ਬਸਪਾ-ਅਕਾਲੀ ਗਠਜੋੜ ਦੀ ਸਰਕਾਰ ਬਣਨ 'ਤੇ ਬਦਲੀ ਜਾਵੇਗੀ ਸੂਬੇ ਦੀ ਨੁਹਾਰ - ਜਸਵੀਰ ਗੜ੍ਹੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

'ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾ ਕੇ ਸ਼ਹਿਰ ਵਿੱਚ ਹਰ ਸਹੂਲਤ ਦਿੱਤੀ ਜਾਵੇਗੀ'

Jasvir Singh Garhi

ਫਗਵਾੜਾ/ਜਲੰਧਰ  : ਅੱਜ ਫਗਵਾੜਾ ਦਫਤਰ ਵਿਖੇ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਰੱਖੀ ਗਈ ਮੀਟਿੰਗ ਵਿੱਚ ਬਸਪਾ ਸੂਬਾ ਪ੍ਰਧਾਨ ਅਤੇ ਗਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਪਹੁੰਚੇ। ਮੀਟਿੰਗ ਵਿੱਚ ਸੂਬਾ ਪ੍ਰਧਾਨ ਵਲੋਂ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਖਾਸ ਦਿਸ਼ਾ ਨਿਰਦੇਸ਼ ਦਿੱਤੇ ਗਏ। 10 ਮਾਰਚ ਦੇ ਨਤੀਜਿਆਂ ਸਬੰਧੀ ਕਾਊਂਟਿੰਗ ਏਜੰਟ ਵੀ ਲਗਾਏ ਗਏ।

ਜਿਹਨਾਂ ਨੂੰ ਉਹਨਾਂ ਦੀ ਡਿਊਟੀ ਬਾਰੇ ਜਾਣੂ ਕਰਵਾਇਆ ਗਿਆ। ਸੂਬਾ ਪ੍ਰਧਾਨ ਗੜ੍ਹੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ 'ਹਾਥੀ' ਬਹੁਤ ਭਾਰੀ ਬਹੁਮਤ ਨਾਲ ਜਿੱਤਣ ਜਾ ਰਿਹਾ ਅਤੇ ਜਿੱਤਣ ਤੋਂ ਬਾਅਦ ਸਾਡਾ ਪਹਿਲਾ ਕੰਮ ਫਗਵਾੜਾ ਸ਼ਹਿਰ ਦੀ ਨੁਹਾਰ ਬਦਲਣ ਦਾ ਹੋਵੇਗਾ।

ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾ ਕੇ ਸ਼ਹਿਰ ਵਿੱਚ ਹਰ ਸਹੂਲਤ ਦਿੱਤੀ ਜਾਵੇਗੀ ਤਾਂਕਿ ਇਥੋਂ ਦੇ ਲੋਕ ਸੁਖ ਮਾਣ ਸਕਣ। ਗੜ੍ਹੀ ਨੇ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਬਣਨ 'ਤੇ ਹਰ ਆਮ ਆਦਮੀ ਦੇ ਕੰਮ ਪਹਿਲ ਦੇ ਅਧਾਰ 'ਤੇ ਹੋਣਗੇ, ਰਿਸ਼ਵਤਖੋਰੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਾਂਗੇ।

ਇਸ ਮੌਕੇ ਅਕਾਲੀ ਆਗੂ ਸਰਵਣ ਸਿੰਘ ਕੁਲਾਰ, ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਬਲਾਲੋਂ, ਰਣਜੀਤ ਖੁਰਾਣਾ, ਚਿਰੰਜੀ ਲਾਲ ਕਾਲਾ, ਮਨੋਹਰ ਲਾਲ ਜੱਖੂ, ਗੁਰਦੇਵ ਸਿੰਘ, ਪਰਮਜੀਤ ਸਿੰਘ ਆਜ਼ਾਦ, ਲੇਖ ਰਾਜ ਜਮਾਲਪੁਰੀ, ਚਰਨਜੀਤ ਚੱਕ ਹਕੀਮ, ਤੇਜਿੰਦਰਪਾਲ ਸਿੰਘ ਬਿੱਟਾ,  ਗੁਰਾਂ ਦਿੱਤਾ ਬੰਗੜ, ਸਤਵਿੰਦਰ ਸਿੰਘ ਘੁੰਮਣ, ਪ੍ਰਿਤਪਾਲ ਮੰਗਾ, ਸੁਰਜੀਤ ਭੁੱਲਰਾਈ, ਤੇਜ਼ ਪਾਲ ਬਸਰਾ, ਪਰਨੀਸ ਬੰਗਾ, ਹੈਪੀ ਕੌਲ, ਪਿਆਰਾ ਲਾਲ ਚੱਕ ਹਕੀਮ,  ਇੰਦਰਦੀਪ ਸਿੰਘ ਕੰਬੋਜ਼, ਸੀਮਾ ਰਾਣੀ, ਸੁਨੀਲ ਨਿਗਾਹ  ਆਦਿ ਹਾਜ਼ਰ ਸਨ।