ਭਾਜਪਾ ਸਰਕਾਰ ਦਾ 'ਵਿਕਾਸ' ਅਜਿਹਾ ਹੈ ਕਿ ਐਤਵਾਰ ਅਤੇ ਸੋਮਵਾਰ ਦਾ ਅੰਤਰ ਖਤਮ ਹੋ ਗਿਆ- ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

'ਨੌਕਰੀ ਹੀ ਨਹੀਂ ਹੈ ਤਾਂ ਕੀ ਐਤਵਾਰ, ਕੀ ਸੋਮਵਾਰ'

Rahul Gandhi and PM modi

 

 ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੀ ਜੰਮੂ -ਕਸ਼ਮੀਰ ਦੌਰੇ ਨੂੰ ਲੈ ਕੇ ਸੁਰਖੀਆਂ ਵਿੱਚ ਹਨ, ਉੱਥੇ ਹੀ ਇਸ ਦੌਰਾਨ ਉਹ ਟਵਿੱਟਰ ਦੇ ਜ਼ਰੀਏ ਲਗਾਤਾਰ ਮੋਦੀ ਸਰਕਾਰ ਉੱਤੇ ਨਿਸ਼ਾਨੇ ਸਾਧ ਰਹੇ ਹਨ।

 

 

ਦੇਸ਼ ਵਿੱਚ ਰੁਜ਼ਗਾਰ ਅਤੇ ਵਿਕਾਸ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਹਮਲਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਦਾ 'ਵਿਕਾਸ' ਅਜਿਹਾ ਹੈ ਕਿ ਇਸ ਨੇ ਐਤਵਾਰ ਅਤੇ ਸੋਮਵਾਰ ਦੇ ਵਿੱਚ ਅੰਤਰ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਦੇਸ਼ ਵਿੱਚ ਨੌਕਰੀ ਨਹੀਂ ਹੈ ਤਾਂ ਐਤਵਾਰ ਕੀ ਹੈ ਅਤੇ ਸੋਮਵਾਰ ਕੀ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਇੱਕ ਖਬਰ ਦੇ ਹਵਾਲੇ ਨਾਲ ਟਵੀਟ ਕਰਦੇ ਹੋਏ ਇਹ ਗੱਲ ਕਹੀ ਹੈ।

ਦਰਅਸਲ, ਰਾਹੁਲ ਗਾਂਧੀ ਨੇ ਇੱਕ ਖਬਰ ਦਾ ਹਵਾਲਾ ਦੇ ਕੇ ਮੋਦੀ ਸਰਕਾਰ 'ਤੇ  ਨਿਸ਼ਾਨਾ ਸਾਧਿਆ ਹੈ। ਇਸ ਖਬਰ ਵਿੱਚ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ 4000 ਕੰਪਨੀਆਂ ਬੰਦ ਹੋਣ ਜਾ ਰਹੀਆਂ ਹਨ।

 

 

ਖਬਰਾਂ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਤਿੰਨ ਅਮਰੀਕੀ ਆਟੋ ਕੰਪਨੀਆਂ ਨੇ ਭਾਰਤ ਤੋਂ ਆਪਣਾ ਕਾਰੋਬਾਰ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਜਨਰਲ ਮੋਟਰਜ਼ ਅਤੇ ਹਾਰਲੇ ਡੇਵਿਡਸਨ ਵੀ ਭਾਰਤ ਛੱਡ ਚੁੱਕੇ ਹਨ। ਇੱਕ ਵੱਡੇ ਕਨਵੀਨਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਨਾ ਸਿਰਫ ਫੋਰਡ ਬੰਦ ਹੋ ਰਹੀ ਹੈ, ਬਲਕਿ 4,000 ਤੋਂ ਵੱਧ ਛੋਟੀਆਂ ਕੰਪਨੀਆਂ ਵੀ ਬੰਦ ਹੋ ਰਹੀਆਂ ਹਨ।