ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਇਕੱਲਿਆਂ ਚੋਣ ਲੜਾਂਗੇ ਅਤੇ ਜਿਤਾਂਗੇ : ਰਾਜ ਕੁਮਾਰ ਵੇਰਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

14 ਤਰੀਕ ਨੂੰ ਜੇ ਪੀ ਨੱਢਾ ਫਗਵਾੜਾ 'ਚ ਅਤੇ ਅਤੇ 18 ਤਰੀਕ ਨੂੰ ਅਮਿਤ ਸ਼ਾਹ ਗੁਰਦਾਸਪੁਰ 'ਚ ਰੈਲੀ ਨੂੰ ਕਰਨਗੇ ਸੰਬੋਧਨ : ਵੇਰਕਾ

BJP leaders

ਕੋਟਕਪੂਰਾ ਪਹੁੰਚੇ ਸਾਬਕਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਤੇ ਰਾਜ ਕੁਮਾਰ ਵੇਰਕਾ
ਕੇਂਦਰ ਸਰਕਾਰ ਵਲੋਂ ਪੂਰੇ ਭਾਰਤ ਲਈ ਨਵੇਂ 50 ਮੈਡੀਕਲ ਕਾਲਜ ਬਣਾਉਣ ਦੇ ਐਲਾਨ 'ਚ ਪੰਜਾਬ ਨੂੰ ਕਿਉ ਰੱਖਿਆ ਵਾਂਝਾ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਕਰੇਗੀ ਵੱਡੀਆਂ ਰੈਲੀਆਂ-ਵੇਰਕਾ
ਕੋਟਕਪੂਰਾ :
ਭਾਰਤੀ ਜਨਤਾ ਪਾਰਟੀ ਨੇ ਚਾਰ ਸਾਲ ਪੁਰੇ ਹੋਣ ਤੇ ਅੱਜ ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਕੋਟਕਪੂਰਾ ਦੀ ਧਰਮਸ਼ਾਲਾ ਵਿਚ ਬੀ.ਜੇ.ਪੀ. ਸਰਕਾਰ ਦੇ 9 ਸਾਲ ਦੇ ਕੰਮ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਅਤੇ ਆਉਣ ਵਾਲੇ ਦਿਨਾਂ ਬੀ.ਜੇ.ਪੀ. ਵਲੋਂ ਪੰਜਾਬ ਦੀਆ 13 ਲੋਕ ਸਭਾ ਸੀਟਾਂ 'ਚ ਕੀਤੀਆਂ ਜਾ ਰਹੀਆਂ ਰੈਲੀਆਂ ਬਾਰੇ ਗੱਲਬਾਤ ਕਰਨ ਲਈ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਤੇ ਰਾਜ ਕੁਮਾਰ  ਵੇਰਕਾ ਪਹੁੰਚੇ। ਇਕ ਪ੍ਰੈਸ ਵਾਰਤਾ ਦੌਰਾਨ ਜਿਥੇ ਉਹ ਪਾਰਟੀ ਦੀਆਂ ਉਪਲੱਬਦੀਆ ਗਿਣਾਉਂਦੇ ਦਿਖਾਈ ਦਿਤੇ ਉਥੇ ਹੀ ਉਨ੍ਹਾਂ ਵਲੋਂ  ਕੋਟਕਪੂਰਾ ਵਿਚ ਬਣਨ ਜਾ ਰਹੇ ਮਾਡਰਨ ਰੇਲਵੇ ਸਟੇਸ਼ਨ ਦੇ ਪ੍ਰੋਜੈਕਟ ਦਾ ਨਿਰੀਖਣ ਵੀ ਕੀਤਾ।

ਇਸ ਮੌਕੇ ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਮੁੱਖ ਮਕਸਦ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਮਜਬੂਤ ਕਰਨਾ ਅਤੇ ਫਿਰ ਤੋਂ ਨਰਿੰਦਰ ਮੋਦੀ ਨੂੰ ਮੁੜ ਦੇਸ਼ ਦਾ ਪ੍ਰਧਾਨ ਮੰਤਰੀ ਬਨਾਉਣ ਲਈ ਪੰਜਾਬ ਵਿਚੋਂ 2024 ਦੀਆਂ ਚਨਾਂ ਦੌਰਾਨ 13 ਸੀਟਾਂ 'ਤੇ ਸ਼ਾਨਦਾਰ ਜਿੱਤ ਹਾਸਲ ਕਰਨਾ ਹੈ। ਜਿਸ ਦੇ ਚਲਦੇ ਪੰਜਾਬ ਦੀਆਂ 13 ਪਾਰਲੀਮੈਂਟ 'ਚ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਕੌਮੀ ਆਗੂ ਸਬੋਧਨ ਕਰਨਗੇ।

ਇਹ ਵੀ ਪੜ੍ਹੋ:  ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ : ਵਿਜੀਲੈਂਸ ਬਿਊਰੋ ਵਲੋਂ ਈ.ਓ. ਗਿਰੀਸ਼ ਵਰਮਾ ਦਾ ਸਾਥੀ ਪਵਨ ਕੁਮਾਰ ਸ਼ਰਮਾ ਗ੍ਰਿਫ਼ਤਾਰ

ਉਨ੍ਹਾਂ ਦਸਿਆ ਕਿ 14 ਤਰੀਕ ਨੂੰ ਫਗਵਾੜਾ 'ਚ ਜੇਪੀ ਨੱਢਾ ਅਤੇ 18 ਤਰੀਕ ਨੂੰ ਗੁਰਦਾਸਪੁਰ 'ਚ ਅਮਿਤ ਸ਼ਾਹ ਪਹੁੰਚਣਗੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਲੀਡਰ ਮਨੋਰੰਜਨ ਕਾਲੀਆਂ ਨੇ ਕੀਤਾ। ਉਨ੍ਹਾਂ ਕਿਹਾ ਐਨ.ਡੀ.ਏ. ਦੀ ਸਰਕਾਰ ਨੇ ਭਾਰਤ ਨੂੰ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਹੋਈ ਅਰਥਵਿਵਸਥਾ ਵਾਲਾ ਮੁਲਕ ਬਣਾ ਦਿਤਾ ਹੈ ਉਨ੍ਹਾਂ  ਕਿਹਾ ਕਿ ਦੇਸ਼ ਨੂੰ ਮੈਡੀਕਲ ਕਾਲਜ ਜਨ-ਧਨ ਯੋਜਨਾ ਤਹਿਤ ਬੈਂਕ ਖਾਤੇ ਖੋਲ੍ਹੇ ਗਏ ਹਨ ਅਤੇ ਗਰੀਬਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਘਰ ਬਣਵਾ ਕੇ ਦਿਤੇ ਹਨ। 

ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲਾ ਐਂਡ ਆਰਡਰ ਨੂੰ ਸੰਭਾਲਨ ਵਿਚ ਨਕਾਮ ਸਾਬਤ ਹੋਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀ ਲਾਪਰਵਾਹੀ ਕਾਰਨ ਹੀ ਨਾਮੀ ਕਲਾਕਾਰ ਖਿਡਾਰੀ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਪਰ ਸਰਕਾਰ ਉਨ੍ਹਾਂ ਨੂੰ ਇਨਸਾਫ ਦਿਵਾਉਣ ਵਿਚ ਨਕਾਮ ਸਾਬਤ ਹੋਈ ਹੈ।  ਇਸ ਮੌਕੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਇਕ ਜ਼ਿੰਮੇਵਾਰੀ ਦਿਤੀ ਹੈ ਉਸ ਤਹਿਤ ਉਹ ਅੱਜ ਪਾਰਟੀ ਦੀ ਮਜਬੂਤੀ ਲਈ ਪਾਰਟੀ ਵਰਕਰਾਂ ਨੂੰ ਮਿਲਣ ਪੁਹੰਚੇ ਹਨ। 

ਮੀਡਿਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ ਨੇ ਨਾ ਹੀ ਆਪ ਪਾਰਟੀ ਨੇ ਪੰਜਾਬ ਲਈ ਕੇਂਦਰ ਸਰਕਾਰ ਤੋਂ ਕੋਈ ਇੰਡਸਟਰੀ ਦੀ ਮੰਗ ਕੀਤੀ।  ਬੰਦੀ ਸਿੰਘਾਂ ਬਾਰੇ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਬੰਦੀ ਸਿੰਘਾਂ ਦੇ ਵਿਰੁਧ ਨਹੀਂ ਹੈ।  ਵੇਰਕਾ ਨੇ ਕਿਹਾ ਕਿ ਦੋ ਸਿੰਘਾਂ ਦੀ ਰਿਹਾਈ ਬਾਰੇ ਐਨ.ਓ.ਸੀ. ਮੁੱਖ ਮੰਤਰੀ ਪੰਜਾਬ ਨੇ ਜਾਰੀ ਕਰਨੀ ਹੈ ਅਤੇ 4 ਸਿੰਘਾਂ ਦੀ ਰਿਹਾਈ ਦੀ ਐਨ.ਓ.ਸੀ. ਦਿੱਲੀ ਸਰਕਾਰ ਨੇ ਜਾਰੀ ਕਰਨੀ ਹੈ। ਬਾਕੀ ਇਹ ਮੈਟਰ ਜੁਡੀਸ਼ੀਅਲ 'ਚ ਚੱਲ ਰਿਹਾ ਹੈ ਇਸ ਦਾ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਇਕੱਲੇ ਚੋਣਾਂ ਲੜਨਗੇ ਅਤੇ ਸ਼ਾਨਦਾਰ ਜਿੱਤ ਵੀ ਹਾਸਲ ਕਰਨਗੇ।