ਲਾਂਸ ਨਾਇਕ ਨਰਿੰਦਰ ਕਾਜਲ ਦਾ ਜੱਦੀ ਪਿੰਡ ਧੂਤ ਕਲਾਂ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਧੂਤ ਕਲਾ ਦੇ ਜੰਮਪਲ ਲਾਂਸ ਨਾਇਕ ਨਰਿੰਦਰ ਕਾਜਲ ਪੁੱਤਰ ਜਰਨੈਲ ਸਿੰਘ 235 ਰੈਜੀਮੈਟ ਇੰਜੀਨੀਅਰਿੰਗ ਜਿਸਦੇ 22 ਅਕਤੂਬਰ 2016 ਨੂੰ ਕਲਕੱਤਾ ਵਿਖੇ ਡਿਊਟੀ ਦੌਰਾਨ ਗਰਦਨ

Narendar Kajal

ਗੜ੍ਹਦੀਵਾਲਾ, 27 ਜੁਲਾਈ (ਹਰਪਾਲ ਸਿੰਘ) : ਪਿੰਡ ਧੂਤ ਕਲਾ ਦੇ ਜੰਮਪਲ ਲਾਂਸ ਨਾਇਕ ਨਰਿੰਦਰ ਕਾਜਲ ਪੁੱਤਰ ਜਰਨੈਲ ਸਿੰਘ  235 ਰੈਜੀਮੈਟ ਇੰਜੀਨੀਅਰਿੰਗ ਜਿਸਦੇ 22 ਅਕਤੂਬਰ 2016 ਨੂੰ ਕਲਕੱਤਾ ਵਿਖੇ ਡਿਊਟੀ ਦੌਰਾਨ ਗਰਦਨ ਵਿਚ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਗੋਹਾਟੀ ਹਸਪਤਾਲ ਵਿਚ 7-8 ਮਹੀਨੇ ਚਲੇ ਇਲਾਜ ਦੌਰਾਨ ਬੀਤੇ ਦਿਨ ਮੌਤ ਹੋ ਗਈ ਸੀ। ਜਿਸ ਦੀ ਅੱਜ ਜਿਉਂ ਹੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਧੂਤ ਕਲਾਂ ਪੁੱਜੀ ਤਾਂ ਪੂਰੇ ਪਿੰਡ ਵਿਚ ਮਾਤਮ ਛਾ ਗਿਆ। ਲਾਂਸ ਨਾਇਕ ਨਰਿੰਦਰ ਕਾਜਲ ਦੀ ਮ੍ਰਿਤਕ ਦੇਹ ਲੈ ਕੇ ਆਏ।
ਉਸ ਦੀ ਯੂਨਿਟ ਦੇ ਅਧਿਕਾਰੀਆਂ ਨੇ ਦਸਿਆ ਕਿ ਉਸਦੇ 22 ਅਕਤੂਬਰ 2016 ਨੂੰ ਕਲਕੱਤਾ ਵਿਖੇ ਡਿਊਟੀ ਦੌਰਾਨ ਅਚਾਨਕ ਗਰਦਨ ਵਿਚ ਗੋਲੀ ਲੱਗਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ ਤੇ ਗੁਹਾਟੀ ਹਸਪਤਾਲ ਵਿਚ 7-8 ਮਹੀਨੇ ਚਲੇ ਇਲਾਜ ਦੌਰਾਨ ਬੀਤੇ ਦਿਨ ਮੌਤ ਹੋ ਗਈ ਸੀ।
ਇਸ ਮੌਕੇ ਜਿਲ੍ਹਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਐਸ.ਐਸ.ਪੀ. ਏਲੀਚੇਲਿਅਨ, ਤਹਿਸੀਲਦਾਰ ਅਰਵਿੰਦਰ ਪ੍ਰਕਾਸ਼ ਵਰਮਾ, ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਯਾਦਵਿੰਦਰ ਸਿੰਘ ਬਰਾੜ ਐਸ.ਐਚ.ਓ. ਹਰਿਆਣਾ, ਕੈਪਟਨ ਸਾਜਨ ਜੇਮਸ, ਸੂਬੇਦਾਰ ਅਰਨ ਬਾਲਨ ਵਲੋਂ ਨਰਿੰਦਰ ਕਾਜਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਜਲੰਧਰ ਤੋਂ ਆਈ ਫ਼ੌਜ ਦੀ ਟੁਕੜੀ ਵਲੋਂ ਮ੍ਰਿਤਕ ਜਵਾਨ ਨੂੰ ਸਲਾਮੀ ਦਿਤੀ ਗਈ। ਮ੍ਰਿਤਕ ਦੇ ਲੜਕੇ ਤਜਿੰਦਰ ਸਿੰਘ ਵਲੋਂ ਚਿਖਾ ਨੂੰ ਅਗਨੀ ਭੇਟ ਕੀਤੀ ਗਈ। ਲਾਂਸ ਨਾਇਕ ਨਰਿੰਦਰ ਕਾਜਲ ਸਰਕਾਰੀ ਸਨਮਾਨ ਨਾਲ ਅੰਤਮ ਸਸਕਾਰ ਕਰ ਦਿਤਾ ਗਿਆ।
ਇਸ ਮੌਕੇ ਮਾਤਾ ਕੁਲਦੀਪ ਕੌਰ, ਪਤਨੀ ਗਗਨਦੀਪ ਕੌਰ, ਬੇਟਾ ਤਜਿੰਦਰ ਸਿੰਘ 10 ਸਾਲ, ਬੇਟੀ ਰੀਤਿਕਾ 8 ਸਾਲ ਦਾ ਵਿਰਲਾਪ ਵੇਖਿਆ ਨਹੀ ਸੀ ਜਾ ਰਿਹਾ। ਇਸ ਮੌਕੇ ਜਸਪਾਲ ਸਿੰਘ ਪੰਡੋਰੀ ਪ੍ਰਧਾਨ ਕਾਗਰਸ ਕਮੇਟੀ ਭੂੰਗਾ, ਰਾਜਵਿੰਦਰ ਪੁਲਸ ਚੌਕੀ ਇੰਚਾਰਜ ਭੂੰਗਾ, ਨਿਰਮਲ ਸਿੰਘ ਧੂਤ , ਬਲਦੇਵ ਸਿੰਘ ਸਰਪੰਚ, ਪ੍ਰਕਾਸ ਸਿੰਘ, ਜਸਵੰਤ ਸਿੰਘ ਧੂਤ, ਦਲਜੀਤ ਸਿੰਘ ਕਾਜਲ, ਰਵੀ ਬੱਧਣ, ਮ੍ਰਿਤਕ ਤ ਗਿਣਤੀ'ਚ ਇਲਾਕੇ ਦੇ ਲੋਕ ਹਾਜ਼ਰ ਸਨ।