ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰਨ ਦਾ ਮੈਨੂੰ ਜਾਨੂੰਨ ਹੈ : ਸਮਿਤ ਸਿੰਘ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ,  111 ਦਿਨ ਦੀ ਸਰਕਾਰ ਵਿਚ ਮੈਂ ਜੋ ਵੀ ਸਲਾਹ ਦਿੱਤੀ ਉਸਦੇ ਕੇਂਦਰ ਵਿਚ ਅਮਰਗੜ੍ਹ ਅਤੇ ਸਮੁੱਚੇ ਪੰਜਾਬ ਦਾ ਵਿਕਾਸ ਸੀ

Smit Singh Mann

 ਅਮਰਗੜ੍ਹ : ਕਾਂਗਰਸ ਪਾਰਟੀ ਦੇ ਸੂਝਵਾਨ ਤੇ ਮਿਹਨਤੀ ਉਮੀਦਵਾਰ ਸਮਿਤ ਸਿੰਘ ਮਾਨ ਨੇ ਅੱਜ ਅਮਰਗੜ੍ਹ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਵਿਚ ਜਾ ਕੇ ਨੁੱਕੜ ਬੈਠਕਾਂ ਕੀਤੀਆਂ। ਅੱਜ ਉਨ੍ਹਾਂ ਨੇ ਸਰਵਰਪੁਰ, ਸੇਹਕੇ, ਖਾਨਪੁਰ, ਗੌਂਸਪੁਰਾ, ਬੁੰਗਾ, ਬਡਲਾ, ਦੋਲੇਵਾਲ, ਜਾਗੋਵਾਲ, ਰੁੜਕੀ ਖੁਰਦ, ਨਾਰੀਕੇ ਕਲਾਂ, ਬੁੱਲਾਪੁਰ, ਮੰਨਵੀਂ ਜਾ ਕੇ ਨੁੱਕੜ ਬੈਠਕਾਂ ਕੀਤੀਆਂ।

ਬੈਠਕਾਂ ਵਿਚ ਲੋਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਆਪਣੇ ਹਲਕਾ ਵਾਸੀਆਂ ਵਿਚ ਖੜ੍ਹਕੇ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਕਾਂਗਰਸ ਪਾਰਟੀ ਨੇ ਮੇਰਾ ਅਮਰਗੜ੍ਹ ਤੇ ਪੰਜਾਬ ਪ੍ਰਤੀ ਪਿਆਰ, ਮਿਹਨਤ, ਇਮਾਨਦਾਰੀ ਅਤੇ ਕੰਮ ਦੇਖਦੇ ਹੋਏ ਉਮੀਦਵਾਰ ਬਣਾਇਆ ਹੈ। 111 ਦਿਨ ਦੀ ਸਰਕਾਰ ਵਿਚ ਮੈਂ ਜੋ ਵੀ ਸਲਾਹ ਦਿੱਤੀ ਉਸਦੇ ਕੇਂਦਰ ਵਿਚ ਅਮਰਗੜ੍ਹ ਅਤੇ ਸਮੁੱਚੇ ਪੰਜਾਬ ਦਾ ਵਿਕਾਸ ਸੀ।  ਅਸਲ ਵਿਚ ਪੰਜਾਬ ਦੀ ਖੁਸ਼ਹਾਲੀ ਅਤੇ ਨਾਮ ਰੌਸ਼ਨ ਕਰਨ ਦਾ ਮੈਨੂੰ ਜਾਨੂੰਨ ਹੈ।

ਇਸ ਲਈ ਸਰਕਾਰ ਦੀ ਆਮਦਨ ਵਧਾਉਣ, ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਭ ਤੱਕ ਮੁਢਲੀਆਂ ਸਹੂਲਤਾਂ ਪਹੁੰਚਾਉਣ ਲਈ ਮੈਂ ਨਿਰੰਤਰ ਕੰਮ ਕਰ ਰਿਹਾ ਹਾਂ ਅਤੇ ਅੱਗੇ ਵੀ ਕਰਦਾ ਰਹਾਂਗਾ। ਇਸ ਮੌਕੇ ਬਲਵਿੰਦਰ ਸਿੰਘ ਢੀਂਡਸਾ, ਸਤਵੀਰ ਸਿੰਘ, ਰੁਪਿੰਦਰ ਸਿੰਘ, ਚਮਕੌਰ ਸਿੰਘ, ਹਰਜਿੰਦਰ ਸਿੰਘ ਰਾਜੂ, ਕਰਨੈਲ ਸਿੰਘ, ਰਾਮ ਧਨ, ਬਿੱਕਰ ਸਿੰਘ ਪੰਚ, ਹਰਭਜਨ ਸਿੰਘ ਸਰਪੰਚ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।