ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਚੁਣ ਕੇ ਇਤਿਹਾਸਕ ਫ਼ੈਸਲਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੁਖਪਾਲ ਸਿੰਘ ਖਹਿਰਾ ਨੂੰ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਚੁਣ ਕੇ ਪੰਜਾਬ ਦੇ ਲੋਕਾਂ ਹਿਤਾਂ ਵਾਸਤੇ ਇਕ ਇਤਿਹਾਸਕ ਫੈਸਲਾ ਕੀਤਾ ਹੈ।

Sukhpal Singh Khaira

ਲੰਦਨ, 22 ਜੁਲਾਈ (ਹਰਜੀਤ ਸਿੰਘ ਵਿਰਕ) : ਸੁਖਪਾਲ ਸਿੰਘ ਖਹਿਰਾ ਨੂੰ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਚੁਣ ਕੇ ਪੰਜਾਬ ਦੇ ਲੋਕਾਂ ਹਿਤਾਂ ਵਾਸਤੇ ਇਕ ਇਤਿਹਾਸਕ ਫੈਸਲਾ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮੂਹਕ ਰੂਪ 'ਚ ਆਮ ਆਦਮੀ ਪਾਰਟੀ ਯੂ.ਕੇ. ਅਤੇ ਲੈਸਟਰ ਗਰੁੱਪ ਦੇ ਸਮੂਹ ਮੈਂਬਰਾਨ ਵਲੋਂ ਕੀਤਾ ਗਿਆ।
ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਖਹਿਰਾ ਦੇ ਵਿਰੋਧੀ ਧਿਰ ਦਾ ਆਗੂ ਬਣਨ ਨਾਲ ਉਨ੍ਹਾਂ ਝੂਠੇ ਤੇ ਭ੍ਰਿਸ਼ਟ ਲੋਕਾਂ ਵਾਸਤੇ ਗਲੇ ਦੀ ਹੱਡੀ ਬਣਗੇ ਹਨ, ਜਿਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ ਸਮੂਹ ਐਮ.ਐਲ.ਏ ਸਾਹਿਬਾਨਾਂ ਦਾ ਧਨਵਾਦ ਕੀਤਾ, ਜਿਨ੍ਹਾਂ ਇਕ ਬੇਦਾਗ, ਸੱਚੇ-ਸੁੱਚੇ ਆਗੂ ਦੀ ਸਰਬਸੰਮਤੀ ਨਾਲ ਚੋਣ ਕਰ ਕੇ ਲੋਕਾਂ ਦੇ ਦਿਲਾਂ ਦੀ ਤਰਜਮਾਨੀ ਕੀਤੀ ਹੈ।
ਪੰਜਾਬ ਵਾਸੀਆਂ ਨੂੰ ਸ. ਖਹਿਰਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ 'ਤੇ ਪੂਰਨ ਆਸ ਹੈ। ਉਹ ਪੰਜਾਬ ਵਿਧਾਨ ਸਭਾ ਵਿਚ ਬਾਖੂਬੀ ਰੋਲ ਨਿਭਾਉਂਦਿਆ ਪੰਜਾਬ ਦੇ ਲੋਕਾਂ ਦੀ ਸਹੀ ਤਰਜਮਾਨੀ ਕਰਦਿਆਂ ਸਰਕਾਰ ਦੇ ਬੋਲੇ ਕੰਨਾਂ ਤਕ ਆਵਾਜ਼ ਬੁਲੰਦ ਕਰਨਗੇ। ਸਮੂਹ ਉਵਰਸੀਜ਼ 'ਆਪ' ਟੀਮ ਵਲੋਂ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਭਗਵੰਤ ਮਾਨ, ਐਚ.ਐਸ. ਫੂਲਕਾ ਸਮੇਤ ਸਾਰੇ ਵਿਧਾਇਕਾਂ ਦਾ ਤਹਿ ਦਿਲੋਂ ਧਨਵਾਦ ਕਰਦਿਆਂ ਪੰਜਾਬ ਦੀ ਭਲਾਈ ਤੇ ਵਿਕਾਸ ਲਈ ਇਸੇ ਤਰ੍ਹਾਂ ਇਕੱਠੇ ਰਲ-ਮਿਲ ਕੇ ਕਾਰਜ ਕਰਨ ਲਈ ਕਿਹਾ।
ਇਸ ਮੌਕੇ ਆਮ ਆਦਮੀ ਪਾਰਟੀ ਯੂ.ਕੇ. ਦੇ ਕਨਵੀਨਰ ਹਰਪ੍ਰੀਤ ਸਿੰਘ ਹੈਰੀ, ਲੈਸਟਰ 'ਆਪ' ਦੇ ਕਨਵੀਨਰ ਡਾ. ਸੁਜਾਨ ਸਿੰਘ, ਲੰਦਨ ਕਨਵੀਨਰ ਰਾਜਿੰਦਰ ਸਿੰਘ ਥਿੰਦ, ਜਗਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਰਾਠੌਰ, ਲਸ਼ਮਨ ਦਾਸ, ਦਿਲਬਾਗ ਸਿੰਘ, ਫੂਲਾ ਸਿੰਘ, ਨਿਰਮਲ ਸਿੰਘ ਲੱਡੂ, ਕੁਲਬੀਰ ਸਿੰਘ ਖੱਖ, ਜਸਵਿੰਦਰ ਕੌਰ ਰਾਏ, ਹਰਭਜਨ ਸਿੰਘ, ਸੁਰਿੰਦਰਪਾਲ ਸਿੰਘ, ਲਖਵਿੰਦਰ ਸਿੰਘ ਲੱਖੀ, ਹਰਚਰਨ ਸਿੰਘ,  ਭੁਪਿੰਦਰ ਸਿੰਘ, ਰਾਜਵਿੰਦਰ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ, ਰਵਿੰਦਰਪਾਲ ਸਿੰਘ, ਮਨਦੀਪ ਸਿੰਘ, ਰਵਿੰਦਰਸਿੰਘ, ਗੁਰਦਿਆਲ ਸਿੰਘ, ਸੁਖਵੰਤ ਸਿੰਘ ਆਦਿ ਹਾਜ਼ਰ ਸਨ।