‘ਕਾਂਗਰਸ ਨੂੰ ਦੁਨੀਆ ਦਾ ਸਭ ਤੋਂ ਵਧੀਆ ਕੈਲਸ਼ੀਅਮ ਇੰਜੈਕਸ਼ਨ ਵੀ ਨਹੀਂ ਬਚਾ ਸਕਦਾ’

ਏਜੰਸੀ

ਖ਼ਬਰਾਂ, ਰਾਜਨੀਤੀ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਅਪਣੀ ਪਾਰਟੀ ਲਈ ਪ੍ਰਚਾਰ ਵਿਚ ਜੁਟੀ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਾਂਗਰਸ ਪਾਰਟੀ ਨੂੰ ਇਕ ਕਮਜ਼ੋਰ ਪਾਰਟੀ ਕਰਾਰ ਦਿੱਤਾ ਹੈ।

Congress wiped out, can't be revived even with calcium injection: Asaduddin Owaisi

ਪੁਣੇ: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 ਵਿਚ ਅਪਣੀ ਪਾਰਟੀ ਲਈ ਪ੍ਰਚਾਰ ਵਿਚ ਜੁਟੀ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਾਂਗਰਸ ਪਾਰਟੀ ਨੂੰ ਇਕ ਕਮਜ਼ੋਰ ਪਾਰਟੀ ਕਰਾਰ ਦਿੱਤਾ ਹੈ। ਪੁਣੇ ਵਿਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ, ‘ਕਾਂਗਰਸ ਕਮਜ਼ੋਰ ਹੋ ਚੁੱਕੀ ਹੈ ਹੁਣ ਉਸ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਾਰ ਕੈਲਸ਼ੀਅਮ ਇੰਜੈਕਸ਼ਨ ਦੇ ਕੇ ਵੀ ਨਹੀਂ ਬਚਾਇਆ ਜਾ ਸਕਦਾ ਹੈ। ਕਾਂਗਰਸ ਨੂੰ ਕੋਈ ਵੀ ਬਚਾ ਨਹੀਂ ਸਕਦਾ ਕਿਉਂਕਿ ਉਹ ਖੁਦ ਲੜਨਾ ਨਹੀਂ ਚਾਹੁੰਦੀ’।

ਅਸਦੁਦੀਨ ਓਵੈਸੀ  21 ਅਕਤੂਬਰ ਨੂੰ ਮਹਾਰਾਸ਼ਟਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਨੂੰ ਸੰਬੋਧਨ ਕਰ ਰਹੇ ਸੀ। ਓਵੈਸੀ ਨੇ ਦਾਅਵਾ ਕੀਤਾ ਕਿ ਕਾਂਗਰਸ ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਮਹੱਤਵਪੂਰਨ ਚੋਣਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਉਹਨਾਂ ਕਿਹਾ, ‘ਦੇਸ਼ ਦੇ ਸਿਆਸੀ ਨਕਸ਼ੇ ਤੋਂ ਕਾਂਗਰਸ ਦਾ ਸਫਾਇਆ ਹੋ ਚੁੱਕਾ ਹੈ’। ਇਸ ਤੋਂ ਪਹਿਲਾਂ ਓਵੈਸੀ ਨੇ ਕਿਹਾ ਸੀ, ‘ਗੋਡਸੇ ਨੇ ਗਾਂਧੀ ਨੂੰ ਗੋਲੀ ਮਾਰੀ ਸੀ ਪਰ ਮੌਜੂਦਾ ਗੋਡਸੇ ਗਾਂਧੀ ਦੇ ਹਿੰਦੋਸਤਾਨ ਨੂੰ ਖਤਮ ਕਰ ਰਹੇ ਹਨ’।

 


 

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹਨਾਂ ਨੇ ਔਰੰਗਾਬਾਦ ਤੋਂ ਏਆਈਐਮਆਈਐਮ ਦੇ ਮੌਜੂਦਾ ਸੰਸਦ ਇਮਤਿਆਜ਼ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ‘ਜਦੋਂ ਦੁਨੀਆ ਇਹ ਸਮਝ ਰਹੀ ਸੀ ਕਿ ਹਿੰਦੋਸਤਾਨ ਵਿਚ ਹਰ ਪਾਸੇ ਭਾਜਪਾ ਦਾ ਤੂਫਾਨ ਚੱਲ ਰਿਹਾ ਹੈ ਤਾਂ ਲੋਕ ਮਜ਼ਾਕ ਉਡਾਉਂਦੇ ਸੀ ਕਿ ਇਮਤਿਆਜ਼ ਇੱਥੋਂ ਕਿਵੇਂ ਜਿੱਤੇਗਾ, ਕਿਉਂਕਿ ਲੋਕ ਸਮਝਦੇ ਸੀ ਕਿ ਸਾਡੀ ਕਾਮਯਾਬੀ ਹੈਦਰਾਬਾਦ ਤੱਕ ਹੀ ਰਹੇਗੀ ਪਰ ਔਰੰਗਾਬਾਦ ਤੋਂ ਅਸੀਂ ਜਿੱਤ ਹਾਸਲ ਕੀਤੀ’।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।