50 ਨੰਬਰ ਕੋਠੀ ਮਾਮਲੇ 'ਚ ਖਜ਼ਾਨਾ ਮੰਤਰੀ Harpal Singh Cheema ਦਾ ਭਾਜਪਾ ਨੂੰ ਜਵਾਬ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, ਕੇਂਦਰ ਸਰਕਾਰ ਜਾਣਬੁੱਝ ਕੇ ਅਰਵਿੰਦ ਕੇਜਰੀਵਾਲ 'ਤੇ ਸਵਾਲ ਖੜ੍ਹੇ ਕਰ ਰਹੀ ਹੈ

Finance Minister Harpal Cheema's Reply to BJP in the 50 Number Kothi Issue Latest News in Punjabi 

Finance Minister Harpal Cheema's Reply to BJP in the 50 Number Kothi Issue Latest News in Punjabi 50 ਨੰਬਰ ਕੋਠੀ ਵਾਲੇ ਬਿਆਨ ਨੂੰ ਲੈ ਕੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਨੂੰ ਜਵਾਬ ਦਿਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਅਰਵਿੰਦ ਕੇਜਰੀਵਾਲ ਉੱਪਰ ਸਵਾਲ ਖੜ੍ਹੇ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 50 ਨੰਬਰ ਕੋਠੀ ਆਮ ਦਿਨਾਂ ਵਾਂਗ ਹੈ ਅਤੇ ਉਹ ਗੈਸਟ ਹਾਊਸ ਵਜੋਂ ਐਲਾਨ ਦਿਤੀ ਗਈ ਹੈ ਕਿਉਂਕਿ 350 ਸਾਲਾ ਸਮਾਰੋਹ ਮਨਾਇਆ ਜਾ ਰਿਹਾ ਹੈ, ਇਸ ਲਈ ਉੱਥੇ ਕੋਈ ਵੀ ਮਹਿਮਾਨ ਰਹਿ ਸਕਦਾ ਹੈ।

ਦਰਅਸਲ ਬੀਤੀ ਦਿਨੀਂ ਦਿੱਲੀ ਤੇ ਚੰਡੀਗੜ੍ਹ ਭਾਜਪਾ ਨੇ ਸੋਸ਼ਲ ਮੀਡੀਆ 'ਤੇ ਸੈਟੇਲਾਈਟ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਅਰਵਿੰਦ ਕੇਜਰੀਵਾਲ, ਜੋ ਇਕ ਆਮ ਆਦਮੀ ਹੋਣ ਦਾ ਦਿਖਾਵਾ ਕਰਦੇ ਹਨ, ਲਈ ਮੁੱਖ ਮੰਤਰੀ ਕੋਟੇ ਦੀ ਵਰਤੋਂ ਕਰ ਕੇ ਚੰਡੀਗੜ੍ਹ ਵਿਚ 2 ਏਕੜ ਜ਼ਮੀਨ 'ਤੇ ਇਕ ਆਲੀਸ਼ਾਨ 7-ਸਿਤਾਰਾ ਸਰਕਾਰੀ ਬੰਗਲਾ ਬਣਾਇਆ ਜਾ ਰਿਹਾ ਹੈ। ਭਾਜਪਾ ਨੇ ਦਾਅਵੇ ਕੀਤਾ ਸੀ ਕਿ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਚੰਡੀਗੜ੍ਹ ਵਿਚ ਇਕ ਸਰਕਾਰੀ ਬੰਗਲਾ ਅਲਾਟ ਕੀਤਾ ਗਿਆ ਹੈ, ਜੋ ਦਿੱਲੀ ਦੇ ਸ਼ੀਸ਼ ਮਹਿਲ ਤੋਂ ਵੀ ਵੱਡਾ ਹੈ। 

ਇਸ ਦੇ ਨਾਲ ਹੀ ਦਿੜ੍ਹਬਾ ਹਲਕੇ ਅੰਦਰ ਵਿਕਾਸ ਕਾਰਜਾਂ ਦੇ ਕੰਮਾਂ ਲਈ ਲੱਖਾਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਦਿਤੀਆਂ ਜਾ ਰਹੀਆਂ ਹਨ। ਅੱਜ ਦਿੜਬਾ ਹਲਕੇ ਦੇ ਪਿੰਡ ਸਫ਼ੀਪੁਰ ਕਲਾਂ ਅਤੇ ਪਿੰਡ ਸਮੂਰਾਂ ਤੋਂ ਇਲਾਵਾ ਮੁਨਸ਼ੀਵਾਲਾ ਤੇ ਹੋਰ ਵੀ ਕਈ ਪਿੰਡਾਂ ਵਿਚ ਗਰਾਂਟਾ ਜਾਰੀ ਕੀਤੀਆਂ ਗਈਆਂ। ਜਿਥੇ ਹਰਪਾਲ ਸਿੰਘ ਚੀਮਾ ਨੇ ਖ਼ੁਦ ਪੰਚਾਇਤਾਂ ਕੋਲ ਪਹੁੰਚ ਕੇ ਉਨ੍ਹਾਂ ਨੂੰ ਲੱਖਾਂ ਰੁਪਏ ਦੇ ਚੈੱਕ ਵੰਡੇ। ਇਸ ਗੱਲ ਦੀ ਚਰਚਾ ਪਿੰਡਾਂ ਵਿਚ ਦੇਖਣ ਨੂੰ ਮਿਲੀ। 

ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਸੀ ਕਿ ਚੈੱਕ ਲੈਣ ਲਈ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ ਵਿਚ ਲਾਈਨਾਂ ਦੇ ਵਿਚ ਲੱਗ ਕੇ ਚੈੱਕ ਲੈਣੇ ਪੈਂਦੇ ਸੀ ਪਰੰਤੂ ਵਿੱਤ ਮੰਤਰੀ ਵਲੋਂ ਪਿੰਡ-ਪਿੰਡ ਜਾ ਕੇ ਪੰਚਾਇਤਾਂ ਨੂੰ ਚੈੱਕ ਦਿਤੇ ਜਾ ਰਹੇ ਹਨ। ਵਿਕਾਸ ਕਾਰਜਾਂ ਦੇ ਲਈ ਇਹ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਦਿੜ੍ਹਬਾ ਵਿਚ ਇਕ ਵੱਖਰਾ ਅੰਦਾਜ਼ ਮੰਤਰੀ ਹਰਪਾਲ ਸਿੰਘ ਚੀਮਾ ਦਾ ਦੇਖਣ ਨੂੰ ਮਿਲਿਆ, ਜਿਸ ਦੀ ਪ੍ਰਸ਼ੰਸ਼ਾ ਪੰਚਾਇਤਾਂ ਵਿਚ ਖੂਬ ਹੋ ਰਹੀ ਹੈ।

(For more news apart from Finance Minister Harpal Cheema's Reply to BJP in the 50 Number Kothi Issue Latest News in Punjabi stay tuned to Rozana Spokesman.)