ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਕੀਤੀ ਪੀਐਮ ਮੋਦੀ ਦੀਆਂ ਤਿੰਨ ਗੱਲਾਂ ਦੀ ਤਾਰੀਫ਼਼

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀ ਤਾਰੀਫ਼ ਕੀਤੀ ਹੈ

P Chidambaram

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀ ਤਾਰੀਫ਼ ਕੀਤੀ ਹੈ ਜੋ ਕਿ ਉਹਨਾਂ ਨੇ 15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਦਿੱਤਾ ਸੀ। ਪੀ. ਚਿਦੰਬਰਮ ਨੇ ਟਵੀਟ ਕਰ ਕੇ ਕਿਹਾ ਕਿ ਅਜ਼ਾਦੀ ਦਿਵਸ ‘ਤੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਤਿੰਨ ਐਲਾਨਾਂ ਦਾ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿਚ ਛੋਟਾ ਪਰਵਾਰ ਦੇਸ਼-ਭਗਤੀ ਦਾ ਕਰਤੱਵ, ਵੈਲਥ ਕ੍ਰਿਏਟਰਸ ਦਾ ਸਨਮਾਨ ਅਤੇ ਪਲਾਸਟਿਕ ਦੀ ਵਰਤੋਂ ‘ਤੇ ਰੋਕ ਆਦਿ ਗੱਲਾਂ ਸ਼ਾਮਲ ਸਨ।

 


 

ਆਮ ਤੌਰ ‘ਤੇ ਚਿਦੰਬਰਮ ਪੀਐਮ ਮੋਦੀ ਅਤੇ ਉਹਨਾਂ ਦੀ ਸਰਕਾਰ ਦੇ ਵੱਡੇ ਅਲੋਚਕਾਂ ਵਿਚੋਂ ਇਕ ਹਨ। ਪਰ ਹੁਣ ਉਹਨਾਂ ਦਾ ਪੀਐਮ ਮੋਦੀ ਦੀ ਤਾਰੀਫ਼ ਕਰਨਾ ਲੋਕਾਂ ਨੂੰ ਹੈਰਾਨ ਕਰ ਸਕਦਾ ਹੈ। ਆਰਥਕ ਨੀਤੀਆਂ ਦੇ ਮੁੱਦਿਆਂ ‘ਤੇ ਪੀ. ਚਿਦੰਬਰਮ ਨੇ ਸੰਸਦ ਤੋਂ ਲੈ ਕੇ ਅਖ਼ਬਾਰਾਂ ਤੱਕ ਮੋਦੀ ਸਰਕਾਰ ਨੂੰ ਚੰਗੀ ਤਰ੍ਹਾਂ ਕੇ ਘੇਰਿਆ ਹੈ। ਇਸੇ ਟਵੀਟ ਦੇ ਨਾਲ ਉਹਨਾਂ ਨੇ ਇਹ ਵੀ ਲ਼ਿਖਿਆ ਹੈ ਕਿ ਉਹ ਉਮੀਦ ਕਰਦੇ ਹਨ ਕਿ ਵਿੱਤ ਮੰਤਰੀ, ਉਹਨਾਂ ਦੇ ਟੈਕਸ ਅਧਿਕਾਰੀਆਂ ਦੀ ਫੌਜ ਅਤੇ ਜਾਂਚ ਕਰਤਾਵਾਂ ਨੇ ਪੀਐਮ ਮੋਦੀ ਦੇ ਸੰਦੇਸ਼ ਨੂੰ ਸਾਫ਼ ਤੌਰ ‘ਤੇ ਸੁਣਿਆ ਹੋਵੇਗਾ। 

 


 

ਪੀ ਚਿਦੰਬਰਮ ਨੇ ਇਸ ਦੇ ਨਾਲ ਹੀ ਇਕ ਹੋਰ ਟਵੀਟ ਕੀਤਾ, ਜਿਸ ਵਿਚ ਉਹਨਾਂ ਨੇ ਲਿਖਿਆ ਕਿ ਪਹਿਲਾ ਅਤੇ ਤੀਜਾ ਐਲਾਨ ਜਨਤਾ ਦੀ ਮੁਹਿੰਮ ਬਣਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਕਰੀਬ 100 ਵਾਲੰਟੀਅਰ ਇੰਸਟੀਚਿਊਟਸ ਇਸ ‘ਤੇ ਸਥਾਨਕ ਪੱਧਰ ‘ਤੇ ਇਸ ਅੰਦੋਲਨ ਦੀ ਅਗਵਾਈ ਕਰਨਾ ਚਾਹੁੰਦੇ ਹਨ।

ਜ਼ਿਕਰਯੋਗ ਹੈ ਕਿ ਪੀਐਮ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਅਪੀਲ ਕਰਦੇ ਹੋਏ ਕਿਹਾ ਸੀ ਕਿ ਸਾਨੂੰ ਸਥਾਨਕ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਸੀ ਕਿ ਸਾਨੂੰ ਇਹਨਾਂ ਸਥਾਨਕ ਉਤਪਾਦਾਂ ਨੂੰ ਗਲੋਬਲ ਮਾਰਕਿਟ ਵਿਚ ਲਿਜਾਉਣਾ ਚਾਹੀਦਾ ਹੈ, ਇਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।