ਛਤੀਸਗੜ੍ਹ  ਚੋਣਾਂ : ਮੋਦੀ ਨੇ ਕਾਂਗਰਸ ਨੂੰ ਪੁੱਛਿਆ, ਸ਼ਹਿਰੀ ਮਾਓਵਾਦੀਆਂ ਦਾ ਸਮਰਥਨ ਕਿਉਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਦ ਸਰਕਾਰ ਅਰਬਨ ਨਕਸਲੀਆਂ ਤੇ ਕਾਰਵਾਈ ਕਰਦੀ ਹੈ ਤਾਂ ਉਹ ਉਨ੍ਹਾਂ ਦਾ ਬਚਾਅ ਕਿਉਂ ਕਰਦੇ ਹਨ?

Pm Modi during his address

ਜਗਦਲਪੁਰ, ( ਭਾਸ਼ਾ ) : ਚੋਣ ਮੁਹਿੰਮ ਲਈ ਛਤੀਸਗੜ੍ਹ ਪੁੱਜੇ ਪੀਐਮ ਮੋਦੀ ਨੇ ਕਾਂਗਰਸ ਤੇ ਸਿੱਧੇ ਤੌਰ ਤੇ ਸ਼ਹਿਰੀ ਨਕਸਲੀਆਂ ਨੂੰ ਸਮਰਥਨ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਦ ਸਰਕਾਰ ਅਰਬਨ ਨਕਸਲੀਆਂ ਤੇ ਕਾਰਵਾਈ ਕਰਦੀ ਹੈ ਤਾਂ ਉਹ ਉਨ੍ਹਾਂ ਦਾ ਬਚਾਅ ਕਿਉਂ ਕਰਦੇ ਹਨ? ਉਨ੍ਹਾਂ ਕਿਹਾ ਕਿ ਜੰਗਲਾਂ ਤੋਂ ਦੂਰ ਸ਼ਹਿਰਾਂ ਵਿਚ ਬੈਠੇ ਇਹ ਅਮੀਰ ਲੋਕ ( ਸ਼ਹਿਰੀ ਨਕਸਲੀ) ਰਿਮੋਟ ਕੰਟਰੋਲ ਨਾਲ ਆਦਿਵਾਸੀਆਂ ਦੀ ਜਿੰਦਗੀ ਤਬਾਹ ਕਰ ਰਹੇ ਹਨ।

ਉਨ੍ਹਾਂ ਸਵਾਲ ਪੁੱਛਦਿਆਂ ਕਿਹਾ ਕਿ ਤੁਹਾਡੀ ਜਿੰਦਗੀ ਬਰਬਾਦ ਕਰਨ ਵਾਲੇ ਨੂੰ ਕੀ ਤੁਸੀਂ ਮਾਫ ਕਰੋਗੇ? ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛਤੀਸਗੜ੍ਹ ਦੀ ਭਾਸ਼ਾ ਵਿਚ ਲੋਕਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਲੋਕਾਂ ਦੀ ਆਸਾਂ ਮੁਤਾਬਕ ਭਾਜਪਾ ਸਰਕਾਰ ਨੇ ਇਥੇ ਯੋਜਨਾਵਾਂ ਲਾਗੂ ਕੀਤੀਆਂ। ਬਸਤਰ ਨੂੰ ਆਉਣ ਵਾਲੇ ਸਮੇਂ ਵਿਚ ਪੂਰੀ ਤਰਾਂ ਸਮਰਥ ਅਤੇ ਖਸ਼ਹਾਲ ਬਨਾਉਣਾ ਹੈ। ਇਹ ਸਾਡੀ ਜਿਮੇਵਾਰੀ ਹੈ ਕਿ ਅਸੀਂ ਦੇਸ਼ ਦੇ ਸੱਭ ਤੋਂ ਵੱਧ ਪੱਛੜੇ ਇਲਾਕੇ ਨੂੰ ਵਿਕਸਤ ਖੇਤਰ ਦੀ ਸ਼੍ਰੇਣੀ ਵਿਚ ਲਿਆਈਏ।

ਬਿਨਾਂ ਭੇਦਭਾਵ ਤੋਂ ਵਿਕਾਸ ਦਾ ਰਾਹ ਬਨਾਉਣਾ ਭਾਜਪਾ ਦਾ ਟੀਚਾ ਹੈ। ਡਾ. ਰਮਨ ਸਿੰਘ ਦੀ ਮਿਹਨਤ ਦੇਖ ਕੇ ਲੋਕ ਹੈਰਾਨ ਹਨ। ਸਰਕਾਰ ਤਾਂ ਪਹਿਲਾਂ ਵੀ ਹੁੰਦੀ ਸੀ ਪਰ ਵਿਕਾਸ ਇਨਾਂ ਨਹੀਂ ਸੀ। ਯੋਜਨਾਵਾਂ ਪਹਿਲਾਂ ਵੀ ਸਨ ਪਰ ਕਾਰੋਬਾਰ ਵਿਚੋਲਿਆਂ ਰਾਹੀ ਹੁੰਦਾ ਸੀ। ਭਾਜਪਾ ਨੇ ਵਿਚੋਲਗਿਰੀ ਨੂੰ ਖਤਮ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਜਿਨ੍ਹਾਂ ਹੱਥਾਂ ਵਿਚ ਕਲਮ ਹੋਣੀ ਚਾਹੀਦੀ ਹੈ

ਉਨ੍ਹਾਂ ਹੱਥਾਂ ਵਿਚ ਇਹ ਮਾਓਵਾਦੀ ਬੰਦੂਕਾਂ ਦੇ ਰਹੇ ਹਨ। ਉਨ੍ਹਾਂ ਦੇ ਸੁਪਨਿਆਂ ਨੂੰ ਅੱਗ ਲਗਾ ਰਹੇ ਹਨ। ਜਦਕਿ ਕਾਂਗਰਸ ਇਨ੍ਹਾਂ ਮਾਓਵਾਦੀਆਂ ਦੀ ਵਕਾਲਤ ਕਰ ਰਹੀ ਹੈ। ਸਰਕਾਰ ਇਨ੍ਹਾਂ ਦੇ ਵਿਰੁਧ ਕੰਮ ਕਰੇ ਤਾਂ ਉਹ ਮਨੁੱਖੀ ਅਧਿਕਾਰ ਦੀ ਗੱਲ ਕਰਦੇ ਹਨ। ਫਿਰ ਉਨ੍ਹਾਂ ਦੇ ਵੱਡੇ ਨੇਤਾ ਇਥੇ ਆ ਕੇ ਮਾਓਵਾਦ ਦੇ ਬਾਰੇ ਵਿਚ ਗੋਲਮਾਲ ਗੱਲਾਂ ਕਰਕੇ ਲੋਕਾਂ ਨੂੰ ਭਟਕਾਉਂਦੇ ਹਨ। ਮੋਦੀ ਨੇ ਕਿਹਾ ਕਿ ਉਹ ਅਟਲ ਜੀ ਦੇ ਸਪਨੇ ਨੂੰ ਪੂਰਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਗੇ।