Sunil Jakhar: ਸਰਕਾਰ ਤੇ ਰਾਜਪਾਲ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਸੁਨੀਲ ਜਾਖੜ ਦਾ ਬਿਆਨ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਵਿਵਾਦ ਨੂੰ ਟਾਲਿਆ ਜਾ ਸਕਦਾ ਹੈ।
Sunil Jakhar : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਪੰਜਾਬ ਦੀ ਖੇਤੀ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਤੋਂ ਆਸ ਸੀ ਕਿ ਸਰਕਾਰ ਦੀ ਖੇਤੀ ਅਧਾਰਿਤ ਪਾਲਸੀ ਬਣ ਕੇ ਤਿਆਰ ਹੋ ਗਈ ਹੋਣੀ ਹੈ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਉਸ ਪਾਲਸੀ 'ਤੇ ਏਜੀ ਕਹਿ ਰਹੇ ਨੇ ਕਿ ਉਹ ਝੋਨੇ ਦੇ ਬਦਲ ਵਿਚ ਬਾਜਰਾ ਲੈ ਕੇ ਆਉਣਗੇ ਜੇ ਸਰਕਾਰ ਐੱਪਐੱਸਪੀ ਦੇ ਦੇਵੇ।
ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਸਰਕਾਰ ਦੀ ਖੇਤੀ ਪਾਲਸੀ ਬਣ ਕੇ ਤਿਆਰ ਹੋ ਗਈ ਹੈ ਜੇ ਹੋ ਗਈ ਹੈ ਤਾਂ ਦੱਸੋ। ਉਹਨਾਂ ਨੇ ਕਿਹਾ ਕਿ ਜੇ ਪਾਲਸੀ ਤਿਆਰ ਸੀ ਤਾਂ ਇਹ ਦੀ ਸੂਚਨਾ ਦੇਣਾ ਮੁੱਖ ਮੰਤਰੀ ਜਾਂ ਫਿਰ ਖੇਤੀਬਾੜੀ ਮੰਤਰੀ ਦਾ ਫਰਜ਼ ਸੀ ਪਰ ਇਸ ਬਾਰੇ ਏਜੀ ਦੱਸ ਰਹੇ ਹਨ। ਉਹਨਾਂ ਨੇ ਕਿਹਾ ਕਿ AG ਦਾ ਦਾਅਵਾ ਕਿ ਸੂਬਾ ਸਰਕਾਰ ਪਰਾਲੀ ਪ੍ਰਬੰਧਨ ਮਸ਼ੀਨਰੀ 'ਤੇ 50% ਸਬਸਿਡੀ ਦੀ ਲਾਗਤ ਸਹਿ ਰਹੀ ਹੈ।
ਇਨ੍ਹਾਂ ਮਸ਼ੀਨਾਂ ਨੂੰ ਖਰੀਦਣ ਲਈ ਵਰਤਿਆ ਪੈਸਾ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਹੈ। ਸਾਲ 2018 ਤੋਂ ਹੁਣ ਤੱਕ ਝੋਨੇ ਦੀ ਵਾਢੀ ਦੇ ਪਿਛਲੇ ਪੰਜ ਸੀਜ਼ਨਾਂ ਦੌਰਾਨ ਕੇਂਦਰ ਵੱਲੋਂ 1370 ਕਰੋੜ ਰੁਪਏ ਦੀ ਰਾਸ਼ੀ ਇਸ ਮੰਤਵ ਲਈ 100% ਗਰਾਂਟ ਵਜੋਂ ਦਿੱਤੀ ਗਈ ਹੈ। ਕੀ ਰਾਜ ਸਰਕਾਰ 'ਤੇ ਅਦਾਲਤ ਨੂੰ ਜਾਣਬੁੱਝ ਕੇ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਜਾ ਸਕਦਾ ਹੈ?
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸੁਪਰੀਮ ਕੋਰਟ ਅੰਦਰ ਦਿੱਤੇ ਜਾ ਰਹੇ ਬਿਆਨ ਪੰਜਾਬ ਅਤੇ ਕਿਸਾਨੀ ਲਈ ਘਾਤਕ ਸਿੱਧ ਹੋ ਸਕਦੇ ਹਨ।
ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਬਾਇਓ ਡੀਕੋਪਜ਼ਰ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਦਿੱਲੀ ਅੰਦਰ ਬਣਾਇਆ ਗਿਆ ਡੀਕੰਪੋਜਰ ਪੰਜਾਬ ਲਈ ਨਹੀਂ ਵਰਤਿਆ ਜਾ ਸਕਦਾ ਤਾਂ ਉਸ ਦੀ ਮਸ਼ਹੂਰੀ 'ਤੇ 22 ਕਰੋੜ ਰੁਪਏ ਖ਼ਰਚ ਕਿਉਂ ਕੀਤੇ ਗਏ?
ਇਸ ਦੇ ਨਾਲ ਹੀ ਦੱਸ ਦਈਏ ਕਿ ਸੁਨੀਲ ਜਾਖੜ ਨੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਕਰ ਚੱਲ ਰਹੀ ਤਕਰਾਰ ਨੂੰ ਲੈ ਕੇ ਵੀ ਬਿਆਨਬਾਜ਼ੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਵਿਵਾਦ ਨੂੰ ਟਾਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੀੜਤ ਅਖਵਾਉਣਾ ਆਮ ਆਦਮੀ ਪਾਰਟੀ ਦੀ ਰਾਜਨੀਤੀ ਦਾ ਹਿੱਸਾ ਹੈ। ਪਹਿਲਾਂ ਮੁੱਖ ਮੰਤਰੀ ਵੱਲੋਂ ਰਾਜਪਾਲ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਰਾਜਪਾਲ ਅੱਗੇ ਆਏ ਸੀ ਅਤੇ ਸਰਕਾਰ ਦੇ ਸਵਾਲਾਂ ਦੇ ਜਵਾਬ ਦੇਣ ਲੱਗੇ ਸੀ।