ਨਵੇਂ ਅਪਰਾਧਕ ਕਾਨੂੰਨਾਂ ਦਾ ਮਾਮਲਾ : ਚਿਦੰਬਰਮ ਦੇ ਲੇਖ ਦੀ ਆਲੋਚਨਾ ਲਈ ਕਾਂਗਰਸ ਬੁਲਾਰੇ ਨੇ ਉਪ ਰਾਸ਼ਟਰਪਤੀ ’ਤੇ ਲਾਇਆ ਨਿਸ਼ਾਨਾ

ਏਜੰਸੀ

ਖ਼ਬਰਾਂ, ਰਾਜਨੀਤੀ

ਕੌਣ ਰੋਜ਼ਾਨਾ ਸੰਸਦੀ ਪ੍ਰਕਿਰਿਆਵਾਂ ਦਾ ਅਪਮਾਨ ਕਰਦਾ ਹੈ ਵਿਰੋਧੀ ਧਿਰ ਤਾਂ ਨਹੀਂ : ਸਿੱਬਲ 

Jagdeep Dhankhar and Jairam Ramesh.

ਨਵੀਂ ਦਿੱਲੀ: ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਨਵੇਂ ਅਪਰਾਧਕ ਕਾਨੂੰਨਾਂ ’ਤੇ ਕਾਂਗਰਸ ਆਗੂ ਪੀ. ਚਿਦੰਬਰਮ ਦੀ ਟਿਪਣੀ ਦੀ ਆਲੋਚਨਾ ਕਰਨ ਲਈ ਉਪ ਰਾਸ਼ਟਰਪਤੀ ਜਗਦੀਪ ਧਨਖੜ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਧਿਰ ਰੋਜ਼ਾਨਾ ਸੰਸਦੀ ਪ੍ਰਕਿਰਿਆਵਾਂ ਦਾ ਅਪਮਾਨ ਨਹੀਂ ਕਰਦੀ। 

ਕਾਂਗਰਸ ਆਗੂ ਪੀ. ਚਿਦੰਬਰਮ ਨੇ ਟਿਪਣੀ ਕੀਤੀ ਸੀ ਕਿ ਤਿੰਨ ਨਵੇਂ ਅਪਰਾਧਕ ਕਾਨੂੰਨਾਂ ਦਾ ਖਰੜਾ ‘ਪਾਰਟ-ਟਾਈਮ’ ਕੰਮ ਕਰਨ ਵਾਲੇ ਲੋਕਾਂ ਨੇ ਤਿਆਰ ਕੀਤਾ ਹੈ। ਧਨਖੜ ਨੇ ਚਿਦੰਬਰਮ ’ਤੇ ਨਿਸ਼ਾਨਾ ਸਾਧਦੇ ਹੋਏ ਬਿਆਨ ਨੂੰ ‘ਨਾਮੁਆਫੀਯੋਗ’ ਕਰਾਰ ਦਿਤਾ ਸੀ ਅਤੇ ਇਤਰਾਜ਼ਯੋਗ ਅਤੇ ਅਪਮਾਨਜਨਕ ਬਿਆਨ ਵਾਪਸ ਲੈਣ ਦੀ ਮੰਗ ਕੀਤੀ ਸੀ। 

ਧਨਖੜ ਨੇ ਕਿਹਾ ਸੀ ਕਿ ਉਹ ਚਿਦੰਬਰਮ ਦਾ ਇਕ ਕੌਮੀ ਅਖਬਾਰ ਦਾ ਇੰਟਰਵਿਊ ਪੜ੍ਹ ਕੇ ਹੈਰਾਨ ਰਹਿ ਗਏ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਨਵੇਂ ਕਾਨੂੰਨਾਂ ਦਾ ਖਰੜਾ ਪਾਰਟ-ਟਾਈਮ ਲੋਕਾਂ ਨੇ ਤਿਆਰ ਕੀਤਾ ਹੈ।

ਸਿੱਬਲ ਨੇ ਐਤਵਾਰ ਨੂੰ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘‘ਧਨਖੜ ਨੇ ਚਿਦੰਬਰਮ ਦੇ ਬਿਆਨ ਦੀ ਆਲੋਚਨਾ ਕੀਤੀ ਕਿ ਤਿੰਨ ਅਪਰਾਧਕ ਕਾਨੂੰਨਾਂ ਦਾ ਖਰੜਾ ਪਾਰਟ-ਟਾਈਮ ਲੋਕਾਂ ਨੇ ਤਿਆਰ ਕੀਤਾ ਸੀ। ਅਸੀਂ ਸਾਰੇ ਪਾਰਟ-ਟਾਈਮ ਹਾਂ ਧਨਖੜ ਜੀ।’’ ਪ੍ਰਮੁੱਖ ਵਿਰੋਧੀ ਧਿਰ ਦੇ ਆਗੂ ਅਤੇ ਰਾਜ ਸਭਾ ਮੈਂਬਰ ਨੇ ਕਿਹਾ, ‘‘ਅਤੇ ਹਰ ਰੋਜ਼ ਸੰਸਦੀ ਪ੍ਰਕਿਰਿਆਵਾਂ ਦਾ ਅਪਮਾਨ ਕੌਣ ਕਰਦਾ ਹੈ, ਅਸੀਂ ਤਾਂ ਨਹੀਂ।’’ 

ਇੰਡੀਅਨ ਇੰਸਟੀਚਿਊਟ ਆਫ ਸਪੇਸ ਸਾਇੰਸ ਐਂਡ ਟੈਕਨਾਲੋਜੀ ਦੀ 12ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ, ‘‘ਕੀ ਅਸੀਂ ਸੰਸਦ ’ਚ ਪਾਰਟ ਟਾਈਮ ਲੋਕ ਹਾਂ, ਇਹ ਸੰਸਦ ਦੀ ਬੁੱਧੀ ਦਾ ਅਪਮਾਨ ਹੈ ਜਿਸ ਲਈ ਕੋਈ ਮੁਆਫੀ ਨਹੀਂ ਮੰਗੀ ਜਾਂਦੀ। ਮੇਰੇ ਕੋਲ ਅਜਿਹੀ ਸੋਚ ਦੀ ਨਿੰਦਾ ਕਰਨ ਅਤੇ ਕਿਸੇ ਸੰਸਦ ਮੈਂਬਰ ਨੂੰ ਪਾਰਟ ਟਾਈਮ ਕਹਿਣ ਲਈ ਸ਼ਬਦ ਨਹੀਂ ਹਨ।”

ਉਨ੍ਹਾਂ ਕਿਹਾ, ‘‘ਮੈਂ ਚਿਦੰਬਰਮ ਨੂੰ ਅਪੀਲ ਕਰਦਾ ਹਾਂ ਕਿ ਉਹ ਸੰਸਦ ਮੈਂਬਰਾਂ ਬਾਰੇ ਇਤਰਾਜ਼ਯੋਗ ਅਤੇ ਅਪਮਾਨਜਨਕ ਟਿਪਣੀਆਂ ਵਾਪਸ ਲੈਣ। ਮੈਨੂੰ ਉਮੀਦ ਹੈ ਕਿ ਉਹ ਅਜਿਹਾ ਕਰਨਗੇ।”