ਉਰਮਿਲਾ ਨੂੰ ਨਹੀਂ ਰਾਸ ਆਈ ਕਾਂਗਰਸ, ਪਾਰਟੀ ਤੋਂ ਦਿੱਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਰਾਜਨੀਤੀ

ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੀ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

Urmila Matondkar

ਮੁੰਬਈ: ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੀ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੁੰਬਈ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਤੋਂ ਨਰਾਜ਼ ਉਰਮਿਲਾ ਨੇ ਕਿਹਾ ਉਹਨਾਂ ਦੀ ਸਿਆਸੀ ਅਤੇ ਸਮਾਜਿਕ ਸੰਵੇਦਨਸ਼ੀਲਤਾ ਵੱਡੇ ਟੀਚੇ ਹਾਸਲ ਕਰਨ ਦੀ ਹੈ ਪਰ ਮੁੰਬਈ ਕਾਂਗਰਸ ਵਿਚ ਕੁੱਝ ਲੋਕ ਇਸ ਦੀ ਵਰਤੋਂ ਆਪਸੀ ਲੜਾਈ ਲਈ ਕਰ ਰਹੇ ਹਨ।

 


 

ਉਰਮਿਲਾ ਮਾਤੋਂਡਕਰ ਨੇ ਇਹ ਗੱਲ ਅਪਣੇ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿਚ ਕਹੀ ਹੈ। ਜਾਰੀ ਬਿਆਨ ਵਿਚ ਉਰਮਿਲਾ ਨੇ ਕਿਹਾ ਕਿ ਮੈਂ ਭਾਰਤੀ ਰਾਸ਼ਟਰੀ ਕਾਂਗਰਸ ਤੋਂ ਅਸਤੀਫ਼ਾ ਦੇ ਚੁੱਕੀ ਹਾਂ। ਉਹਨਾਂ ਕਿਹਾ ਕਿ ਉਸ ਨੇ ਪਹਿਲੀ ਵਾਰ ਅਸਤੀਫ਼ੇ ਬਾਰੇ ਸੋਚਣਾ ਉਸ ਸਮੇਂ ਸ਼ੁਰੂ ਕੀਤਾ ਜਦੋਂ ਉਸ ਦੇ ਵਾਰ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਲਿਆ ਗਿਆ ਅਤੇ ਬਾਅਦ ਵਿਚ ਉਹਨਾਂ ਨੇ ਉਸ ਸਮੇਂ ਦੇ ਮਹਾਂਰਾਸ਼ਟਰ ਕਾਂਗਰਸ ਦੇ ਮੁਖੀ ਮਿਲਿੰਦ ਦੇਵੜਾ ਨੂੰ ਚਿੱਠੀ ਲਿਖੀ ਸੀ, ਜਿਸ ਨੂੰ ਲੀਕ ਕਰ ਦਿੱਤਾ ਗਿਆ ਜੋ ਕਿ ਮੇਰੇ ਨਾਲ ਵਿਸ਼ਵਾਸ਼ ਘਾਤ ਸੀ।

ਉਰਮਿਲਾ ਨੇ ਕਿਹਾ ਕਿ ਕਹਿਣ ਦੀ ਲੋੜ ਨਹੀਂ ਹੈ ਕਿ ਪਾਰਟੀ ਵਿਚ ਕਿਸੇ ਵੀ ਵਿਅਕਤੀ ਨੇ ਉਸ ਦੇ ਵਾਰ-ਵਾਰ ਵਿਰੋਧ ਕਰਨ ਦੇ ਬਾਵਜੂਦ ਵੀ ਮਾਫ਼ੀ ਨਹੀਂ ਮੰਗੀ। ਦੱਸ ਦਈਏ ਕਿ ਉੱਤਰੀ ਮੁੰਬਈ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਤੇ ਫਿਲਮ ਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਭਾਜਪਾ ਉਮੀਦਵਾਰ ਗੋਪਾਲ ਸ਼ੈਟੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।