ਹਰ ਕਸ਼ਮੀਰੀ ਮੁਸਲਮਾਨ ਅਤਿਵਾਦੀ ਨਹੀਂ : ਉਮਰ ਅਬਦੁੱਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਉਮਰ ਅਬਦੁੱਲਾ ਨੇ ਦਿੱਲੀ ਧਮਾਕਿਆਂ ਵਿਚ ਮਾਸੂਮ ਲੋਕਾਂ ਦੀ ਮੌਤ ਦੀ ਨਿੰਦਾ ਕੀਤੀ

photo

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਹਰ ਕੋਈ, ਖਾਸ ਕਰਕੇ ਕਸ਼ਮੀਰੀ ਮੁਸਲਮਾਨ, ਅਤਿਵਾਦੀ ਨਹੀਂ ਹੈ ਅਤੇ ਦਿੱਲੀ ਧਮਾਕਿਆਂ ਦੇ ਸਬੰਧ ਵਿਚ ਕਿਸੇ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ।

ਜੰਮੂ ਯੂਨੀਵਰਸਿਟੀ ਵਿਚ ਇਕ ਵਿਸ਼ੇਸ਼ ਕਨਵੋਕੇਸ਼ਨ ਵਿਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਉਮਰ ਅਬਦੁੱਲਾ ਨੇ ਦਿੱਲੀ ਧਮਾਕਿਆਂ ਵਿਚ ਮਾਸੂਮ ਲੋਕਾਂ ਦੀ ਮੌਤ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਕੋਈ ਵੀ ਧਰਮ ਮਾਸੂਮ ਲੋਕਾਂ ਦੀ ਇਸ ਤਰ੍ਹਾਂ ਦੀ ਹੱਤਿਆ ਦੀ ਇਜਾਜ਼ਤ ਨਹੀਂ ਦਿੰਦਾ ਹੈ ਅਤੇ ਜਾਂਚ ਚੱਲ ਰਹੀ ਹੈ। (ਪੀ.ਟੀ.ਆਈ)