ਹਰਿਆਣਾ ਦੇ ਮੁਲਾਜ਼ਮਾਂ ਤੋਂ ਧੱਕੇ ਨਾਲ ਸਰਕਾਰ ਨਾ ਲਵੇ ਦਾਨ: ਰਣਦੀਪ ਸੂਰਜੇਵਾਲਾ
ਜਿਹੜਾ ਸ਼ੱਕੀ ਕੋਰੋਨਾ ਪੀੜਤ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਸਨ, ਉਨ੍ਹਾਂ ਨੂੰ ਸਿਖਾਇਆ ਜਾ ਰਿਹੈ ਯੋਗਾ
ਪੰਚਕੂਲਾ 7, ਅਪ੍ਰੈਲ (ਪੀ. ਪੀ. ਵਰਮਾ): ਹਰਿਆਣਾ ਵਿੱਚ ਹੁਣ ਜਿਹੜੇ ਲੋਕ ਕੋਰੋਨਾ ਦੇ ਸ਼ੱਕੀ ਹਲਾਤ ਵਿਚ ਸਨ। ਉਨ੍ਹਾਂ ਨੂੰ ਇਕਾਂਤਵਾਸ ਵਿਚ ਭੇਜ ਕੇ ਯੋਗਾ ਸਿਖਾਇਆ ਜਾ ਰਿਹਾ ਹੈ ਤਾਂ ਕਿ ਉਹ ਇਕਾਂਤਵਾਸ ਦੌਰਾਨ ਮਾਨਸਿਕ ਤਨਾਉ ਤੋਂ ਮੁਕਤ ਰਹਿਣ। ਯੋਗਾ ਸਿਖਾਉਣ ਦਾ ਕੰਮ ਪੰਚਕੂਲਾ ਵਿਚ ਸ਼ੁਰੂ ਕੀਤਾ ਗਿਆ ਹੈ ਜਿੱਥੇ 864 ਵਿਅਕਤੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਹਨ। ਜਿਨ੍ਹਾਂ ਨੂੰ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਵੱਖ-ਵੱਖ ਭਵਨਾਂ ਵਿੱਚ ਗਿਆ ਹੈ।
ਆਲ ਇੰਡੀਆ ਕਾਂਗਰਸ ਦੇ ਬੁਲਾਰੇ ਅਤੇ ਸੀਨੀਅਰ ਕਾਂਗਰਸੀ ਨੇਤਾ ਰਣਦੀਪ ਸਿੰਘ ਸੂਰਜੇਵਾਲਾ ਨੇ ਪੰਚਕੂਲਾ ਵਿਚ ਕਿਹਾ ਹੈ ਕਿ ਹਰਿਆਣਾ ਸਰਕਾਰ ਕੋਰੋਨਾ ਫ਼ੰਡ ਲਈ ਹਰਿਆਣੇ ਦੇ ਸਾਢੇ ਤਿੰਨ ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਤੋਂ ਸਰਕਾਰ ਧੱਕੇ ਨਾਲ ਦਾਨ ਲੈ ਰਹੀ ਹੈ। ਇਨ੍ਹਾਂ ਕਿਹਾ ਕਿ ਦਾਨ ਉਹ ਹੁੰਦਾ ਹੈ ਜੋ ਕੋਈ ਮੁਲਾਜ਼ਮ ਸਵੈ-ਇੱਛਾ ਨਾਲ ਦੇਵੇ। ਉਨ੍ਹਾਂ ਕਿਹਾ ਕਿ ਹਰਿਆਣਾ 'ਚ ਤਾਂ ਪਹਿਲਾਂ ਹੀ ਬਹੁਤ ਸਾਰੇ ਦਾਨੀ ਸੱਜਣ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਰਕਾਰੀ ਮੁਲਾਜ਼ਮਾਂ ਤੋਂ ਜਬਰੀ ਤਨਖ਼ਾਹਾਂ ਵਿਚੋਂ ਕਟੌਤੀ ਕਰ ਕੇ ਦਾਨ ਲੈਣਾ ਚੰਗੀ ਗੱਲ ਨਹੀਂ। ਕਾਂਗਰਸੀ ਨੇਤਾ ਰਣਦੀਪ ਸੂਰਜੇਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਜ਼ਬਰਦਸਤੀ ਦੀ ਮਾਨਸਿਕਤਾ ਇਕ ਦੁਰਭਾਗਿਆ-ਪੂਰਨ ਦੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ, ਮੰਤਰੀ, ਵਿਧਾਇਕ, ਬੋਰਡਾਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਅਪਣੀ ਤਨਖਾਹ ਦਾਨ ਦੇ ਰੂਪ ਵਿਚ ਜਮ੍ਹਾਂ ਕਰਵਾਉਣ ਅਤੇ ਫਿਰ ਸਰਕਾਰ ਮੁਲਾਜ਼ਮਾਂ ਤੋਂ ਦਾਨ ਲੈਣ ਬਾਰੇ ਸੋਚੇ।
ਹਰਿਆਣਾ ਵਿੱਚ ਗ੍ਰਹਿ ਮੰਤਰੀ ਅਨਿਲ ਵਿਜ ਦੇ ਬਿਆਨ ਅਨੁਸਾਰ ਹੁਣ ਕੋਰੋਨਾ ਪੀੜਤ ਜਿਹੜਾ ਮ੍ਰਿਤਕ ਹੋਵੇਗਾ ਉਸ ਦੀ ਲਾਸ਼ ਦਾ ਸਸਕਾਰ ਨਗਰ ਨਿਗਮ ਅਤੇ ਨਗਰਪਾਲਿਕਾ ਵਾਲੇ ਕਰਨਗੇ। ਇਸ ਮੌਕੇ ਤੇ ਜ਼ਿਲ੍ਹਾ ਪੁਲੀਸ ਦਾ ਸਹਿਯੋਗ ਹੋਵੇਗਾ। ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਸੰਸਕਾਰ ਕਰਨ ਵੇਲੇ ਪੁਲੀਸ ਮੁਲਾਜ਼ਮਾਂ ਨੂੰ ਅਤੇ ਨਗਰ ਨਿਗਮ ਤੇ ਨਗਰਪਾਲਿਕਾ ਦੇ ਮੁਲਾਜ਼ਮਾਂ ਨੂੰ ਅਤਿਆਧੁਨਿਕ ਸੁਰੱਖਿਆ ਦੀਆਂ ਕਿੱਟਾਂ ਦਿਤੀਆਂ ਜਾਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਪੰਚਕੂਲਾ ਨੇ ਹੁਣ ਉਜਵਲਾ ਯੋਜਨਾ ਤਹਿਤ ਗ਼ਰੀਬਾਂ ਦੇ ਖ਼ਾਤਿਆਂ ਵਿਚ ਗੈਸ ਸਿਲੰਡਰ ਭਰਵਾਉਣ ਲਈ ਪੈਸੇ ਪਾਉਣੇ ਸ਼ੁਰੂ ਕਰ ਦਿਤੇ ਹਨ। ਪੰਚਕੂਲਾ ਤੇ ਕਾਲਕਾ ਪਿੰਜ਼ੋਰ ਵਿਚ ਗ਼ਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਵੰਡਣ ਦਾ ਕੰਮ ਡੀਪੂ ਹੋਲਡਰਾਂ ਵਲੋਂ ਕੀਤਾ ਜਾ ਰਿਹਾ ਹੈ।
surjewala ਹਰਿਆਣਾ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 119 ਹੋਈ
ਪੰਚਕੂਲਾ ਦੇ ਸਿਹਤ ਵਿਭਾਗ ਦੇ ਹੈੱਡਕੁਆਟਰ ਸੈਕਟਰ 6 ਤੋਂ ਕੋਰੋਨਾ ਵਾਰੇ ਦਿਤੀ ਜਾਣਕਾਰੀ ਅਨੁਸਾਰ ਹੁਣ ਹਰਿਆਣਾ ਵਿਚ 119 ਕੋਰੋਨਾ ਪੀੜਤ ਪਾਜ਼ੇਟਿਵ ਕੇਸ ਪਾਏ ਗਏ ਹਨ। ਜਦਕਿ 15 ਕੋਰੋਨਾ ਪੀੜਤ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ ਆਪਣੇ ਘਰ ਪਹੁੰਚ ਗਏ ਹਨ। ਕੋਰੋਨਾ ਪੀੜਤਾਂ ਦੀ ਸੰਖੀਆ ਅੰਬਾਲਾ ਵਿਟ 3, ਭਿਵਾਨੀ ਵਿਚ 2, ਫ਼ਰੀਦਾਬਾਦ ਵਿਚ 21, ਗੁਰੂਗ੍ਰਾਮ-18, ਕਰਨਾਲ ਵਿਚ 5, ਨੂੰਹ 30, ਪਲਵਲ ਵਿਚ 26, ਪਾਨੀਪਤ ਵਿਚ 4, ਪੰਚਕੂਲਾ ਵਿਚ 2, ਸਿਰਸਾ ਵਿਚ 3, ਚਰਖੀ ਦਾਦਰੀ, ਹਿਸਾਰ, ਕੈਥਲ, ਰੋਹਤਕ ਅਤੇ ਸੋਨੀਪਤ ਵਿਚ 1-1 ਕੋਰੋਨਾ ਪੀੜਤ ਮਰੀਜ਼ ਹਨ। ਇਸ ਤੋਂ ਇਲਾਵਾ ਹਰਿਆਣਾ ਵਿਚ ਦੋ ਮੌਤਾਂ ਹੋਈਆਂ ਹਨ।