Lok Sabha Elections: ਲੋਕ ਸਭਾ ਚੋਣਾਂ ਇਕੱਲੇ ਲੜਾਂਗੇ, ਗਠਜੋੜ ਜਾਂ ਤੀਜਾ ਮੋਰਚਾ ਬਣਾਉਣ ਦੀਆਂ ਖ਼ਬਰਾਂ ਮਹਿਜ਼ ਅਫਵਾਹਾਂ: ਮਾਇਆਵਤੀ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਬਹੁਜਨ ਸਮਾਜ ਦੇ ਹਿੱਤ ਵਿਚ ਬਸਪਾ ਦਾ ਇਕੱਲਿਆਂ ਹੀ ਚੋਣ ਲੜਨ ਦਾ ਫੈਸਲਾ ਅਟੱਲ

Opposition spreading rumours of BSP forming alliance for Lok Sabha Elections, says Mayawati

Lok Sabha Elections: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ਅਪਣੇ ਦਮ 'ਤੇ ਲੜੇਗੀ ਅਤੇ ਚੋਣ ਗਠਜੋੜ ਜਾਂ ਤੀਜਾ ਮੋਰਚਾ ਬਣਾਉਣ ਦੀਆਂ ਖ਼ਬਰਾਂ ਮਹਿਜ਼ ਅਫਵਾਹਾਂ ਹਨ। .

ਮਾਇਆਵਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, "ਬਸਪਾ ਦੇਸ਼ ਵਿਚ ਲੋਕ ਸਭਾ ਦੀਆਂ ਆਮ ਚੋਣਾਂ ਪੂਰੀ ਤਿਆਰੀ ਅਤੇ ਤਾਕਤ ਨਾਲ ਅਪਣੇ ਦਮ 'ਤੇ ਲੜ ਰਹੀ ਹੈ। ਅਜਿਹੇ 'ਚ ਚੋਣ ਗਠਜੋੜ ਜਾਂ ਤੀਜਾ ਮੋਰਚਾ ਬਣਾਉਣ ਦੀਆਂ ਅਫਵਾਹਾਂ ਝੂਠੀਆਂ ਖ਼ਬਰਾਂ ਤੋਂ ਇਲਾਵਾ ਕੁੱਝ ਨਹੀਂ ਹਨ। ਮੀਡੀਆ ਨੂੰ ਅਜਿਹੀਆਂ ਸ਼ਰਾਰਤੀ ਖ਼ਬਰਾਂ ਦੇ ਕੇ ਅਪਣੀ ਭਰੋਸੇਯੋਗਤਾ ਨਹੀਂ ਗੁਆਉਣੀ ਚਾਹੀਦੀ। ਲੋਕਾਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ।''

ਉਨ੍ਹਾਂ ਕਿਹਾ, ''ਖਾਸ ਕਰਕੇ ਉੱਤਰ ਪ੍ਰਦੇਸ਼ 'ਚ ਬਸਪਾ ਵਲੋਂ ਇਕੱਲਿਆਂ ਹੀ ਚੋਣ ਲੜਨ ਕਾਰਨ ਵਿਰੋਧੀ ਧਿਰ ਦੇ ਲੋਕ ਕਾਫੀ ਬੇਚੈਨ ਨਜ਼ਰ ਆ ਰਹੇ ਹਨ। ਇਸੇ ਲਈ ਉਹ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਪਰ ਬਹੁਜਨ ਸਮਾਜ ਦੇ ਹਿੱਤ ਵਿਚ ਬਸਪਾ ਦਾ ਇਕੱਲਿਆਂ ਹੀ ਚੋਣ ਲੜਨ ਦਾ ਫੈਸਲਾ ਅਟੱਲ ਹੈ”।

(For more Punjabi news apart from Opposition spreading rumours of BSP forming alliance for Lok Sabha Elections, says Mayawati, stay tuned to Rozana Spokesman)