ਕਪਿਲ ਸ਼ਰਮਾ ਸ਼ੋਅ 'ਚ ਵਾਪਸੀ ਕਰ ਸਕਦੇ ਹਨ ਨਵਜੋਤ ਸਿੱਧੂ, ਵੀਡੀਓ ਸ਼ੇਅਰ ਕਰਕੇ ਲਿਖਿਆ- Sidhu Ji is Back

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਨਵਜੋਤ ਸਿੱਧੂ 2022 ਤੋਂ ਸਿਆਸਤ ਤੋਂ ਦੂਰ ਹਨ।

Sidhu can return to the Kapil Sharma show News

Sidhu can return to the Kapil Sharma show News:  ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਜਲਦ ਹੀ ਦਿ ਕਪਿਲ ਸ਼ਰਮਾ ਸ਼ੋਅ 'ਤੇ ਵਾਪਸੀ ਕਰ ਸਕਦੇ ਹਨ। ਕਰੀਬ 22 ਸਾਲਾਂ ਦੇ ਸਿਆਸੀ ਸਫ਼ਰ ਤੋਂ ਬਾਅਦ ਨਵਜੋਤ ਸਿੱਧੂ 2022 ਤੋਂ ਸਿਆਸਤ ਤੋਂ ਦੂਰ ਹਨ।

 

 

ਆਈਪੀਐਲ 2024 ਦੀ ਸ਼ੁਰੂਆਤ ਦੇ ਨਾਲ, ਉਨ੍ਹਾਂ ਨੇ ਕ੍ਰਿਕਟ ਕੁਮੈਂਟਰੀ ਰਾਹੀਂ ਛੋਟੇ ਪਰਦੇ 'ਤੇ ਵਾਪਸੀ ਕੀਤੀ। ਹੁਣ ਉਨ੍ਹਾਂ ਨੇ ਲਾਫਟਰ ਸ਼ੋਅ 'ਚ ਵਾਪਸੀ ਦੇ ਸੰਕੇਤ ਵੀ ਦਿੱਤੇ ਹਨ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਤੇ ਉਸ ਨੇ ਲਿਖਿਆ ਹੈ- ਦਿ ਹੋਮ ਰਨ। ਇੰਨਾ ਹੀ ਨਹੀਂ ਉਨ੍ਹਾਂ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ 'ਤੇ ਲਿਖਿਆ ਹੈ, ਸਿੱਧੂ ਜੀ ਵਾਪਸ ਆ ਰਹੇ ਹਨ।

ਉਨ੍ਹਾਂ ਦੀ ਇਸ ਪੋਸਟ ਤੋਂ ਸਾਫ ਸੰਦੇਸ਼ ਹੈ ਕਿ ਕ੍ਰਿਕਟ ਕੁਮੈਂਟਰੀ ਤੋਂ ਬਾਅਦ ਹੁਣ ਉਹ ਲਾਫਟਰ ਸ਼ੋਅ 'ਚ ਵੀ ਵਾਪਸੀ ਕਰਨ ਜਾ ਰਹੇ ਹਨ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਨਵਜੋਤ ਸਿੰਘ ਸਿੱਧੂ ਨੂੰ ਅਰਚਨਾ ਪੂਰਨ ਸਿੰਘ ਦੀ ਕੁਰਸੀ 'ਤੇ ਬੈਠੇ ਦੇਖਿਆ ਗਿਆ।