ਜ਼ਿਮਨੀ ਚੋਣਾਂ ’ਚ ‘ਭਾਜਪਾ ਦੀ ਹਾਰ’ ਦੇ ਬਾਅਦ ਪ੍ਰਧਾਨ ਮੰਤਰੀ ਹੰਕਾਰ ਛੱਡਣ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸੁਰਜੇਵਾਲਾ ਨੇ ਟਵੀਟ ਕੀਤਾ, ‘‘ਲੋਕ ਸਭਾ ਉਪ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਕੁਲ 3 ਵਿਚੋਂ 2 ਸੀਟਾਂ ਹਾਰ ਗਈ। 

Randeep Surjewala

ਨਵੀਂ ਦਿੱਲੀ : ਕਾਂਗਰਸ ਨੇ ਲੋਕ ਸਭਾ ਦੀ ਤਿੰਨ ਸਿਟਾਂ ਅਤੇ ਵੱਖ ਵੱਖ ਰਾਜਾਂ ’ਚ ਵਿਧਾਨਸਭਾ ਦੀਆਂ 29 ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ’ਚ ਕੁੱਝ ਥਾਵਾਂ ’ਤੇ ਖੁਦ ਨੂੰ ਮਿਲੀ ਸਫ਼ਲਤਾ ਦੇ ਬਾਅਦ ਮੰਗਲਵਾਰ ਨੂੰ ਕਿਹਾ ਕਿ ਇਨ੍ਹਾਂ ਨਤੀਜਿਆਂ ਤੋਂ ਸਾਫ਼ ਹੈ ਕਿ ਜਨਤਾ ਦਾ ਰੁਖ ਬਦਲ ਰਿਹਾ ਹੈ ਅਤੇ ਭਾਰਤੀ ਜਨਤਾ ਪਾਰਟੀ ਪਤਨ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ‘‘ਭਾਜਪਾ ਦੀ ਹਾਰ’ ਦੇ ਬਾਅਦ ਹੁਣ ਪ੍ਰਧਾਨ ਮੰਤਰੀ ਨੂੰ ਹੰਕਾਰ ਛੱਡ ਕੇ ਖੇਤੀ ਸਬੰਧੀ ਤਿੰਨੇ ‘ਕਾਲੇ ਕਾਨੂੰਨਾਂ’ ਨੂੰ ਵਾਪਸ ਲੈਣਾ ਚਾਹੀਦਾ ਅਤੇ ਪਟਰੌਲ-ਡੀਜ਼ਲ-ਗੈਸ ’ਤੇ ਲੁੱਟ ਬੰਦ ਕਰਨੀ ਚਾਹੀਦੀ ਹੈ। ਸੁਰਜੇਵਾਲਾ ਨੇ ਟਵੀਟ ਕੀਤਾ, ‘‘ਲੋਕ ਸਭਾ ਉਪ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਕੁਲ 3 ਵਿਚੋਂ 2 ਸੀਟਾਂ ਹਾਰ ਗਈ। 

ਵਿਧਾਨ ਸਭਾ ਚੋਣਾਂ ’ਚ ਵੀ ਜਿਥੇ ਕਾਂਗਰਸ-ਭਾਜਪਾ ਦੀ ਸਿੱਧੀ ਟੱਕਰ ਹੈ, ਭਾਜਪਾ ਹਾਰੀ ਹੈ। ਹਿਮਾਚਲ ਪ੍ਰਦੇਸ਼, ਰਾਜਸਥਾਨ, ਕਰਨਾਟਕ, ਮਹਾਰਾਸ਼ਟਰ ਇਸ ਦਾ ਸਬੂਤ ਹਨ। ’’ ਉਨ੍ਹਾਂ ਕਿਹਾ, ‘‘ਮੋਦੀ ਜੀ, ਰਾਜਹੱਠ ਛਡੋ! ਤਿੰਨੇ ਕਾਲੇ ਕਾਨੂੰਨ ਵਾਪਸ ਲਉ। ਪਟਰੌਲ-ਡੀਜ਼ਲ-ਗੈਸ ’ਤੇ ਲੁੱਟ ਬੰਦ ਕਰੋ। ਹੰਕਾਰ ਤਿਆਗੋ।’’
ਕਾਂਰਗਸ ਦੇ ਸੀਨੀਅਰ ਆਗੂ ਅਤੇ ਹਿਮਾਚਲ ਪ੍ਰਦੇਸ਼ ਇੰਚਾਰਜ ਰਾਜੀਵ ਸ਼ੁਕਲਾ ਨੇ ਕਿਹਾ ਕਿ ਉਪ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਹੈ ਕਿ ਰਾਸ਼ਟਰੀ ਪੱਧਰ ’ਤੇ ਭਾਜਪਾ ਦੀ ਲੋਕਪ੍ਰਿਅਤਾ ਘੱਟ ਹੋ ਰਹੀ ਹੈ ਅਤੇ ਜਨਤਾ ਦਾ ਰੁਖ ਬਦਲ ਰਿਹਾ ਹੈ। ਉਨ੍ਹਾਂ ਪ੍ਰੈੱਸ ਤੋਂ ਕਿਹਾ, ‘‘ਹਿਮਾਚਲ ’ਚ ਅਸੀਂ ਚਾਰ ਸੀਟਾਂ (ਇਕ ਲੋਕਸਭਾ ਅਤੇ ਤਿੰਨ ਵਿਧਾਨਸਭਾ ਸੀਟਾਂ) ’ਤੇ ਜਿੱਤ ਦਰਜ ਕੀਤੀ ਹੈ। ਲੋਕਸਭਾ ਖੇਤਰ ਮੰਡੀ ਦਾ ਨਤੀਜਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਹੁਣ ਰਾਸ਼ਟਰੀ ਪੱਧਰ ਚੋਣਾਂ ’ਚ ਵੀ ਭਾਜਪਾ ਦੀ ਹਾਰ ਸ਼ੁਰੂ ਹੋ ਗਈ ਹੈ।’’

ਉਨ੍ਹਾਂ ਕਿਹਾ, ‘‘ਇਹ ਨਤੀਜਾ ਬੇਹਤ ਉਤਸ਼ਾਹਪੂਰਣ ਹੈ। ਮੈਂ ਸਮਝਦਾ ਹਾਂ ਕਿ ਜਨਤਾ ਦਾ ਰੁਖ ਬਦਲ ਗਿਆ ਹੈ। ਸਾਨੂੰ ਰਾਜਸਥਾਨ ’ਚ ਜਿੱਤ ਮਿਲੀ ਹੈ। ਕਰਨਾਟਕ ’ਚ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ’ਚ ਅਸੀਂ ਜਿੱਤੇ ਹਾਂ। ਪੱਛਮੀ ਬੰਗਾਲ ’ਚ ਭਾਜਪਾ ਹਾਰ ਗਈ ਹੈ। ਸਪਸ਼ਟ ਹੈ ਕਿ ਭਾਜਪਾ ਦੀ ਲੋਕਪ੍ਰਿਅਤਾ ਘੱਟ ਰਹੀ ਹੈ।’’