ਕਰਨਾਟਕ : ਰਾਹੁਲ ਗਾਂਧੀ ਨੇ ਬੀ.ਐਮ.ਟੀ.ਸੀ. ਬੱਸ 'ਚ ਕੀਤਾ ਸਫ਼ਰ 

ਏਜੰਸੀ

ਖ਼ਬਰਾਂ, ਰਾਜਨੀਤੀ

ਮਹਿਲਾ ਯਾਤਰੀਆਂ ਨਾਲ ਕੀਤੀ ਗਲਬਾਤ 

Rahul Gandhi Interacting with a lady

ਬੈਂਗਲੁਰੂ :  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦੇ ਦੌਰੇ 'ਤੇ ਹਨ। ਸ਼ਨੀਵਾਰ ਨੂੰ ਜਿਥੇ ਰਾਹੁਲ ਗਾਂਧੀ ਡਿਲੀਵਰੀ ਬੁਆਏ ਦੇ ਸਕੂਟਰ 'ਤੇ ਸਵਾਰ ਨਜ਼ਰ ਆਏ। ਉਥੇ ਹੀ ਸੋਮਵਾਰ ਯਾਨੀ ਅੱਜ ਉਨ੍ਹਾਂ ਨੇ ਬੈਂਗਲੁਰੂ ਵਿਚ ਇਕ ਆਮ ਵਿਅਕਤੀ ਦੀ ਤਰ੍ਹਾਂ ਇਕ ਬੀ.ਐਮ.ਟੀ.ਸੀ. ਬੱਸ ਵਿਚ ਸਫ਼ਰ ਕੀਤਾ। 

ਬੈਂਗਲੁਰੂ ਮੈਟਰੋਪੋਲੀਟਨ ਟਰਾਂਸਪੋਰਟ ਕਾਰਪੋਰੇਸ਼ਨ (ਬੀ.ਐਮ.ਟੀ.ਸੀ.) ਬੱਸ 'ਚ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਕਾਲਜ ਦੀਆਂ ਵਿਦਿਆਰਥਣਾਂ ਅਤੇ ਕੰਮਕਾਜੀ ਔਰਤਾਂ ਦੇ ਸਮੂਹ ਨਾਲ ਕਈ ਮੁੱਦਿਆਂ 'ਤੇ ਚਰਚਾ ਕੀਤੀ। ਉਨ੍ਹਾਂ ਦੇ ਇਸ ਸਫ਼ਰ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੀਡੀਉ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਔਰਤਾਂ ਨਾਲ ਗੱਲ ਕਰ ਰਹੇ ਹਨ।

ਇਹ ਵੀ ਪੜ੍ਹੋ: ਕਸ਼ਮੀਰ ਦੇ ਨੌਜਵਾਨ ਸਿੱਖ ਟ੍ਰੈਕਰ ਨੇ ਸੋਰਸ ਝੀਲ 'ਤੇ ਲਹਿਰਾਇਆ ਸ੍ਰੀ ਨਿਸ਼ਾਨ ਸਾਹਿਬ 

ਮਹਿਲਾ ਯਾਤਰੀਆਂ ਨਾਲ ਗਲਬਾਤ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ, ਗ੍ਰਹਿਲਕਸ਼ਮੀ ਸਕੀਮ, ਬੀ.ਐਮ.ਟੀ,ਸੀ. ਅਤੇ ਕੇ.ਐਸ.ਆਰ.ਟੀ.ਸੀ. ਬੱਸਾਂ ਵਿਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਕਾਂਗਰਸ ਵਲੋਂ ਦਿਤੀ ਗਰੰਟੀ ਸਮੇਤ ਹੋਰ ਕਈ ਵਿਸ਼ਿਆਂ 'ਤੇ ਖੁੱਲ੍ਹ ਕੇ ਚਰਚਾ ਕੀਤੀ।

ਰਾਹੁਲ ਗਾਂਧੀ ਨੇ ਕਰਨਾਟਕ ਵਿਚ ਲੜੀਵਾਰ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਅੱਜ ਚੋਣ ਪ੍ਰਚਾਰ ਦਾ ਅਖਰੀ ਦਿਨ ਹੈ। ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।