ਕਾਂਗਰਸ ਨੇ 3 ਸੂਬਿਆਂ ਤੋਂ 229 ਉਮੀਦਵਾਰਾਂ ਦਾ ਕੀਤਾ ਐਲਾਨ, '1984' ਦੇ ਮੁਲਜ਼ਮ ਕਮਲਨਾਥ ਨੂੰ ਛਿੰਦਵਾੜਾ ਤੋਂ ਦਿੱਤੀ ਟਿਕਟ

ਏਜੰਸੀ

ਖ਼ਬਰਾਂ, ਰਾਜਨੀਤੀ

MP 144, ਛੱਤੀਸਗੜ੍ਹ 30 ਅਤੇ ਤੇਲੰਗਾਨਾ ਦੇ 55 ਨਾਮ,  ਕਮਲਨਾਥ ਛਿੰਦਵਾੜਾ, ਬਘੇਲ ਪਾਟਨ ਤੋਂ ਲੜਨਗੇ ਚੋਣ 

Kamalnath, Bhupesh Baghel

ਨਵੀਂ ਦਿੱਲੀ - ਕਾਂਗਰਸ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 229 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਵਿਚ ਮੱਧ ਪ੍ਰਦੇਸ਼ ਤੋਂ 144, ਛੱਤੀਸਗੜ੍ਹ ਤੋਂ 30 ਅਤੇ ਤੇਲੰਗਾਨਾ ਤੋਂ 55 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਪਾਰਟੀ ਨੇ 1984 ਦੇ ਮੁਲਜ਼ਮ ਸਾਬਕਾ ਮੁੱਖ ਮੰਤਰੀ ਕਮਲਨਾਥ ਨੂੰ ਛਿੰਦਵਾੜਾ ਤੋਂ ਟਿਕਟ ਦਿੱਤੀ ਹੈ।

 

ਸੀਐਮ ਸ਼ਿਵਰਾਜ ਸਿੰਘ ਦੇ ਖਿਲਾਫ਼ ਬੱਧਨੀ ਤੋਂ ਵਿਕਰਮ ਮਸਤਲ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਮਸਤਲ ਨੇ 2008 ਦੀ ਰਾਮਾਇਣ ਵਿਚ ਹਨੂੰਮਾਨ ਦੀ ਭੂਮਿਕਾ ਨਿਭਾਈ ਸੀ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਉਨ੍ਹਾਂ ਦੀ ਰਵਾਇਤੀ ਸੀਟ ਪਾਟਨ ਤੋਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਡਿਪਟੀ ਸੀਐਮ ਟੀਐਸ ਸਿੰਘਦੇਵ ਨੂੰ ਅੰਬਿਕਾਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ।   

ਚੋਣ ਕਮਿਸ਼ਨ ਨੇ 9 ਅਕਤੂਬਰ ਨੂੰ 5 ਰਾਜਾਂ ਵਿਚ ਵੋਟਾਂ ਦੀ ਤਰੀਕ ਦਾ ਐਲਾਨ ਕੀਤਾ ਸੀ। ਮੱਧ ਪ੍ਰਦੇਸ਼ ਵਿਚ 17 ਨਵੰਬਰ ਨੂੰ ਦੋ ਪੜਾਵਾਂ ਵਿਚ 7 ਅਤੇ 17 ਨਵੰਬਰ ਨੂੰ ਵੋਟਿੰਗ ਹੋਵੇਗੀ। ਰਾਜਸਥਾਨ ਵਿਚ 25 ਨਵੰਬਰ, ਮਿਜ਼ੋਰਮ ਵਿਚ 7 ਨਵੰਬਰ ਅਤੇ ਤੇਲੰਗਾਨਾ ਵਿਚ 30 ਨਵੰਬਰ ਨੂੰ ਚੋਣਾਂ ਹੋਣਗੀਆਂ। ਪੰਜ ਰਾਜਾਂ ਵਿਚ 3 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ।  

 

 

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿਚ 144 ਸੀਟਾਂ ਲਈ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਸਥਿਤ ਦਫ਼ਤਰ ਵਿਖੇ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਕਾਂਗਰਸ ਨੇ ਆਪਣੇ ਐਕਸ (ਟਵਿਟਰ) ਅਕਾਊਂਟ 'ਤੇ ਇਹ ਜਾਣਕਾਰੀ ਦਿੱਤੀ ਹੈ। ਕਾਂਗਰਸ ਨੇ ਆਪਣੀ ਪਹਿਲੀ ਸੂਚੀ 'ਚ ਪੁਰਾਣੇ ਚਿਹਰਿਆਂ 'ਤੇ ਬਾਜ਼ੀ ਮਾਰੀ ਹੈ।