'ਮੋਦੀ ਤੇ ਸ਼ਾਹ ਸੁਪਨਿਆਂ ਦੀ ਦੁਨੀਆਂ 'ਚ ਜਿਉਂਦੇ ਹਨ'- ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਜਨੀਤੀ

ਰਾਹੁਲ ਗਾਂਧੀ ਨੇ ਕੀਤੀ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ਦੀ ਆਲੋਚਨਾ

PM Modi, Amit Shah live in 'imaginary' world: Rahul Gandhi

ਕੋਝੀਕੋਡ : ਤਿੰਨ ਦਿਨਾਂ ਦੇ ਦੌਰੇ 'ਤੇ ਅਪਣੇ ਸੰਸਦੀ ਖੇਤਰ ਵਾਇਨਾਡ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਭਾਵ ਵੀਰਵਾਰ ਨੂੰ ਮੋਦੀ ਸਰਕਾਰ ਦੀ ਆਰਥਿਕ ਨੀਤੀਆਂ ਦੀ ਆਲੋਚਨਾ ਕਰਦਿਆਂ ਤਿੱਖਾ ਨਿਸ਼ਾਨਾ ਵਿੰਨਿਆ। ਉਹਨਾਂ ਨੇ ਕਿਹਾ ਹੈ ਕਿ ਦੇਸ਼ 'ਸੰਕਟ' 'ਚ ਹੈ ਕਿਉਂਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਆਪਣੀ ਕਲਪਨਾ ਦੀ ਦੁਨੀਆ 'ਚ ਜਿਉਂਦੇ ਹਨ। ਉਹਨਾਂ ਦਾ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਹੀਂ ਰਹਿ ਗਿਆ ਹੈ।

ਰਾਹੁਲ ਗਾਂਧੀ ਨੇ ਕਿਹਾ,''ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਆਪਣੀ ਕਲਪਨਾਵਾਂ 'ਚ ਜਿਉਂਦੇ ਹਨ। ਉਹਨਾਂ ਦਾ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਹੀਂ ਹੈ। ਉਹ ਆਪਣੀ ਹੀ ਦੁਨੀਆ 'ਚ ਰਹਿੰਦੇ ਹਨ ਅਤੇ ਕਲਪਨਾਵਾਂ ਕਰਦੇ ਰਹਿੰਦੇ ਹਨ। ਇਸ ਲਈ ਦੇਸ਼ ਇਸ ਤਰ੍ਹਾਂ ਦੇ ਸੰਕਟ 'ਚ ਹੈ।'' ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਦੀ ਸੁਣਦੇ ਤਾਂ ਕੋਈ ਪਰੇਸ਼ਾਨੀ ਹੁੰਦੀ ਹੀ ਨਹੀਂ।

ਕਾਂਗਰਸ ਨੇਤਾ ਨੇ ਕਿਹਾ ਹੈ ਕਿ ਲੋਕਾਂ ਦਾ ਧਿਆਨ ਸੱਚਾਈ ਤੋਂ ਭਟਕਾਉਣਾ ਮੋਦੀ ਦੇ ਸ਼ਾਸਨ ਦਾ ਤਰੀਕਾ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਵਾਇਨਾਡ ਦੇ ਇੱਕ ਸਕੂਲ ਪਹੁੰਚੇ, ਜਿੱਥੇ ਉਹਨਾਂ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ,''ਨਫਰਤ ਅਤੇ ਗੁੱਸਾ ਵਿਗਿਆਨਕ ਸੁਭਾਅ ਦਾ ਵਿਨਾਸ਼ਕਾਰੀ ਹੈ। ਉਤਸੁਕਤਾ ਅਤੇ ਸਵਾਲ, ਵਿਗਿਆਨਿਕ ਸੁਭਾਅ ਦਾ ਦਿਲ ਹੈ। ਵਿਗਿਆਨ 'ਚ ਜਵਾਬ ਤੋਂ ਜ਼ਿਆਦਾ ਲਗਾਤਾਰ ਸਵਾਲ ਪੁੱਛਣਾ ਜਰੂਰੀ ਹੈ। ਕੋਈ ਵੀ ਸਵਾਲ ਫਾਲਤੂ ਜਾਂ ਮੂਰਖਤਾ ਨਹੀਂ ਹੁੰਦਾ ਹੈ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।