Rahul Gandhi meets Varun Gandhi : ਰਾਹੁਲ ਨੇ ਕੇਦਾਰਨਾਥ ’ਚ ਵਰੁਣ ਗਾਂਧੀ ਨਾਲ ਮੁਲਾਕਾਤ ਕੀਤੀ

ਏਜੰਸੀ

ਖ਼ਬਰਾਂ, ਰਾਜਨੀਤੀ

ਵਰੁਣ ਗਾਂਧੀ ਦੇ ਸਿਆਸੀ ਭਵਿੱਖ ਨੂੰ ਲੈ ਕੇ ਕਿਆਸੇ ਲਗਣੇ ਸ਼ੁਰੂ

Rahul Gandhi meets Varun Gandhi

Rahul Gandhi meets Varun Gandhi : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਚਚੇਰੇ ਭਰਾ ਅਤੇ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਮੰਗਲਵਾਰ ਨੂੰ ਕੇਦਾਰਨਾਥ ਮੰਦਰ ਦੀ ਯਾਤਰਾ ਦੌਰਾਨ ਸੰਖੇਪ ਮੁਲਾਕਾਤ ਕੀਤੀ। ਸੂਤਰਾਂ ਨੇ ਇਹ ਜਾਣਕਾਰੀ ਦਿਤੀ ਹੈ।

ਦੋਹਾਂ ਭਰਾਵਾਂ ਨੂੰ ਜਨਤਕ ਤੌਰ ’ਤੇ ਘੱਟ ਹੀ ਵੇਖਿਆ ਗਿਆ ਹੈ। ਦੇਸ਼ ਦੇ ਇਕ ਮੰਨੇ-ਪ੍ਰਮੰਨੇ ਸਿਆਸੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਦੋਹਾਂ ਚਚੇਰੇ ਭਰਾਵਾਂ ਦੀ ਮੁਲਾਕਾਤ ਨੇ ਵਰੁਣ ਗਾਂਧੀ ਦੇ ਸਿਆਸੀ ਭਵਿੱਖ ਨੂੰ ਲੈ ਕੇ ਕੁਝ ਹਲਕਿਆਂ ਵਿਚ ’ਚ ਕਿਆਸੇ ਸ਼ੁਰੂ ਕਰ ਦਿਤੇ ਹਨ।

ਸੰਜੇ ਗਾਂਧੀ ਅਤੇ ਮੇਨਕਾ ਗਾਂਧੀ ਦੇ ਪੁੱਤਰ ਵਰੁਣ ਗਾਂਧੀ ਨੂੰ ਹਾਲ ਹੀ ਦੇ ਮਹੀਨਿਆਂ ’ਚ ਭਾਜਪਾ ਦੀਆਂ ਵੱਡੀਆਂ ਮੀਟਿੰਗਾਂ ’ਚ ਨਹੀਂ ਵੇਖਿਆ ਗਿਆ  ਅਤੇ ਕਈ ਮਹੱਤਵਪੂਰਨ ਮੁੱਦਿਆਂ ’ਤੇ ਪਾਰਟੀ ਤੋਂ ਉਨ੍ਹਾਂ ਦੇ ਵਿਚਾਰ ਵੱਖਰੇ ਹਨ। ਉਹ ਪੀਲੀਭੀਤ, ਉੱਤਰ ਪ੍ਰਦੇਸ਼ ਤੋਂ ਲੋਕ ਸਭਾ ਮੈਂਬਰ ਹਨ।

ਸੂਤਰਾਂ ਨੇ ਦਸਿਆ ਕਿ ਗਾਂਧੀ ਪਰਿਵਾਰ ਦੇ ਦੋਵੇਂ ਮੈਂਬਰ ਪਵਿੱਤਰ ਮੰਦਰ ਦੇ ਬਾਹਰ ਥੋੜ੍ਹੇ ਸਮੇਂ ਲਈ ਮਿਲੇ ਅਤੇ ਇਕ-ਦੂਜੇ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਮੁਲਾਕਾਤ ‘ਬਹੁਤ ਛੋਟੀ’ ਅਤੇ ‘ਨਿੱਘੀ’ ਸੀ। ਸੂਤਰਾਂ ਨੇ ਦਸਿਆ ਕਿ ਰਾਹੁਲ ਗਾਂਧੀ ਇਸ ਦੌਰਾਨ ਵਰੁਣ ਦੀ ਬੇਟੀ ਨੂੰ ਮਿਲ ਕੇ ਕਾਫੀ ਖੁਸ਼ ਨਜ਼ਰ ਆਏ।

ਸੂਤਰਾਂ ਨੇ ਇਹ ਵੀ ਦਸਿਆ ਕਿ ਭਾਵੇਂ ਦੋਵੇਂ ਚਚੇਰੇ ਭਰਾਵਾਂ ਦੀ ਮੁਲਾਕਾਤ ਅਕਸਰ ਨਹੀਂ ਹੁੰਦੀ ਪਰ ਉਨ੍ਹਾਂ ਦੇ ਚੰਗੇ ਸਬੰਧ ਹਨ। ਸੂਤਰਾਂ ਨੇ ਇਹ ਵੀ ਦਸਿਆ ਕਿ ਇਸ ਮੀਟਿੰਗ ’ਚ ਕੋਈ ਸਿਆਸੀ ਚਰਚਾ ਨਹੀਂ ਹੋਈ। ਰਾਹੁਲ ਗਾਂਧੀ ਪਿਛਲੇ ਤਿੰਨ ਦਿਨਾਂ ਤੋਂ ਉੱਤਰਾਖੰਡ ਦੇ ਕੇਦਾਰਨਾਥ ’ਚ ਹਨ, ਜਦਕਿ ਵਰੁਣ ਗਾਂਧੀ ਮੰਗਲਵਾਰ ਨੂੰ ਅਪਣੇ ਪਰਿਵਾਰ ਨਾਲ ਕੇਦਾਰਨਾਥ ਗਏ ਸਨ।

(For more news apart from Rahul Gandhi meets Varun Gandhi, stay tuned to Rozana Spokesman).