Minister Vijay Shah FIR News: ਕਰਨਲ ਸੋਫੀਆਂ ਨੂੰ ਅਤਿਵਾਦੀਆਂ ਦੀ ਭੈਣ ਕਹਿਣ ਵਾਲੇ ਮੰਤਰੀ ਵਿਜੇ ਸ਼ਾਹ 'ਤੇ FIR
ਮੱਧ ਪ੍ਰਦੇਸ਼ ਹਾਈ ਕੋਰਟ ਦੇ ਆਦੇਸ਼ਾਂ 'ਤੇ ਦੇਸ਼ਧ੍ਰੋਹ ਦਾ ਕੇਸ ਦਰਜ
FIR against Minister Vijay Shah for calling Colonel Sophie the sister of terrorists News: ਮੱਧ ਪ੍ਰਦੇਸ਼ ਸਰਕਾਰ ਦੇ ਕੈਬਨਿਟ ਮੰਤਰੀ ਵਿਜੇ ਸ਼ਾਹ ਵਿਰੁੱਧ ਮਹੂ ਤਹਿਸੀਲ ਦੇ ਮਾਨਪੁਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਕਾਰਵਾਈ ਕਰਨਲ ਸੋਫੀਆ ਕੁਰੈਸ਼ੀ ਸੰਬੰਧੀ ਦਿੱਤੇ ਗਏ ਵਿਵਾਦਤ ਬਿਆਨ 'ਤੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਸਪੱਸ਼ਟ ਆਦੇਸ਼ ਤੋਂ ਬਾਅਦ ਕੀਤੀ ਗਈ ਹੈ।
ਵਿਜੇ ਸ਼ਾਹ ਵਿਰੁੱਧ ਐਫ਼ਆਈਆਰ ਭਾਰਤੀ ਦੰਡ ਸੰਹਿਤਾ ਦੀਆਂ ਤਿੰਨ ਗੰਭੀਰ ਧਾਰਾਵਾਂ - ਧਾਰਾ 152, 196(1)(b) ਅਤੇ 197(1)(c) ਤਹਿਤ ਦਰਜ ਕੀਤੀ ਗਈ ਹੈ। ਹਾਲਾਂਕਿ, ਮੰਤਰੀ ਨੇ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਅੱਜ ਯਾਨੀ ਵੀਰਵਾਰ ਨੂੰ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ।
ਮੰਤਰੀ ਵਿਜੇ ਸ਼ਾਹ ਨੇ ਸੀਨੀਅਰ ਫ਼ੌਜੀ ਅਧਿਕਾਰੀ ਕਰਨਲ ਸੋਫੀਆ ਕੁਰੈਸ਼ੀ ਬਾਰੇ ਬਿਆਨ ਦਿੱਤਾ ਸੀ। ਇੱਕ ਮੀਟਿੰਗ ਵਿੱਚ, ਵਿਜੇ ਸ਼ਾਹ ਨੇ ਕਰਨਲ ਸੋਫੀਆ ਕੁਰੈਸ਼ੀ ਦਾ ਨਾਮ ਲਏ ਬਿਨਾਂ, ਪਾਕਿਸਤਾਨੀ ਅਤਿਵਾਦੀਆਂ ਬਾਰੇ ਕਿਹਾ ਸੀ ਕਿ 'ਅਸੀਂ ਉਨ੍ਹਾਂ ਦੀ ਭੈਣ ਨੂੰ ਭੇਜਿਆ ਅਤੇ ਉਨ੍ਹਾਂ ਦੀ ਐਸੀ ਤੈਸੀ ਕਰਵਾਈ।
ਇਸ ਵਿਵਾਦਪੂਰਨ ਬਿਆਨ 'ਤੇ ਮੱਧ ਪ੍ਰਦੇਸ਼ ਹਾਈ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਸੀ। ਅਦਾਲਤ ਨੇ ਕਰਨਲ ਸੋਫੀਆ ਕੁਰੈਸ਼ੀ ਬਾਰੇ ਦਿੱਤੇ ਗਏ ਬਿਆਨ ਦਾ ਖ਼ੁਦ ਨੋਟਿਸ ਲਿਆ ਅਤੇ ਵਿਜੇ ਸ਼ਾਹ ਵਿਰੁੱਧ 4 ਘੰਟਿਆਂ ਦੇ ਅੰਦਰ ਐਫ਼ਆਈਆਰ ਦਰਜ ਕਰਨ ਦੇ ਹੁਕਮ ਦਿੱਤੇ।
(For more news apart from FIR against Minister Vijay Shah News in Punjabi, stay tuned to Rozana Spokesman)