ਸਿੱਖਿਆ ਮੰਤਰੀ ਨੂੰ ਪਿਆ ਦਿਲ ਦਾ ਦੌਰਾ, ਨਿੱਜੀ ਹਸਪਤਾਲ ਦੇ ਆਈਸੀਯੂ ਵਿਚ ਭਰਤੀ

ਏਜੰਸੀ

ਖ਼ਬਰਾਂ, ਰਾਜਨੀਤੀ

ਜਨਸੰਵਾਦ ਪ੍ਰੋਗਰਾਮ 'ਚ ਵਿਗੜੀ ਹਾਲਤ, ਮੁੱਖ ਮੰਤਰੀ ਨੇ ਫੋਨ 'ਤੇ ਪੁੱਛਿਆ ਹਾਲ

File Photo

Yamuna Nagar: ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਯਮੁਨਾਨਗਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦਾ ਆਈਸੀਯੂ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਕੰਵਰਪਾਲ ਗੁਰਜਰ ਨੂੰ ਮਾਮੂਲੀ ਦਿਲ ਦਾ ਦੌਰਾ ਪਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੰਵਰਪਾਲ ਗੁਰਜਰ ਨਾਲ ਫੋਨ 'ਤੇ ਗੱਲ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।

ਕੰਵਰਪਾਲ ਗੁਰਜਰ ਐਤਵਾਰ ਨੂੰ ਪ੍ਰਤਾਪ ਨਗਰ ਵਿਚ ਵਿਕਾਸ ਭਾਰਤ ਜਨ ਸੰਕਲਪ ਯਾਤਰਾ ਤਹਿਤ ਜਨ ਸੰਵਾਦ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਵਿਚ ਗਾਬਾ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਹਸਪਤਾਲ 'ਚ ਐਂਬੂਲੈਂਸ 'ਚੋਂ ਉਤਰਨ ਤੋਂ ਬਾਅਦ ਗੁਰਜਰ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਸਿਹਤਮੰਦ ਹਾਂ। ਸਿਖਿਆ ਮੰਤਰੀ ਯਮੁਨਾਨਗਰ ਜ਼ਿਲ੍ਹੇ ਦੀ ਤਹਿਸੀਲ ਛਛਰੌਲੀ ਦੇ ਬਹਾਦੁਰਪੁਰ ਦੇ ਰਹਿਣ ਵਾਲੇ ਹਨ।
ਉਹ ਹਰਿਆਣਾ ਵਿਧਾਨ ਸਭਾ ਵਿਚ ਜਗਾਧਰੀ ਤੋਂ ਵਿਧਾਇਕ ਹਨ।

ਸਾਧਵੀ ਰਿਤੰਭਰਾ ਤੋਂ ਪ੍ਰਭਾਵਿਤ ਕੰਵਰਪਾਲ ਗੁਰਜਰ ਨੇ 1989 ਵਿਚ ਰਾਮ ਜਨਮ ਭੂਮੀ ਅੰਦੋਲਨ ਵਿਚ ਹਿੱਸਾ ਲਿਆ। ਇਸ ਤੋਂ ਬਾਅਦ ਉਹ 1990 ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੈਂਬਰਸ਼ਿਪ ਵਿਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੋ ਵਾਰ ਭਾਜਪਾ ਦਾ ਜ਼ਿਲ੍ਹਾ ਜਨਰਲ ਸਕੱਤਰ ਬਣਾਇਆ ਗਿਆ। ਉਨ੍ਹਾਂ ਨੂੰ ਤਿੰਨ ਵਾਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। 1991 ਵਿਚ ਪਹਿਲੀ ਵਾਰ ਛਛਰੌਲੀ ਤੋਂ ਵਿਧਾਇਕ ਲਈ ਚੋਣ ਲੜੀ। 

(For more news apart from Education minister got minor heart attack, stay tuned to Rozana Spokesman)