ਫਿਰੋਜ਼ਪੁਰ-ਦਿੱਲੀ ‘ਵੰਦੇ ਭਾਰਤ’ ਦਾ ਬਰਨਾਲਾ ’ਚ ਸਟਾਪੇਜ ਨਾ ਰੱਖਣ ’ਤੇ ਐਮ.ਪੀ. ਮੀਤ ਹੇਅਰ ਨੇ ਨਰਾਜ਼ਗੀ ਪ੍ਰਗਟਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ : ਕੇਂਦਰੀ ਰੇਲ ਮੰਤਰੀ ਨੇ ਬਰਨਾਲਾ ਦੇ ਲੋਕਾਂ ਨਾਲ ਕੀਤਾ ਹੈ ਧੋਖਾ

MP Meet Hayer expressed displeasure over not having a stoppage in Barnala for Ferozepur-Delhi 'Vande Bharat'

ਬਰਨਾਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦਿੱਲੀ-ਫਿਰੋਜ਼ਪੁਰ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿੱਤੀ ਗਈ। ਪਰ ਇਸ ਰੇਲ ਗੱਡੀ ਦਾ ਬਰਨਾਲਾ ਵਿਖੇ ਸਟਾਪੇਜ ਨਾ ਰੱਖਣ ’ਤੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਨਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਬਰਨਾਲਾ ਵਿਖੇ ਰੇਲ ਗੱਡੀ ਰੋਕਣ ਦਾ ਵਾਅਦਾ ਕਰਕੇ ਵੀ ਰੇਲ ਨਾ ਰੋਕ ਕੇ ਰੇਲਵੇ ਨੇ ਬਰਨਾਲਾ ਵਾਸੀਆਂ ਨਾਲ ਧੋਖਾ ਕੀਤਾ ਹੈ।

ਮੈਂਬਰ ਪਾਰਲੀਮੈਂਟ ਗੁਰਮੀਤ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਵਲੋਂ ਰੇਲਵੇ ਵਿਭਾਗ ਨੂੰ ਇਕ ਦਸੰਬਰ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਜੇਕਰ ਇਕ ਦਸੰਬਰ ਤੋਂ ਪਹਿਲਾਂ ਵੰਦੇ ਭਾਰਤ ਰੇਲ ਗੱਡੀ ਦਾ ਬਰਨਾਲਾ ਵਿਖੇ ਠਹਿਰਾ ਨਾ ਕੀਤਾ ਗਿਆ ਤਾਂ ਜਿਥੇ ਉਨ੍ਹਾਂ ਵਲੋਂ ਸਰਦ ਰੁੱਤ ਸੈਸ਼ਨ ’ਚ ਪਾਰਲੀਮੈਂਟ ਦੇ ਅੰਦਰ ਕੰਮ ਰੋਕੂ ਮਤਾ ਲਿਆਂਦਾ ਜਾਵੇਗਾ, ਉਥੇ ਹੀ ਇਕ ਦਸੰਬਰ ਤੋਂ ਬਾਅਦ ਬਰਨਾਲਾ ਸਟੇਸ਼ਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।