PM ਮੋਦੀ ਦੀ ਅਗਵਾਈ ਹੇਠ ਭਾਜਪਾ ਵੱਡੀ ਜਿੱਤ ਦਰਜ ਕਰ ਰਹੀ ਹੈ- ਪਰਮਿੰਦਰ ਸਿੰਘ ਬਰਾੜ
ਕਿਹਾ- ਲੋਕ ਬੋਲਣ ਵਾਲਿਆਂ 'ਤੇ ਨਹੀਂ, ਕੰਮ ਕਰਨ ਵਾਲਿਆਂ 'ਤੇ ਭਰੋਸਾ ਕਰਦੇ ਹਨ
Parminder Singh Brar
ਮੋਹਾਲੀ : ਹਰਿਆਣਾ, ਬਿਹਾਰ ਅਤੇ ਉੜੀਸਾ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਆਏ ਹਨ ਜਿਸ ਵਿਚ ਭਾਜਪਾ ਨੂੰ ਜਿੱਤ ਹਾਸਲ ਹੋਈ ਹੈ। ਇਸ ਜਿੱਤ 'ਤੇ ਖੁਸ਼ੀ ਪ੍ਰਗਟ ਕਰਦਿਆਂ ਪਰਮਿੰਦਰ ਸਿੰਘ ਬਰਾੜ ਨੇ ਸਮੂਹ ਪਾਰਟੀ ਨੂੰ ਵਧਾਈ ਦਿਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਵੱਡੀ ਜਿੱਤ ਦਰਜ ਕਰ ਰਹੀ ਹੈ। ਹਰਿਆਣਾ, ਬਿਹਾਰ ਅਤੇ ਉੜੀਸਾ ਜ਼ਿਮਨੀ ਚੋਣਾਂ ਵਿੱਚ ਭਾਜਪਾ ਦੀ ਜਿੱਤ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਲੋਕ ਬੋਲਣ ਵਾਲਿਆਂ 'ਤੇ ਨਹੀਂ, ਕੰਮ ਕਰਨ ਵਾਲਿਆਂ 'ਤੇ ਭਰੋਸਾ ਕਰਦੇ ਹਨ। ਲੀਡਰਸ਼ਿਪ ਅਤੇ ਵਰਕਰਾਂ ਨੂੰ ਵਧਾਈ।