ਧਰਨੇ ਦੌਰਾਨ ਬੇਰੁਜ਼ਗਾਰ PTI ਅਧਿਆਪਕਾਂ ਨਾਲ ਹੋਏ ਸਲੂਕ ਦੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਨਿਖੇਧੀ
ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਦੇ ਘਰ ਬਾਹਰ ਧਰਨਾ ਲਗਿਆ ਗਿਆ ਸੀ ਜਿਥੇ ਪੁਲਿਸ ਨਾਲ ਅਧਿਆਪਕਾਂ ਦੀ ਹੋਈ ਧੱਕਾ ਮੁੱਕੀ ਵਿਚ ਕਈ ਅਧਿਆਪਕ ਜ਼ਖ਼ਮੀ ਹੋ ਗਏ ਸਨ।
Sukhbir Singh Badal
ਚੰਡੀਗੜ੍ਹ : ਬੇਰੁਜ਼ਗਾਰ ਪੀ.ਟੀ.ਆਈ.ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਦੇ ਘਰ ਬਾਹਰ ਧਰਨਾ ਲਗਿਆ ਗਿਆ ਸੀ ਜਿਥੇ ਪੁਲਿਸ ਨਾਲ ਅਧਿਆਪਕਾਂ ਦੀ ਹੋਈ ਧੱਕਾ ਮੁੱਕੀ ਵਿਚ ਕਈ ਅਧਿਆਪਕ ਜ਼ਖ਼ਮੀ ਹੋ ਗਏ ਸਨ।
ਇਸ ਬਾਰੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਸ਼ਰਮਨਾਕ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਜੋ ਬਰਨਾਲਾ ਵਿਖੇ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਰਹੇ ਬੇਰੁਜ਼ਗਾਰ PTI ਅਧਿਆਪਕਾਂ 'ਤੇ ਹੋਇਆ ਬੇਰਹਿਮ ਹਮਲਾ ਹੋਇਆ ਹੈ ਉਹ ਬਹੁਤ ਹੀ ਗ਼ਲਤ ਹੈ।
ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਦੀ ਕਰਦਾ ਹਾਂ। ਸੁਖਬੀਰ ਬਾਦਲ ਨੇ ਕਿਹਾ ਕਿ ਮਾਂ ਦਿਵਸ ਦੇ ਮੌਕੇ 'ਤੇ ਮਹਿਲਾ ਅਧਿਆਪਕਾਂ ਨਾਲ ਜਿਸ ਤਰ੍ਹਾਂ ਬਦਸਲੂਕੀ ਕੀਤੀ ਗਈ, ਉਹ ਦਿਖਾਉਂਦੀ ਹੈ ਕਿ 'ਆਪ' ਪੰਜਾਬ ਵਿਚ ਕਿਹੜਾ 'ਬਦਲਾਅ' ਲਿਆ ਰਹੀ ਹੈ।ਸ਼ਰਮਨਾਕ!''