'ਆਪ' MLA ਦਾ ਬਿਆਨ: ਮੂਸੇਵਾਲਾ ਖ਼ੁਦ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਸੀ ਉਸ ਦੇ ਨਾਮ 'ਤੇ ਕਾਂਗਰਸ ਵੀ ਕੀ ਕਰ ਲਵੇਗੀ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਮੇਰਾ ਮੂਸੇਵਾਲਾ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈ

Jaswinder Singh

 

ਅਟਾਰੀ - ਸੇਵਾਮੁਕਤ ਏਡੀਸੀ ਅਤੇ ਅਟਾਰੀ ਤੋਂ ਆਪ ਵਿਧਾਇਕ ਜਸਵਿੰਦਰ ਸਿੰਘ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕਾਂਗਰਸ ਜ਼ਿਮਨੀ ਚੋਣ ਲਈ ਮਰਹੂਮ ਗਾਇਕ ਮੂਸੇਵਾਲਾ ਦਾ ਨਾਂ ਵਰਤ ਰਹੀ ਹੈ ਤਾਂ ਵਿਧਾਇਕ ਜਸਵਿੰਦਰ ਸਿੰਘ ਨੇ ਇਹ ਬਿਆਨ ਦਿੱਤਾ ਹੈ ਕਿ ਜੋ ਸਿੱਧੂ ਮੂਸੇਵਾਲਾ ਖ਼ੁਦ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਹਾਰਿਆ ਸੀ ਉਸ ਦੇ ਨਾਮ 'ਤੇ ਕਾਂਗਰਸ ਵੀ ਕੀ ਕਰ ਲਵੇਗੀ? 

ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਮੇਰਾ ਮੂਸੇਵਾਲਾ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈ। ਇਸ ਨਾਲ ਕੁਝ ਨਹੀਂ ਹੋਵੇਗਾ। ‘ਆਪ’ ਆਗੂ ਦੀ ਇਹ ਟਿੱਪਣੀ ਚਰਚਾ ਵਿਚ ਹੈ ਕਿਉਂਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ‘ਆਪ’ ਸਰਕਾਰ ਤੋਂ ਲੋਕ ਨਾਰਾਜ਼ ਚੱਲ ਰਹੇ ਹਨ ਕਿਉਂਕਿ ਮਾਨ ਸਰਕਾਰ ਵੱਲੋਂ ਸੁਰੱਖਿਆ ਘਟਾਏ ਜਾਣ ਤੋਂ ਅਗਲੇ ਹੀ ਦਿਨ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਮਾਨਸਾ ਤੋਂ ਕਾਂਗਰਸ ਦੀ ਟਿਕਟ ‘ਤੇ ਵਿਧਾਨ ਸਭਾ ਚੋਣ ਲੜੀ ਸੀ ਹਾਲਾਂਕਿ ਮਰਹੂਮ ਗਾਇਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਡਾ: ਵਿਜੇ ਸਿੰਗਲਾ ਨੇ 63,323 ਵੋਟਾਂ ਨਾਲ ਹਰਾਇਆ। ਸਿੰਗਲਾ ਨੂੰ 1,00,023 ਵੋਟਾਂ ਮਿਲੀਆਂ ਜਦਕਿ ਮੂਸੇਵਾਲਾ ਨੂੰ ਸਿਰਫ਼ 36,700 ਵੋਟਾਂ ਮਿਲੀਆਂ। ਦਰਅਸਲ ਸੰਗਰੂਰ ਜ਼ਿਮਨੀ ਚੋਣ ਲਈ ਕਾਂਗਰਸ ਨੇ ਚੋਣਾਵੀਂ ਗੀਤ ਤਿਆਰ ਕੀਤੀ ਹੈ ਜਿਸ ਵਿਚ ਮੂਸੇਵਾਲਾ ਦੀ ਦੇਹ ਅਤੇ ਕਬਰ ਦੀ ਤਸਵੀਰ ਦਿਖਾਈ ਗਈ ਹੈ ਜਿਸ ਨੂੰ ਲੈ ਕੇ ਕਾਂਗਰਸ 'ਤੇ ਵੀ ਸਵਾਲ ਉੱਠ ਰਹੇ ਹਨ।