ਰਾਹੁਲ ਨੂੰ ਲਾਂਚ ਕਰਨ ਲਈ ਕਾਂਗਰਸ ਨੇ ਗੁਜਰਾਤ ਦੇ ਉਤਰ ਭਾਰਤੀਆਂ ਤੇ ਕਰਵਾਏ ਹਮਲੇ  : ਸੰਬਿਤ ਪਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਭਾਜਪਾ ਨੇ ਕਿਹਾ ਕਿ ਗੁਜਰਾਤ ਵਿਚ ਉਤਰ ਭਾਰਤੀਆਂ ਤੇ ਹਮਲੇ ਕਰਾਵਾਉਣ ਵਿਚ ਕਾਂਗਰਸ ਪਾਰਟੀ ਦਾ ਹੱਥ ਹੈ

Sambit Patra

ਗੁਜਰਾਤ, ( ਪੀਟੀਆਈ) :  ਕਾਂਗਰਸ 'ਤੇ ਦੇਸ਼ ਨੂੰ ਵੰਡਣ ਦੀ ਮੁਹਿੰਮ ਵਿਚ ਸ਼ਾਮਿਲ ਹੋਣ ਦਾ ਦੋਸ਼ ਲਗਾਉਂਦੇ ਹੋਏ ਭਾਜਪਾ ਨੇ ਕਿਹਾ ਕਿ ਗੁਜਰਾਤ ਵਿਚ ਉਤਰ ਭਾਰਤੀਆਂ ਤੇ ਹਮਲੇ ਕਰਾਵਾਉਣ ਵਿਚ ਕਾਂਗਰਸ ਪਾਰਟੀ ਦਾ ਹੱਥ ਹੈ ਅਤੇ ਪਾਰਟੀ ਦੇ ਕਰਮਚਾਰੀਆਂ ਨੇ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਇਸ ਮੁੱਦੇ ਤੇ ਪ੍ਰੈਸ ਕਾਨਫੰਰਸ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਸ਼ਹਿਰੀ ਨਕਸਲੀਆਂ ਨੂੰ ਆਰਥਿਕ ਮਦਦ ਦੇ ਰਹੀ ਹੈ। ਉਨਾਂ ਕਿਹਾ ਕਿ ਮੰਦਸੌਰ ਵਿਚ ਵੀ ਕਾਂਗਰਸ ਦੇ ਵਿਧਾਇਕਾਂ ਨੇ ਲੋਕਾਂ ਨੂੰ ਭੜਕਾਉਣ ਅਤੇ ਅੱਗ ਲਗਾਉਣ ਦੀ ਰਾਜਨੀਤੀ ਕੀਤੀ।

ਕਾਂਗਰਸ ਪਾਰਟੀ ਵੱਲੋਂ ਇਸ ਸੱਭ ਦੇ ਪਿੱਛੇ ਰਾਹੁਲ ਗਾਂਧੀ ਨੂੰ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਬਿਤ ਪਾਤਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ ਨੂੰ ਲਾਂਚ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਪਰ ਬਿਨਾਂ ਲਿਆਕਤ ਦੇ ਕੋਈ ਵੀ ਨੇਤਾ ਲਾਂਚ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕੋਈ ਵੀ ਨੇਤਾ ਦੇਸ਼ ਦੀ ਵੰਡ ਕਰਕੇ ਸਫਲਤਾ ਹਾਸਲ ਨਹੀਂ ਕਰ ਸਕਦਾ। ਪਰ ਗਾਂਧੀ ਪਰਿਵਾਰ ਸੱਤਾ ਨੂੰ ਹਾਸਿਲ ਕਰਨ ਲਈ ਕੁਝ ਵੀ ਕਰ ਸਕਦਾ ਹੈ।

ਗੁਜਰਾਤ ਵਿਚ ਉਤਰ ਭਾਰਤੀਆਂ ਦੇ ਜਾਣ ਤੇ ਪ੍ਰੈਸ ਕਾਨਫੰਰਸ ਵਿਚ ਬੋਲਦਿਆਂ ਸੰਬਿਤ ਨੇ ਕਿਹਾ ਕਿ ਇਸ ਮਾਮਲੇ ਵਿਚ 30 ਤੋਂ ਵੱਧ ਕਾਂਗਰਸ ਕਰਮਚਾਰੀ ਗਿਰਫਤਾਰ ਹੋਏ ਹਨ। ਕੁਝ ਤਾਂ ਕਾਂਗਰਸ ਦੇ ਹੱਥ ਤੇ ਚੌਣ ਵੀ ਲੜ ਚੁੱਕੇ ਹਨ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਤੇ ਗੁਜਰਾਤ ਵਿਚ ਹਿੰਸਾ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਠਾਕੋਰ ਨੂੰ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਸੀ।

ਜਾਵੜੇਕਰ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਨਾਗਰਿਕਾਂ ਦੇ ਵਿਰੁਧ ਅਲਪੇਸ਼ ਠਾਕੋਰ ਦੀ ਕਥਿਤ ਘ੍ਰਿਣਾ ਭਰੀ ਮੁਹਿੰਮ ਤੇ ਕਾਂਗਰਸ ਨੂੰ ਆਪਣਾ ਪੱਖ ਸਪਸ਼ੱਟ ਕਰਨਾ ਚਾਹੀਦਾ ਸੀ। ਭਾਜਪਾ ਨੇਤਾ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਜੇਐਨਯੂ ਵਿਚ ਰਾਸ਼ਟਰ ਵਿਰੋਧੀ ਨਾਰਾ ਲਗਾਉਣ ਵਾਲਿਆਂ ਨਾਲ ਖੜੀ ਸੀ ਤੇ ਹੁਣ ਉਹ ਭਾਰਤ ਨੂੰ ਵੰਡਣ ਦੀ ਮੁਹਿੰਮ ਲਾਗੂ ਕਰਨ ਵਿਚ ਲਗੀ ਹੋਈ ਹੈ।

ਭਾਜਪਾ ਦੇ ਦੋਸ਼ਾ ਤੇ ਪੂਰਵ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਨੇਤਾ ਮਨੀਸ਼ ਤਿਵਾੜੀ ਨੇ ਕਿਹਾ ਕਿ ਇਹ ਭਾਜਪਾ ਦੀ ਪੁਰਾਣੀ ਆਦਤ ਹੈ, ਕਿ ਅਪਣੇ ਮਾੜੇ ਕੰਮਾਂ ਲਈ ਦੂਜਿਆਂ ਦੇ ਦੋਸ਼ ਲਗਾਓ। ਰਾਜ ਅਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਕਾਂਗਰਸ ਪਾਰਟੀ ਇਹ ਮੰਗ ਕਰਦ ਹੈ ਕਿ 24 ਘੰਟਿਆਂ ਦੇ ਅੰਦਰ ਉਥੇ ਹਾਲਾਤ ਆਮ ਵਰਗੇ ਹੋਣ।

ਜ਼ਿਕਰਯੋਗ ਹੈ ਕਿ ਬੀਤੀ 28 ਸੰਤਬਰ ਨੰ ਗੁਜਰਾਤ ਦੇ ਸਾਬਰਕਾਂਠਾ ਜਿਲੇ ਵਿਚ 14 ਮਹੀਨੇ ਦੀ ਇਕ ਬੱਚੀ ਦੇ ਨਾਲ ਕਥਿਤ ਬਲਾਤਕਾਰ ਤੋਂ ਬਾਅਦ ਛੇ ਜਿਲਿਆਂ ਵਿਚ ਹਿੰਦੀ ਭਾਸ਼ਾਈ ਲੋਕਾਂ ਤੇ ਹਮਲਿਆਂ ਦੀਆਂ ਕਈ ਘਟਨਾਵਾਂ ਹੋਈਆਂ ਹਨ। ਇਸ ਤੋਂ ਬਾਅਦ ਗੁਜ਼ਰਾਤ ਦੇ ਕਈ ਸ਼ਹਿਰਾਂ ਵਿਚ ਉਤਰੀ ਭਾਰਤੀਆਂ ਦਾ ਜਾਣਾ ਜਾਰੀ ਹੈ।