Lok Sabha Elections: ਅਕਾਲੀ ਦਲ ਦੀ ਸਾਬਕਾ ਵਿਧਾਇਕਾ ਸੁਖਜੀਤ ਕੌਰ ਸਾਹੀ ਭਾਜਪਾ ’ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਬੀਬੀ ਸਾਹੀ ਨੂੰ ਭਾਜਪਾ ਵਿਚ ਸ਼ਾਮਲ ਕਰਨ ਲਈ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਦਸੂਹਾ ਵਿਸ਼ੇਸ਼ ਰੂਪ ਵਿਚ ਪਹੁੰਚੇ।

Former MLA of Akali Dal joins BJP
ਸੁਖਜੀਤ ਕੌਰ ਸਾਹੀ

ਸੁਖਜੀਤ ਕੌਰ ਸਾਹੀ

Lok Sabha Elections: ਅਕਾਲੀ ਦਲ ਬਾਦਲ ਨੂੰ ਉਸ ਸਮੇਂ ਬੜਾ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਵਿਧਾਇਕਾ ਸੁਖਜੀਤ ਕੌਰ ਸਾਹੀ ਨੇ ਭਾਜਪਾ ਦਾ ਪੱਲਾ ਫੜ ਲਿਆ। ਬੀਬੀ ਸਾਹੀ ਨੂੰ ਭਾਜਪਾ ਵਿਚ ਸ਼ਾਮਲ ਕਰਨ ਲਈ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਦਸੂਹਾ ਵਿਸ਼ੇਸ਼ ਰੂਪ ਵਿਚ ਪਹੁੰਚੇ।

ਇਸ ਮੌਕੇ ਸੁਨੀਲ ਕੁਮਾਰ ਜਾਖੜ ਨੇ ਬੀਬੀ ਸਾਹੀ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਵਧਾਈ ਦਿਤੀ। ਇਸ ਮੌਕੇ ਡਾ. ਹਰਸਿਮਰਤ ਸਿੰਘ ਸਾਹੀ ਨੇ ਕਿਹਾ ਕਿ ਭਾਜਪਾ ਪਾਰਟੀ ਹਾਈਕਮਾਨ ਅਤੇ ਵਰਕਰਾਂ ਵਲੋਂ ਉਨ੍ਹਾਂ ਨੂੰ ਦਿਤਾ ਪਿਆਰ ਉਨ੍ਹਾਂ ਨੂੰ ਵਾਪਸ ਅਪਣੇ ਘਰ ਲੈ ਕੇ ਆਇਆ ਹੈ। ਇਸ ਮੌਕੇ ਮੁਕੇਰੀਆਂ ਵਿਧਾਇਕ ਜੰਗੀ ਲਾਲ ਮਹਾਜਨ, ਬੀਬੀ ਮਹਿੰਦਰ ਕੌਰ ਜੋਸ਼, ਰਘੂਨਾਥ ਰਾਣਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਲੋਕ ਸਭਾ ਉਮੀਦਵਾਰ, ਬਾਬੂ ਅਰੁਣ ਕੁਮਾਰ ਸ਼ਰਮਾ, ਅਨੀਤਾ ਸੋਮ ਪ੍ਰਕਾਸ਼, ਸੁੰਦਰ ਸ਼ਾਮ ਅਰੋੜਾ,ਅਕੰਤ ਰਾਣਾ, ਸੀਮਾ ਕੁਮਾਰੀ ਆਦਿ ਹਾਜ਼ਰ ਸਨ।