ਸਿਆਸੀ ਲੋਕਾਂ ਨੂੰ ਮਰਿਆਦਾ ਕਦੇ ਵੀ ਨਹੀਂ ਭੁਲਣੀ ਚਾਹੀਦੀ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅਪਣੇ ਜੱਦੀ ਪਿੰਡ ਪੰਜਕੋਸੀ ਪਹੁੰਚ ਕੇ ਹਲਕੇ ਦੇ ਵਰਕਰਾਂ ਤੇ ਲੋਕਾਂ ਨਾਲ ਮੁਲਾਕਾਤ ਕੀਤੀ।

Sunil Jakhar

ਅਬੋਹਰ (ਕੁਲਦੀਪ ਸਿੰਘ ਸੰਧੂ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅਪਣੇ ਜੱਦੀ ਪਿੰਡ ਪੰਜਕੋਸੀ ਪਹੁੰਚ ਕੇ ਹਲਕੇ ਦੇ ਵਰਕਰਾਂ ਤੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵੀ ਦਿਤੀਆਂ। 

ਸੁਨੀਲ ਜਾਖੜ ਨੇ ਕਿਹਾ ਕਿ ਸਿਆਸਤ ਲੋਕਾਂ ਦੀ ਸੇਵਾ ਦਾ ਇਕ ਜ਼ਰੀਆ ਹੈ। ਇਸ ਲਈ ਸਿਆਸੀ ਲੋਕਾਂ ਨੂੰ ਅਪਣੀ ਮਰਿਆਦਾ ਨਹੀਂ ਭੁੱਲਣੀ ਚਾਹੀਦੀ ਅਤੇ ਲੋਕਾਂ ਦੀ ਸੇਵਾ ਈਮਾਨਦਾਰੀ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਲੋਕਾਂ ਨੂੰ ਲੋਕਤੰਤਰ ਵਿਚ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਜਿਸ ਨੂੰ ਸਿਆਸੀ ਲੀਡਰਾਂ ਨੂੰ ਨਹੀਂ ਗਵਾਉਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਸਾਰੇ ਸਿਆਸੀ ਲੀਡਰਾਂ ਨੂੰ ਪੰਜਾਬ ਦੇ ਹਿਤਾਂ ਦੀ ਰਾਖੀ ਕਰਨੀ ਚਾਹੀਦੀ ਹੈ। ਇਸ ਮੌਕੇ ਸੰਜੀਵ ਚਾਹਰ, ਡਾ: ਗੌਤਮ ਚੌਧਰੀ, ਸੰਦੀਪ ਜਾਖੜ, ਜੈਵੀਰ ਜਾਖੜ, ਗੁਰਸਾਹਿਬ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਦਾਨੇਵਾਲੀਆ, ਐਸ ਪ੍ਰਤਾਪ ਸਿੰਘ ਦੌਲਤਪੁਰਾ, ਹਰਪ੍ਰੀਤ ਸਿੰਘ ਸਰਪੰਚ ਦੌਲਤਪੁਰਾ, ਕਿਰਪਾਲ ਸਿੰਘ ਦਾਨੇਵਾਲੀਆ, ਰੁਪਿੰਦਰ ਸਿੰਘ ਰਿੰਪਾ ਸਰਪੰਚ, ਰਾਜੂ ਸੇਖੋਂ ਧਰਾਂਗਵਾਲਾ, ਵਿਸ਼ਨੂ ਧੱਤਰਵਾਲ ਤੇ ਪਾਰਟੀ ਆਗੂ ਤੇ ਵਰਕਰ ਵੀ ਹਾਜ਼ਰ ਸਨ।