ਭਾਜਪਾ ਦੀ ਚੁਨੌਤੀ : ਖਹਿਰਾ ਸਬੂਤ ਦੇਣ ਜਾਂ ਮੁਆਫ਼ੀ ਮੰਗਣ
ਪੰਜਾਬ ਵਿਧਾਨਸਭਾ ਵਿਚ ਵਿਰੋਧੀ ਦਲ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੁਧਿਆਣਾ ਵਿਚ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਦੇ.....
ਐਸ.ਏ.ਐਸ. ਨਗਰ, 22 ਜੁਲਾਈ (ਪਰਦੀਪ ਸਿੰਘ ਹੈਪੀ) : ਪੰਜਾਬ ਵਿਧਾਨਸਭਾ ਵਿਚ ਵਿਰੋਧੀ ਦਲ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੁਧਿਆਣਾ ਵਿਚ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਦੇ ਪਿੱਛੇ ਆਰ.ਐਸ.ਐਸ., ਵਿਸ਼ਵ ਹਿੰਦੂ ਪਰਿਸ਼ਦ ਅਤ ਭਾਜਪਾ ਦਾ ਹੱਥ ਹੋਣ ਦੇ ਜੋ ਦੋਸ਼ ਲਗਾਏ ਹਨ, ਉਹ ਤੱਥ ਵਿਹੀਨ ਅਤੇ ਬੇਬੁਨਿਆਦ ਹਨ ਅਤੇ ਜਿਸਦੀ ਭਾਜਪਾ ਪੰਜਾਬ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ ਜੋ ਕਿ ਅੱਜ ਚੰਡੀਗੜ੍ਹ ਵਿਚ ਪੱਤਰਕਾਰ ਵਾਰਤਾ ਕਰਕੇ ਆਮ ਆਦਮੀ ਪਾਰਟੀ ਦੇ ਦੋਸ਼ਾਂ ਦਾ ਜਵਾਬ ਦੇ ਰਹੇ ਸਨ।
ਨਵੇਂ ਚੁਣੇ ਗਏ ਵਿਰੋਧੀ ਦਲ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਮਾਸਟਰ ਮਸੀਹ ਦੀ ਹੱਤਿਆ ਦਾ ਦੋਸ਼ ਆਰ.ਐਸ.ਐਸ., ਵੀਐਚਪੀ ਅਤੇ ਭਾਜਪਾ 'ਤੇ ਲਗਾਕੇ ਖੁੱਦ ਆਪਣਾ ਮਜਾਕ ਉਡਵਾਇਆ ਹੈ। ਰਾਸ਼ਟਰੀ ਸਵ੍ਹੇਂਸੇਵਕ ਸੰਘ ਸਾਰੇ ਧਰਮਾਂ ਦਾ ਸਨਮਾਨ ਕਰਨ ਵਾਲਾ ਇਕ ਰਾਸ਼ਟਰੀ ਸੰਗਠਨ ਹਨ, ਜਿਸਦੇ ਆਗੂਆਂ ਨੇ ਦੇਸ਼ ਦੇ ਲਈ ਕਈ ਸ਼ਹਾਦਤਾਂ ਦਿੱਤੀਆਂ ਹਨ। ਤਾਜਾ ਉਦਾਹਰਣ ਆਰ.ਐਸ.ਐਸ. ਪੰਜਾਬ ਪ੍ਰਾਂਤ ਦੇ ਸਹਿ-ਪ੍ਰਾਂਤ ਸੰਘਚਾਲਕ ਜਗਦੀਸ਼ ਗਗਨੇਜਾ ਦਾ ਬੀਤੇ ਸਾਲ ਸ਼ਹੀਦ ਹੋਣਾ ਹੈ। ਇਸ ਵਿਚ ਖਹਿਰਾ ਵੱਲੋਂ ਇਸ ਤਰ੍ਹਾਂ ਦੇ ਦੋਸ਼ ਲਗਾਉਣਾ ਦਿਮਾਗੀ ਦੀਵਾਲਿਆਪਣ ਦਾ ਨਿਸ਼ਾਨਾ ਹੈ।
ਗਰੇਵਾਲ ਅਤੇ ਜੋਸ਼ੀ ਨੇ ਖਹਿਰਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਪਾਸਟਰ ਮਸੀਹ ਦੀ ਹੱਤਿਆ ਵਿਚ ਆਰ.ਐਸ.ਐਸ., ਵੀ.ਐਚ.ਪੀ. ਅਤੇ ਭਾਜਪਾ ਦਾ ਹੱਥ ਹੋਣ ਦੇ ਸਬੂਤ ਪੁਲਸ ਨੂੰ ਦੇਣ ਜਾਂ ਫਿਰ ਮੁਆਫੀ ਮੰਗਣ।
ਗਰੇਵਾਲ ਅਤੇ ਜੋਸ਼ੀ ਨੇ ਖਹਿਰਾ ਨੂੰ ਯਾਦ ਕਰਵਾਇਆ ਕਿ ਆਰ.ਐਸ.ਐਸ. ਅਤੇ ਭਾਜਪਾ ਦਾ ਇਤਿਹਾਸ ਸ਼ਹਾਦਤਾਂ ਦਾ ਰਿਹਾ ਹੈ ਅਤੇ ਜੇਕਰ ਅਸੀਂ ਸਿਰਫ਼ ਪੰਜਾਬ ਦੀ ਗੱਲ ਕਰੀਏ, ਤਾਂ ਲੁਧਿਆਣਾ ਦੇ ਕੋਲ ਮੋਗਾ ਵਿਚ 25 ਜੂਨ 1989 ਨੂੰ ਅੱਤਵਾਦੀਆਂ ਵੱਲੋਂ ਆਰ.ਐਸ.ਐਸ. ਦੀ ਸ਼ਾਖਾ 'ਤੇ ਕੀਤੇ ਗਏ ਹਮਲੇ ਵਿਚ 27 ਸਵ੍ਹੇਂਸੇਵਕ ਸ਼ਹੀਦ ਹੋ ਗਏ ਸਨ।