ਫਾਰੂਕ ਅਬਦੁੱਲਾ ਨੇ ਸਰਕਾਰ ਨੂੰ ਕਿਹਾ : ‘ਸਾਨੂੰ ਪਾਕਿਸਤਾਨੀ ਕਹਿਣਾ ਬੰਦ ਕਰੋ, ਨਫ਼ਰਤ ਛੱਡੋ ਅਤੇ ਪਿਆਰ ਫੈਲਾਉ’

ਏਜੰਸੀ

ਖ਼ਬਰਾਂ, ਰਾਜਨੀਤੀ

ਹਿੰਮਤ ਹੈ ਤਾਂ ਪਾਕਿਸਤਾਨ ਨਾਲ ਜੰਗ ਕਰ ਲਵੋ, ਅਸੀਂ ਨਹੀਂ ਰੋਕਦੇ : ਉਮਰ ਅਬਦੁੱਲਾ

Farooq Abdullah

ਨਵੀਂ ਦਿੱਲੀ: ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਲੋਕ ਸਭਾ ’ਚ ਬੇਭਰੋਸਗੀ ਮਤੇ ’ਤੇ ਬੋਲਦਿਆਂ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲਿਆ ਅਤੇ ਕਿਹਾ ਕਿ ਇਸ ਦੇ ਕੰਮ ਕਰਨ ਦਾ ਤਰੀਕਾ ਦੇਸ਼ ਨੂੰ ਖਤਰੇ ਵਿਚ ਪਾ ਰਿਹਾ ਹੈ ਅਤੇ ਸਰਕਾਰ ਨੂੰ ਨਫ਼ਰਤ ਛੱਡ ਕੇ ਪਿਆਰ ਦੀ ਗੱਲ ਕਰਨੀ ਪਵੇਗੀ।

ਲੋਕ ਸਭਾ ’ਚ ਸਰਕਾਰ ਵਿਰੁਧ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ 'ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਅਬਦੁੱਲਾ ਨੇ ਕਿਹਾ, ‘‘ਸਾਨੂੰ ਪਾਕਿਸਤਾਨੀ ਨਾ ਕਹੋ। ਕਦ ਤਕ ਸ਼ੱਕ ਕਰੋਗੇ ਕਿ ਅਸੀਂ ਪਾਕਿਸਤਾਨੀ ਹਾਂ? ਅਸੀਂ ਦੇਸ਼ ਦੇ ਨਾਲ ਖੜੇ ਹਾਂ ਅਤੇ ਖੜੇ ਰਹਾਂਗੇ। ਸਾਨੂੰ ਜੱਫੀ ਪਾਉ ਅਸੀਂ ਗੋਲੀਆਂ ਵੀ ਖਾਧੀਆਂ ਹਨ ਤਾਕਿ ਭਾਰਤ ਜਿਉਂਦਾ ਰਹੇ। ਸਾਨੂੰ ਭਾਰਤ ਦੇ ਨਾਗਰਿਕ ਹੋਣ ’ਤੇ ਮਾਣ ਹੈ।’’

ਇਹ ਵੀ ਪੜ੍ਹੋ : ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਖੱਟਰ ਸਰਕਾਰ ਦੀ ਪ੍ਰਵਿਰਤੀ ਬਣ ਗਿਆ ਹੈ : ਰਣਦੀਪ ਸੁਰਜੇਵਾਲਾ  

ਵਾਦੀ ’ਚ ਕਸ਼ਮੀਰੀ ਪੰਡਤਾਂ ਵਿਰੁਧ ਹੋਈ ਹਿੰਸਾ ਨੂੰ ਦੇਸ਼ ਦੇ ਇਤਿਹਾਸ ਦਾ ਕਾਲਾ ਅਧਿਆਏ ਦਸਦੇ ਹੋਏ ਉਨ੍ਹਾਂ ਸਵਾਲ ਕੀਤਾ ਕਿ ਕੀ ਸਰਕਾਰ ਦੱਸੇਗੀ ਕਿ ਪਿਛਲੇ 10 ਸਾਲਾਂ ਉਸ ਨੇ ’ਚ ਕਿੰਨੇ ਕਸ਼ਮੀਰੀ ਪੰਡਿਤਾਂ ਨੂੰ ਵਾਪਸ ਲਿਆਂਦਾ ਹੈ? ਇਸ ’ਤੇ ਇਤਰਾਜ਼ ਕਰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਇਹ ਕਹਿਣਾ ਗ਼ਲਤ ਹੈ ਕਿ ਇਸ ਸਰਕਾਰ ਨੇ ਕਸ਼ਮੀਰੀ ਪੰਡਤਾਂ ਦੀ ਵਾਪਸੀ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਗੁਮਰਾਹ ਕਰ ਰਹੇ ਹਨ।

ਅਬਦੁੱਲਾ ਨੇ ਕਿਹਾ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਸਿਰਫ਼ ਇਕ ਵਰਗ ਦੀ ਪ੍ਰਤੀਨਿਧਤਾ ਨਹੀਂ ਕਰਦਾ, ਉਹ ਸਾਰੇ ਦੇਸ਼ਵਾਸੀਆਂ ਦੀ ਨੁਮਾਇੰਦਗੀ ਕਰਦਾ ਹੈ। ਅਬਦੁੱਲਾ ਨੇ ਕਿਹਾ, ‘‘ਸਰਕਾਰ ਦੇ ਕੰਮ ਕਰਨ ਦਾ ਤਰੀਕਾ ਇਸ ਦੇਸ਼ ਨੂੰ ਖਤਰੇ ’ਚ ਪਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਸਾਡੇ ਨਾਲ ਨਫ਼ਰਤ ਨਾ ਕਰੋ। ਬਹੁਤ ਨਫ਼ਰਤ ਹੋ ਗਈ। ਹੁਣ ਮੁਹੱਬਤ ਦੀ ਗੱਲ ਕਰੋ। ਮਨੀਪੁਰ ’ਚ ਵੀ ਪਿਆਰ ਦੀ ਗੱਲ ਕਰੋ।’’

ਇਹ ਵੀ ਪੜ੍ਹੋ : 'ਨੱਥ-ਚੂੜਾ' ਚੜਾਉਣ ਦੀ ਥਾਂ ਜੇ ਕੈਪਟਨ ਅਮਰਿੰਦਰ ਨੂੰ 'ਨੱਥ’ ਪਾਈ ਹੁੰਦੀ ਤਾਂ ਚੰਗਾ ਹੁੰਦਾ : ਪ੍ਰਤਾਪ ਬਾਜਵਾ  

ਅਸਿੱਧੇ ਤੌਰ ’ਤੇ ਪਾਕਿਸਤਾਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਨੇਤਾ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਜੇਕਰ ਅਸੀਂ ਗੁਆਂਢੀ ਨਾਲ ਦੋਸਤੀ ਬਣਾਈ ਰੱਖੀਏ ਤਾਂ ਦੋਵੇਂ ਤਰੱਕੀ ਕਰਨਗੇ। ਅਬਦੁੱਲਾ ਨੇ ਸੱਤਾਧਾਰੀ ਪਾਰਟੀ ਦੇ ਕੁਝ ਮੈਂਬਰਾਂ ਦੀ ਬਹਿਸ ਦੌਰਾਨ ਕਿਹਾ, ‘‘ਤੁਹਾਡੇ ਨੇਤਾ ਨੇ ਇਹ ਕਿਹਾ ਸੀ। ਤੁਸੀਂ ਇਸ ’ਤੇ ਵਿਸ਼ਵਾਸ ਕਰੋ ਜਾਂ ਨਾ ਕਰੋ। ਹਿੰਮਤ ਹੈ ਤਾਂ ਜੰਗ ਕਰ ਲਵੋ। ਅਸੀਂ ਨਹੀਂ ਰੋਕ ਰਹੇ। ਅਸੀਂ ਕਦੇ ਨਹੀਂ ਰੋਕਦੇ।’’