BJP ਦੇ ਹਰ ਦੂਜੇ ਵਿਧਾਇਕ ’ਤੇ ਅਪਰਾਧਿਕ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਆਰਜੇਡੀ ਦੇ 25 ਵਿਚੋਂ 18 ਵਿਧਾਇਕਾਂ ’ਤੇ ਮੁਕੱਦਮੇ

Every second BJP MLA has a criminal case registered against him.

ਪਟਨਾ/ਸ਼ਾਹ : ਬਿਹਾਰ ਵਿਧਾਨ ਸਭਾ ਚੋਣਾਂ 2025 ਵਿਚ ਜਿਹੜੇ 243 ਵਿਧਾਇਕਾਂ ਦੀ ਚੋਣ ਹੋਈ ਐ, ਉਨ੍ਹਾਂ ਵਿਚੋਂ ਜ਼ਿਆਦਾਤਰ ਵਿਧਾਇਕ ਅਜਿਹੇ ਨੇ, ਜਿਨ੍ਹਾਂ ’ਤੇ ਅਪਰਾਧਿਕ ਮਾਮਲੇ ਦਰਜ ਨੇ। ਇਹ ਖ਼ੁਲਾਸਾ ਐਸੋਸੀਏਸ਼ਨ ਫੋਰ ਡੈਮੋਕ੍ਰੇਟਿਕ ਰਿਫਾਰਮ ਦੀ ਰਿਪੋਰਟ ਵਿਚ ਹੋਇਆ ਏ। ਸੋ ਆਓ ਤੁਹਾਨੂੰ ਦੱਸਦੇ ਆਂ, ਬਿਹਾਰ ਦੇ ਜੇਤੂ ਵਿਧਾਇਕਾਂ ਦੀ ਪੂਰੀ ਜਨਮ ਕੁੰਡਲੀ।

ਬਿਹਾਰ ਵਿਧਾਨ ਸਭਾ ਚੋਣਾਂ 2025 ਵਿਚ ਚੁਣੇ ਗਏ 243 ਵਿਧਾਇਕਾਂ ਵਿਚੋਂ 130 ਦੇ ਖ਼ਿਲਾਫ਼ ਅਪਰਾਧਿਕ ਮੁਕੱਦਮੇ ਦਰਜ ਨੇ, ਜਿਨ੍ਹਾਂ ਵਿਚੋਂ 102 ਤਾਂ ਅਜਿਹੇ ਨੇ ਜੋ ਹੱਤਿਆ ਅਤੇ ਅਗਵਾ ਵਰਗੇ ਗੰਭੀਰ ਮਾਮਲਿਆਂ ਵਿਚ ਮੁਲਜ਼ਮ ਨੇ। ਛੇ ਵਿਧਾਇਕਾਂ ’ਤੇ ਔਰਤਾਂ ਦੇ ਖ਼ਿਲਾਫ਼ ਅਪਰਾਧਿਕ ਮਾਮਲੇ ਚੱਲ ਰਹੇ ਨੇ। ਭਾਜਪਾ ਦੇ 54 ਅਤੇ ਜੇਡੀਯੂ ਦੇ 31 ਅਤੇ ਆਰਜੇਡੀ ਦੇ 18 ਵਿਧਾਇਕਾਂ ਦੇ ਖਿਲਾਫ਼ ਅਪਰਾਧਿਕ ਮਾਮਲੇ ਦਰਜ ਨੇ। ਜੇਡੀਯੂ ਦੇ 92 ਫ਼ੀਸਦੀ, ਭਾਜਪਾ ਦੇ 87 ਫ਼ੀਸਦੀ ਅਤੇ ਆਰਜੇਡੀ ਦੇ 96 ਫ਼ੀਸਦੀ ਅਤੇ ਕਾਂਗਰਸ ਦੇ 100 ਫ਼ੀਸਦੀ ਵਿਧਾਇਕਾਂ ਕੋਲ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਸੰਪਤੀ ਐ। 

ਐਸੋਸੀੲੈਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ ਦੀ ਰਿਪੋਰਟ ਅਨੁਸਾਰ 243 ਵਿਧਾਇਕਾਂ ਵਿਚੋਂ 130 ਯਾਨੀ 53 ਫ਼ੀਸਦੀ ਵਿਧਾਇਕਾਂ ਦੇ ਖਿਲਾਫ਼ ਅਪਰਾਧਿਕ ਮਾਮਲੇ ਦਰਜ ਨੇ। ਸਾਲ 2020 ਦੀ ਤੁਲਨਾ ਵਿਚ ਇਸ ਮਾਮਲੇ ਵਿਚ ਥੋੜ੍ਹਾ ਸੁਧਾਰ ਦੇਖਣ ਨੂੰ ਮਿਲਿਆ ਏ ਕਿਉਂਕਿ ਪੰਜ ਸਾਲ ਪਹਿਲਾਂ ਜਿੱਤੇ 241 ਵਿਧਾਇਕਾਂ ਵਿਚੋਂ 163 ਯਾਨੀ 68 ਫ਼ੀਸਦੀ ਵਿਧਾਇਕਾਂ ਦੇ ਖ਼ਿਲਾਫ਼ ਅਪਰਾਧਿਕ ਕੇਸ ਦਰਜ ਸਨ,,ਯਾਨੀ ਕਿ ਇਸ ਵਿਚ 15 ਫ਼ੀਸਦੀ ਦਾ ਸੁਧਾਰ ਹੋਇਆ ਏ। ਸਾਲ 2025 ਦੀ ਚੋਣ ਜਿੱਤਣ ਵਾਲੇ 102 ਯਾਨੀ 42 ਫ਼ੀਸਦੀ ਵਿਧਾਇਕਾਂ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਨੇ, ਜਦਕਿ ਸਾਲ 2020 ਵਿਚ ਇਹ ਗਿਣਤੀ 123 ਯਾਨੀ 51 ਫ਼ੀਸਦੀ ਸੀ। ਬਿਹਾਰ ਵਿਚ ਭਾਜਪਾ ਦੇ 89 ਵਿਚੋਂ 54 ਵਿਧਾਇਕਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਨੇ, ਜਦਕਿ ਜੇਡੀਯੂ ਦੇ 85 ਵਿਚੋਂ 31 ਅਤੇ ਆਰਜੇਡੀ ਦੇ 25 ਵਿਚੋਂ 18 ਵਿਧਾਇਕਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਨੇ। ਉਥੇ ਹੀ ਗੰਭੀਰ ਅਪਰਾਧਿਕ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ 89 ਵਿਚੋਂ 43, ਜੇਡੀਯੂ ਦੇ 85 ਵਿਚੋਂ 23 ਅਤੇ ਆਰਜੇਡੀ ਦੇ 25 ਵਿਚੋਂ 14 ਵਿਧਾਇਕ ਮੁਲਜ਼ਮ ਨੇ।

ਗੰਭੀਰ ਅਪਰਾਧਿਕ ਮਾਮਲਿਆਂ ਦੀ ਰਿਪੋਰਟਿੰਗ ਵਿਚ ਗੜਬੜੀ ਜਾਪ ਰਹੀ ਐ। ਜਿਵੇਂ ਕੁਚਾਯਕੋਟ ਦੇ ਜੇਡੀਯੂ ਉਮੀਦਵਾਰ ਅਮਰਿੰਦਰ ਕੁਮਾਰ ਪਾਂਡੇ ਦੇ ਖ਼ਿਲਾਫ਼ 14 ਅਪਰਾਧਿਕ ਮਾਮਲੇ ਦਰਜ ਹੋਣ ਦੀ ਗੱਲ ਆਖੀ ਗਈ ਐ। ਏਡੀਆਰ ਅਤੇ ਇਕ ਹੋਰ ਰਿਪੋਰਟ ਦੇ ਅਨੁਸਾਰ ਇਨ੍ਹਾਂ 14 ਵਿਚੋਂ ਇਕ ਦੋਸ਼ ਕਾਫ਼ੀ ਗੰਭੀਰ ਐ। ਹਾਲਾਂਕਿ ਮਾਈ ਨੇਤਾ ਡਾਟ ਇੰਫੋ ਦੇ ਅਨੁਸਾਰ ਅਮਰਿੰਦਰ ਦੇ ਖਿਲਾਫ਼ 14 ਮਾਮਲਿਆਂ ਵਿਚ ਹੱਤਿਆ ਨਾਲ ਸਬੰਧਤ ਚਾਰ ਅਤੇ ਹੱਤਿਆ ਦੇ ਯਤਨ ਨਾਲ ਸਬੰਧਤ 4 ਮਾਮਲੇ ਸ਼ਾਮਲ ਨੇ। ਹੁਣ ਸਵਾਲ ਇਹ ਐ ਕਿ ਕਿਵੇਂ ਚਾਰ ਹੱਤਿਆ ਅਤੇ ਚਾਰ ਹੱਤਿਆ ਦੇ ਯਤਨਾਂ ਵਾਲੇ ਨੇਤਾ ਨੂੰ ਅਧਿਕਾਰਕ ਤੌਰ ’ਤੇ ਸਿਰਫ਼ ਇਕ ਗੰਭੀਰ ਮਾਮਲੇ ਵਾਲਾ ਗਿਣਿਆ ਗਿਆ? 
ਇਸੇ ਤਰ੍ਹਾਂ ਦੂਜਾ ਉਦਾਹਰਨ ਰਾਜੂ ਕੁਮਾਰ ਸਿੰਘ ਦਾ ਏ। ਸਾਹਿਬਗੰਜ ਤੋਂ ਭਾਜਪਾ ਦੇ ਵਿਧਾਇਕ ਚੁਣੇ ਗਏ ਰਾਜੂ ਦੇ ਖ਼ਿਲਾਫ਼ 10 ਅਪਰਾਧਿਕ ਮਾਮਲੇ ਦਰਜ ਨੇ। ਏਡੀਆਰ ਦੀ ਰਿਪੋਰਟ ਅਨੁਸਾਰ ਉਨ੍ਹਾਂ ’ਤੇ ਦਰਜ 10 ਮਾਮਲਿਆਂ ਵਿਚ ਗੰਭੀਰ ਦੋਸ਼ਾਂ ਦੇ ਮਾਮਲੇ ਜ਼ੀਰੋ ਦਰਸਾਏ ਗਏ ਨੇ, ਜਦਕਿ ਮਾਈ ਨੇਤਾ ਡਾਟ ਇੰਫੋ ਦੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਖ਼ਿਲਾਫ਼ ਜ਼ਬਰਨ ਵਸੂਲੀ ਦੇ ਲਈ ਹਮਲਾ ਕਰਨ ਦਾ ਇਕ ਮਾਮਲਾ ਦਰਜ ਐ ਜੋ ਇਕ ਬੇਹੱਦ ਗੰਭੀਰ ਅਪਰਾਧ ਐ। 

ਜੇਕਰ ਬਿਹਾਰ ਵਿਚ ਜਿੱਤੇ ਵਿਧਾਇਕਾਂ ਦੀ ਪੜ੍ਹਾਈ ਲਿਖਾਈ ਬਾਰੇ ਗੱਲ ਕੀਤੀ ਜਾਵੇ ਤਾਂ ਨਵੇਂ ਚੁਣੇ ਗਏ 243 ਵਿਧਾਇਕਾਂ ਵਿਚੋਂ 152 ਗ੍ਰੈਜੂਏਟ ਜਾਂ ਇਸ ਤੋਂ ਉਚੀ ਡਿਗਰੀ ਰੱਖਣ ਵਾਲੇ ਨੇ,, ਇਸ ਤੋਂ ਉਮੀਦ ਕੀਤੀ ਜਾ ਸਕਦੀ ਐ ਕਿ ਅਗਲੇ ਪੰਜ ਸਾਲ ਵਿਧਾਨ ਸਪਾ ਵਿਚ ਬਹਿਸ ਦਾ ਪੱਧਰ ਉਚਾ ਰਹੇਗਾ। ਹਾਲਾਂਕਿ ਅਜਿਹੇ ਨੇਤਾਵਾਂ ਦੀ ਗਿਣਤੀ ਵੀ ਘੱਟ ਨਹੀਂ ਜੋ ਪੜ੍ਹਾਈ ਲਿਖਾਈ ਦੇ ਮਾਮਲੇ ਵਿਚ ਕੁੱਝ ਖ਼ਾਸ ਨਹੀਂ ਕਰ ਸਕੇ। ਆਰਜੇਡੀ ਨੇਤਾ ਤੇਜਸਵੀ ਯਾਦਵ ਉਨ੍ਹਾਂ ਵਿਚੋਂ ਇਕ ਨੇ। ਸੱਤ ਵਿਧਾਇਕ ਅਜਿਹੇ ਨੇ ਜੋ ਸਿਰਫ਼ ਆਪਣੇ ਸਾਇਨਾਂ ਤੋਂ ਇਲਾਵਾ ਮਾੜਾ ਮੋਟਾ ਪੜ੍ਹਨਾ ਜਾਣਦੇ ਨੇ,,, ਜਦਕਿ 20 ਵਿਧਾਇਕਾਂ ਕੋਲ ਡਾਟਕਟ੍ਰੇਟ ਦੀ ਡਿਗਰੀ ਮੌਜੂਦ ਐ। 
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ