ਕਰਨਾਟਕ 'ਚ ਜੇਡੀਐਸ ਦੇ ਨੌਂ ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਮਿਲੇਗੀ ਥਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰ ਸਵਾਮੀ ਨੇ ਕਿਹਾ ਕਿ ਸੂਬੇ ਵਿਚ ਜੇਡੀਐਸ-ਕਾਂਗਰਸ ਗਠਜੋੜ ਸਰਕਾਰ ਦੇ ਪਹਿਲੇ ਪੜਾਅ ਦੇ ਮੰਤਰੀ ਮੰਡਲ ਵਿਸਤਾਰ ਵਿਚ ਜੇਡੀਐਸ...

h d kumar swami

ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰ ਸਵਾਮੀ ਨੇ ਕਿਹਾ ਕਿ ਸੂਬੇ ਵਿਚ ਜੇਡੀਐਸ-ਕਾਂਗਰਸ ਗਠਜੋੜ ਸਰਕਾਰ ਦੇ ਪਹਿਲੇ ਪੜਾਅ ਦੇ ਮੰਤਰੀ ਮੰਡਲ ਵਿਸਤਾਰ ਵਿਚ ਜੇਡੀਐਸ ਦੇ ਘੱਟ ਤੋਂ ਘੱਟ ਨੌਂ ਵਿਧਾਇਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਕੁਮਾਰ ਸਵਾਮੀ ਨੇ ਮੰਤਰੀ ਮੰਡਲ ਦੇ ਪਹਿਲੇ ਪੜਾਅ ਦੇ ਵਿਸਤਾਰ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਕਿਹਾ ਕਿ ਮੰਤਰੀ ਮੰਡਲ ਵਿਸਤਾਰ ਦੇ ਪਹਿਲੇ ਪੜਾਅ ਵਿਚ ਜੇਡੀਐਸ ਦੇ ਅੱਠ ਤੋਂ ਨੌਂ ਵਿਧਾਇਕਾਂ ਨੂੰ ਸ਼ਾਮਲ ਕੀਤਾ ਜਾਵੇਗਾ। 

ਦੋ ਤੋਂ ਤਿੰਨ ਸਥਾਨ ਖ਼ਾਲੀ ਹੋਣਗੇ। ਉਨਾਂ ਮੰਤਰੀ ਮੰਡਲ ਵਿਚ ਸੀਟਾਂ ਅਤੇ ਹੋਰ ਵਿਭਾਗਾਂ ਦੀ ਵੰਡ ਨੂੰ ਲੈ ਕੇ ਜੇਡੀਐਸ ਵਿਧਾਇਕਾਂ ਦੇ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਮਤਭੇਦਾਂ ਨੂੰ ਵੀ ਖ਼ਾਰਜ ਕੀਤਾ ਅਤੇ ਕਿਹਾ ਕਿ ਪਾਰਟੀ ਪ੍ਰਧਾਨ ਐਚ ਡੀ ਦੇਵਗੌੜਾ ਨੂੰ ਅਗਲੇ ਪੜਾਅ ਦੇ ਮੰਤਰੀ ਮੰਡਲ ਵਿਸਤਾਰ ਲਈ ਪੂਰੀ ਆਜ਼ਾਦੀ ਦਿਤੀ ਗਈ ਹੈ। ਉਨ੍ਹਾਂ ਪੱਤਰਕਾਰਾਂ ਨੇ ਕਿਹਾ ਕਿ ਮੰਤਰੀ ਮੰਡਲ ਵਿਚ ਸੀਟਾਂ ਅਤੇ ਵਿਭਾਗਾਂ ਦੇ ਬਟਵਾਰੇ ਨੂੰ ਲੈ ਕੇ ਸਾਡੇ ਵਿਧਾਇਕਾਂ ਦੇ ਵਿਚਕਾਰ ਕੋਈ ਮਤਭੇਦ ਨਹੀਂ ਹੈ। ਦਰਅਸਲ ਉਨ੍ਹਾਂ ਨੇ ਭਾਵੀ ਮੰਤਰੀ ਮੰਡਲ ਦੀ ਚੋਣ ਕਰਨ ਦੇ ਲਈ ਰਾਸ਼ਟਰੀ ਪ੍ਰਧਾਨ ਨੂੰ ਪੂਰੀ ਆਜ਼ਾਦੀ ਦੇ ਦਿਤੀ ਹੈ। ਕੁਮਾਰਸਵਾਮੀ ਨੇ ਕਿਹਾ ਕਿ ਰਾਸ਼ਟਰੀ ਪ੍ਰਘਾਨ ਨੇ ਸਾਰੇ ਵਿਧਾਇਕਾਂ ਨੂੰ ਸਸ਼ਾਸਨ ਕਾਇਮ ਕਰਨ ਦੀ ਸਲਾਹ ਦਿਤੀ ਹੈ। 

ਉਨ੍ਹਾਂ ਕਿਹਾ ਕਿ ਅੱਜ ਸਾਡੀ ਵਿਧਾਇਕਾਂ ਨਾਲ ਮੀਟਿੰਗ ਹੋਈ। ਸਾਡੇ ਰਾਸ਼ਟਰੀ ਪ੍ਰਧਾਨ ਨੇ ਸਾਰੇ ਵਿਧਾਇਕਾਂ ਨੂੰ ਸਲਾਹ ਦਿਤੀ ਹੈ ਕਿ ਉਹ ਰਾਜ ਦੇ ਵਿਕਾਸ ਅਤੇ ਸੁਸ਼ਾਸਨ ਦੇਣ ਲਈ ਮੰਤਰੀ ਮੰਡਲ ਦੇ ਨਾਲ ਸਹਿਯੋਗ ਕਰਨ। ਜ਼ਿਕਰਯੋਗ ਹੈ ਕਿ ਇਕ ਜੂਨ ਨੂੰ ਗਠਜੋੜ ਸਮਝੌਤੇ ਦੇ ਅਨੁਸਾਰ ਕਾਂਗਰਸ ਦੇ ਕੋਲ ਮੰਤਰੀ ਮੰਡਲ ਵਿਚ 22 ਸੀਟਾਂ ਅਤੇ ਜੇਡੀਐਸ ਦੇ ਕੋਲ 12 ਸੀਟਾਂ ਦੀ ਹੈ। 

ਕਾਂਗਰਸ ਨੂੰ ਗ੍ਰਹਿ, ਸਿੰਚਾਈ, ਸਿਹਤ, ਖੇਤੀ ਅਤੇ ਮਹਿਲਾ ਬਾਲ ਕਲਿਆਣ ਵਿਭਾਗ ਮਿਲੇ ਹਨ ਜਦਕਿ ਜੇਡੀਐਸ ਨੂੰ ਵਿੱਤ ਅਤੇ ਆਬਕਾਰੀ, ਲੋਕ ਨਿਰਮਾਣ ਵਿਭਾਗ, ਸਿੱਖਿਆ, ਸੈਰ ਸਪਾਟਾ ਅਤੇ ਟਰਾਂਸਪੋਰਟ ਵਿਭਾਗ ਦਿਤੇ ਗਏ ਹਨ। ਦੋਹੇ ਦਲ ਗਠਜੋੜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਨੂੰ ਯਕੀਨੀ ਕਰਨ ਲਈ ਤਾਲਮੇਲ ਅਤੇ ਨਿਗਰਾਨੀ ਕਮੇਟੀ ਗਠਿਤ ਕਰਨ 'ਤੇ ਵੀ ਸਹਿਮਤ ਹੋਏ। 

ਕਮੇਟੀ ਦੀ ਅਗਵਾਈ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਮਈਆ ਕਰਨਗੇ ਜਦਕਿ ਜੇਡੀਐਸ ਦੇ ਦਾਨਿਸ਼ ਅਲੀ ਇਸ ਦੇ ਕਨਵੀਨਰ ਹੋਣਗੇ। ਇਸ ਦੌਰਾਨ ਕਲ ਹੋਣ ਵਾਲੇ ਮੰਤਰੀ ਮੰਡਲ ਵਿਸਤਾਰ ਦੇ ਮੱਦੇਨਜ਼ਰ ਰਾਜ ਵਿਚ ਕਾਂਗਰਸ ਨੇਤਾ ਮੰਤਰੀਆਂ ਦੀ ਸੂਚੀ ਅਤੇ ਵਿਭਾਗਾਂ ਦੀ ਵੰਡ 'ਤੇ ਪਾਰਟੀ ਹਾਈ ਕਮਾਨ ਦੇ ਨਾਲ ਚਰਚਾ ਕਰਨ ਦੇ ਲਈ ਦਿੱਲੀ ਜਾ ਸਕਦੇ ਹਨ।