ਦਿੱਲੀ ਮੇਅਰ ਚੋਣ ਲਈ ਨਵੀਂ ਤਰੀਕ ਦਾ ਐਲਾਨ, 16 ਫਰਵਰੀ ਨੂੰ ਹੋਵੇਗੀ ਬੈਠਕ

ਏਜੰਸੀ

ਖ਼ਬਰਾਂ, ਰਾਜਨੀਤੀ

ਐਲਜੀ ਵਿਨੈ ਕੁਮਾਰ ਸਕਸੈਨਾ ਨੇ ਦਿਤੀ ਮਨਜ਼ੂਰੀ 

Lieutenant Governor VK Saxena (file photo)

ਨਵੀਂ ਦਿੱਲੀ : ਦਿੱਲੀ ਵਿੱਚ ਮੇਅਰ ਦੀ ਚੋਣ ਦੀ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਚੋਣਾਂ 16 ਫਰਵਰੀ ਨੂੰ ਹੋਣਗੀਆਂ। ਇਸ ਲਈ LG ਵਿਨੈ ਕੁਮਾਰ ਸਕਸੈਨਾ ਨੇ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਸਰਕਾਰ ਨੇ ਐਲਜੀ ਨੂੰ 16 ਫਰਵਰੀ ਨੂੰ ਸਦਨ ਦਾ ਸੈਸ਼ਨ ਕਰਵਾਉਣ ਦਾ ਪ੍ਰਸਤਾਵ ਭੇਜਿਆ ਸੀ, ਜਿਸ ਨੂੰ ਐਲਜੀ ਨੇ ਐਤਵਾਰ ਨੂੰ ਸਵੀਕਾਰ ਕਰ ਲਿਆ। ਸਦਨ ਦੀ ਬੈਠਕ ਪਹਿਲਾਂ ਵੀ ਤਿੰਨ ਵਾਰ ਹੋ ਚੁੱਕੀ ਹੈ, ਪਰ ਭਾਜਪਾ ਅਤੇ 'ਆਪ' ਆਗੂਆਂ ਦੇ ਹੰਗਾਮੇ ਕਾਰਨ ਚੋਣਾਂ ਨਹੀਂ ਹੋ ਸਕੀਆਂ।

ਇਹ ਵੀ ਪੜ੍ਹੋ : 'ਆਪ੍ਰੇਸ਼ਨ ਦੋਸਤ' ਤਹਿਤ ਭਾਰਤ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਲਈ ਭੇਜੀ ਰਾਹਤ ਸਮਗਰੀ ਦੀ 7ਵੀਂ ਖੇਪ

6 ਫਰਵਰੀ ਨੂੰ ਦਿੱਲੀ ਮੇਅਰ ਚੋਣ ਤੀਜੀ ਵਾਰ ਟਲ ਗਈ ਸੀ। 10 ਨਾਮਜ਼ਦ ਮੈਂਬਰਾਂ ਨੂੰ ਵੋਟ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਭਾਜਪਾ ਅਤੇ 'ਆਪ' ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਐਮਸੀਡੀ ਹਾਊਸ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। 6 ਅਤੇ 24 ਜਨਵਰੀ ਨੂੰ ਵੀ ਚੋਣਾਂ ਨਹੀਂ ਹੋ ਸਕੀਆਂ ਸਨ। 6 ਜਨਵਰੀ ਨੂੰ ਐਮਸੀਡੀ ਹੈੱਡਕੁਆਰਟਰ 'ਤੇ 'ਆਪ' ਅਤੇ ਭਾਜਪਾ ਦੇ ਮੈਂਬਰਾਂ 'ਚ ਝੜਪ ਹੋ ਗਈ। ਜਿਸ ਤੋਂ ਬਾਅਦ 24 ਜਨਵਰੀ ਨੂੰ ਹੈੱਡਕੁਆਰਟਰ 'ਤੇ ਪੁਲਿਸ ਤਾਇਨਾਤ ਕਰਨੀ ਪਈ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਦੋਵਾਂ ਧਿਰਾਂ ਨੇ ਹੰਗਾਮਾ ਕੀਤਾ।

ਇਹ ਵੀ ਪੜ੍ਹੋ : CM ਸਟਾਲਿਨ ਦੀ ਨਿਤਿਨ ਗਡਕਰੀ ਨੂੰ ਚਿੱਠੀ ਲਿਖ ਕੀਤੀ ਇਹ ਸ਼ਿਕਾਇਤ 

'ਆਪ' ਨੇ ਸ਼ੈਲੀ ਓਬਰਾਏ ਅਤੇ ਭਾਜਪਾ ਦੀ ਰੇਖਾ ਗੁਪਤਾ ਨੂੰ ਮੇਅਰ ਲਈ ਮੈਦਾਨ 'ਚ ਉਤਾਰਿਆ ਹੈ। ਅਜਿਹੇ 'ਚ ਰਾਜਧਾਨੀ ਨੂੰ ਮਹਿਲਾ ਮੇਅਰ ਮਿਲਣਾ ਤੈਅ ਹੈ। ਭਾਜਪਾ ਦੇ ਸੰਸਦ ਮੈਂਬਰ ਹੰਸਰਾਜ ਹੰਸ ਨੇ ਦਾਅਵਾ ਕੀਤਾ ਕਿ ਮੇਅਰ ਭਾਜਪਾ ਦਾ ਹੀ ਹੋਵੇਗਾ। ਐਮਸੀਡੀ ਚੋਣਾਂ ਤੋਂ ਬਾਅਦ ਸਦਨ ਦੀ ਪਹਿਲੀ ਮੀਟਿੰਗ 6 ਜਨਵਰੀ ਨੂੰ ਹੋਈ ਸੀ ਪਰ ਹੰਗਾਮੇ ਕਾਰਨ ਮੇਅਰ ਦੀ ਚੋਣ ਨਹੀਂ ਹੋ ਸਕੀ। ਜਦੋਂ ਕਿ ‘ਆਪ’ ਨੇ ਮੁਹੰਮਦ ਇਕਬਾਲ ਅਤੇ ਭਾਜਪਾ ਨੇ ਡਿਪਟੀ ਮੇਅਰ ਲਈ ਕਮਲ ਬਾਗੜੀ ਨੂੰ ਨਾਮਜ਼ਦ ਕੀਤਾ ਹੈ।