ਹਾਦਸੇਦੇ ਚਲਦੇ ਰੇਲਵੇ ਨੇ ਹੈਲਪਲਾਇਨ ਨੰਬਰ ਪਟਨਾ -  06122202290, 06122202291, 06122202292 ,  06122213234 ਜਾਰੀ ਕੀਤਾ ਹੈ। ਦੂਜੇ ਪਾਸੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸੀਮਾਂਚਲ ਐਕਸਪੈਸ ਹਾਦਸੇ 'ਤੇ ਦੁੱਖ ਜਾਹਿਰ ਕੀਤਾ 'ਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਵਲੋਂ ਹਰਸੰਭਵ ਮਦਦ ਦਾ ਆਦੇਸ਼ 'ਤੇ ਹਨ। 

ਹਾਜੀਪੁਰ-ਬਰੌਨੀ ਰੇਲ ਖੰਡ 'ਚ ਸਜਦੇਈ ਸਟੇਸ਼ਨ ਕੋਲ ਸੀਮਾਂਚਲ ਐਕਸਪ੍ਰੇਸ ਦੇ ਦੁਰਘਟਨਾਗ੍ਰਸਤ ਹੋਣ ਦੀ ਖਬਰ ਮਿਲਣ 'ਤੇ ਸਮਸਤੀਪੁਰ ਰੇਲ ਮੰਡਲ ਨੇ ਇਕ ਸਹਾਇਤਾ ਟ੍ਰੇਨ ਘਟਨਾ ਥਾਂ 'ਤੇ ਭੇਜਿਆ। ਇਸ ਟ੍ਰੇਨ 'ਚ ਦਵਾਈਆਂ, ਬਿਸਕਿਟ, ਪਾਣੀ ਤੋਂ ਇਲਾਵਾ ਮੈਡੀਕਲ ਟੀਮ ਸੀ। ਬਰੌਨੀ ਤੋਂ ਘਟਨਾ ਥਾਂ ਜਾਣ ਲਈ ਪਟੋਰੀ ਤੱਕ ਸਹਾਇਤਾ ਟ੍ਰੇਨ ਆਈ ਪਰ ਅੱਗੇ  ਦੇ ਸਟੇਸ਼ਨ 'ਤੇ ਮਾਲ-ਗੱਡੀ ਖੜੀ ਰਹਿਣ ਕਾਰਨ ਪਟੋਰੀ 'ਚ ਹੀ ਮਦਦ ਕਰਨ ਵਾਲੀ ਟਰੇਨ ਰੁੱਕ ਗਈ, ਪਟੋਰੀ ਤੋਂ ਸਹਾਇਤਾ ਦਲ ਦੇ ਮੈਂਬਰ ਆਟੋ 'ਤੇ ਘਟਨੱ ਵਾਲੀ 'ਤੇ ਰਵਾਨਾ ਹੋਏ।

ਉਹੀ ਪਟੋਰੀ ਸਟੇਸ਼ਨ 'ਤੇ ਗੰਤਵਿਅ ਤੱਕ ਜਾਣ ਵਾਲੇ ਮੁਸਾਫਰਾਂ 'ਚ ਭਜਦੜ ਮਚੀ ਰਹੀ। ਜੋਗਬਨੀ ਤੋਂ ਨਵੀਂ ਦਿੱਲੀ ਦੇ ਆਨੰਦ ਵਿਹਾਰ ਟਰਮਿਨਲ ਜਾ ਰਹੀ ਸੀਮਾਂਚਲ ਐਕਸਪ੍ਰੇਸ ਨੇ ਐਤਵਾਰ ਤੜਕੇ 3 ਵੱਜ ਕੇ 52 ਮਿੰਟ 'ਤੇ ਮੇਹਨਾਰ ਰੋਡ ਕਰਾਸ ਕੀਤਾ ਅਤੇ ਲਗਭੱਗ 4 ਵਜੇ ਸਹਦੋਈ ਬੁਜੁਰਗ ਦੇ ਕੋਲ ਇਸ ਦੀ ਬੋਗੀਆਂ ਪਟੜੀ ਤੋਂ ਉੱਤਰ ਗਈਆਂ।