Pappu Yadav News: ਪੱਪੂ ਯਾਦਵ ਦੀ ਲਾਰੈਂਸ ਬਿਸ਼ਨੋਈ ਨੂੰ ਧਮਕੀ, ਕਿਹਾ- 24 ਘੰਟਿਆਂ 'ਚ ਖ਼ਤਮ ਕਰ ਦੇਵਾਂਗਾ ਪੂਰਾ ਨੈੱਟਵਰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

Pappu Yadav News: ਪੱਪੂ ਯਾਦਵ ਨੇ ਐਕਸ 'ਤੇ ਲਿਖੀ ਆਪਣੀ ਪੋਸਟ 'ਚ ਵਿਵਾਦਿਤ ਸ਼ਬਦਾਂ ਦੀ ਵਰਤੋਂ ਕੀਤੀ ਹੈ

Pappu Yadav's threat to Lawrence Bishnoi News

Pappu Yadav's threat to Lawrence Bishnoi News: ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਤਿੰਨ ਵਾਰ ਵਿਧਾਇਕ ਰਹੇ ਬਾਬਾ ਸਿੱਦੀਕੀ ਦੇ ਕਤਲ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰ ਸ਼ਿੰਦੇ ਸਰਕਾਰ 'ਤੇ ਹਮਲਾ ਬੋਲ ਰਹੀ ਹੈ ਕਿ ਜਦੋਂ ਇੰਨੇ ਵੱਡੇ ਨੇਤਾ ਦਾ ਕਤਲ ਹੋ ਸਕਦਾ ਹੈ ਤਾਂ ਸੂਬੇ 'ਚ ਲੋਕ ਕਿੰਨੇ ਸੁਰੱਖਿਅਤ ਹਨ। ਇਸ ਦੌਰਾਨ ਬਿਹਾਰ ਦੇ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।

ਪੱਪੂ ਯਾਦਵ ਨੇ ਕਿਹਾ ਹੈ ਕਿ ਜੇਕਰ ਕਾਨੂੰਨ ਇਜਾਜ਼ਤ ਦਿੰਦਾ ਹੈ ਤਾਂ ਉਹ ਲਾਰੈਂਸ ਬਿਸ਼ਨੋਈ ਵਰਗੇ ਦੋ ਟਕੇ ਦੇ ਅਪਰਾਧੀ ਦੇ ਪੂਰੇ ਨੈੱਟਵਰਕ ਨੂੰ 24 ਘੰਟਿਆਂ 'ਚ ਖ਼ਤਮ ਕਰ ਦੇਣਗੇ। ਪੂਰਨੀਆ ਦੇ ਸੰਸਦ ਮੈਂਬਰ ਪੱਪੂ ਯਾਦਵ ਨੇ ਐਕਸ 'ਤੇ ਲਿਖੀ ਆਪਣੀ ਪੋਸਟ 'ਚ ਵਿਵਾਦਿਤ ਸ਼ਬਦਾਂ ਦੀ ਵਰਤੋਂ ਕੀਤੀ ਹੈ। ਉਸਨੇ ਲਿਖਿਆ ਕਿ ਇਹ ਦੇਸ਼ ਹੈ ਹਿੱਜੜਿਆਂ ਦੀ ਫੌਜ ਹੈ। ਇੱਕ ਅਪਰਾਧੀ ਜੇਲ੍ਹ ਵਿੱਚ ਬੈਠ ਕੇ ਲਲਕਾਰ ਰਿਹਾ ਹੈ, ਲੋਕਾਂ ਨੂੰ ਮਾਰ ਰਿਹਾ ਹੈ ਪਰ ਹਰ ਕੋਈ ਮੂਕ ਦਰਸ਼ਕ ਬਣਿਆ ਹੋਇਆ ਹੈ। ਪੱਪੂ ਯਾਦਵ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਕਦੇ ਮੂਸੇਵਾਲਾ ਨੂੰ ਮਾਰਿਆ, ਹੁਣ ਇਕ ਰਾਜਨੇਤਾ ਨੂੰ ਮਰਾ ਦਿੱਤਾ।

ਪੱਪੂ ਯਾਦਵ ਨੇ ਲਾਰੈਂਸ ਬਿਸ਼ਨੋਈ ਨੂੰ ਦੋ ਟਕੇ ਦਾ ਅਪਰਾਧੀ ਦੱਸਿਆ ਹੈ। ਚ ਉਨ੍ਹਾਂ ਨੇ ਗੈਂਗਸਟਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਕਾਨੂੰਨ ਇਜਾਜ਼ਤ ਦਿੰਦਾ ਹੈ ਤਾਂ ਮੈਂ 24 ਘੰਟਿਆਂ ਦੇ ਅੰਦਰ-ਅੰਦਰ ਲਾਰੈਂਸ ਬਿਸ਼ਨੋਈ ਵਰਗੇ ਛੋਟੇ-ਮੋਟੇ ਅਪਰਾਧੀ ਦੇ ਪੂਰੇ ਨੈੱਟਵਰਕ ਨੂੰ ਖ਼ਤਮ ਕਰ ਦੇਵਾਂਗਾ।