ਆਪਣੇ ਗੜ੍ਹ ਲੰਬੀ 'ਚ ਗਰਜੇ ਪ੍ਰਕਾਸ਼ ਸਿੰਘ ਬਾਦਲ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਦੱਸਿਆ ਚੋਣ ਲੜਨ ਦਾ ਕਾਰਨ

Parkash Singh Badal

 

 ਲੰਬੀ : ਵਿਧਾਨ ਸਭਾ ਹਲਕਾ ਲੰਬੀ ਤੋਂ ਪੰਜਾਬ ਦੇ ਸਾਬਕਾ ਦਿੱਗਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵਿਰ ਫਿਰ ਚੋਣ ਮੈਦਾਨ ਵਿਚ ਹਨ ਅਤੇ ਅੱਜ ਉਹਨਾਂ ਨੇ ਲੰਬੀ ਵਿਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੇਰਾ ਚੋਣਾਂ ਲੜਨ ਦਾ ਕੋਈ ਮਨ ਨਹੀਂ ਸੀ ਪਰ 2 ਗੱਲਾਂ  ਕਰਕੇ ਮੈ ਚੋਣ ਲੜ ਰਿਹਾ ਹੈ। 

 

 

 

ਉਨ੍ਹਾਂ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਨੇ ਮੈਨੂੰ ਹੁਕਮ ਦਿੱਤਾ ਕਿ ਤੁਸੀਂ ਚੋਣਾਂ ਲੜਨੀਆਂ ਹਨ। ਉਹਨਾਂ ਕਿਹਾ ਕਿ ਮੈਂ ਪਾਰਟੀ ਦੇ ਹਰ ਹੁਕਮ ਨੂੰ ਮੰਨਿਆ ਹੈ ਅਤੇ ਜਿਹੜਾ ਫ਼ੈਸਲਾ ਪਾਰਟੀ ਨੇ ਲਿਆ, ਉਸ ਨੂੰ ਹਮੇਸ਼ਾ ਸਿਰ-ਮੱਥੇ ਲਿਆ ਹੈ।

 

ਚੋਣਾਂ ਲੜਨ ਦਾ ਦੂਜਾ ਕਾਰਨ ਇਹ ਸੀ ਕਿ ਇਸ ਇਲਾਕੇ ਦੇ ਲੋਕਾਂ ਨੇ 50-60 ਸਾਲ ਮੇਰਾ ਸਾਥ ਦਿੱਤਾ ਅਤੇ ਮੈਨੂੰ ਸਧਾਰਨ ਕਿਸਾਨੀ ਤੋਂ ਚੁੱਕ ਕੇ 5 ਵਾਰ ਮੁੱਖ ਮੰਤਰੀ ਅਤੇ ਕੇਂਦਰ ਦਾ ਮੰਤਰੀ ਬਣਾਇਆ ਤੇ ਮੇਰੀ ਇੱਛਾ ਹੈ ਕਿ ਮੇਰਾ ਆਖ਼ਰੀ ਸਾਹ ਇਸ ਇਲਾਕੇ ਦੀ ਸੇਵਾ 'ਚ ਨਿਕਲੇ। ਜੇਕਰ ਮੈਂ ਅਜਿਹਾ ਨਹੀਂ ਕਰਦਾ ਤਾਂ ਲੋਕਾਂ ਦੇ  ਮਨਾਂ  ਵਿਚ ਗਿਲ੍ਹਾ ਹੋਣਾ ਸੀ ਕਿ ਤੁਸੀਂ ਸਾਨੂੰ ਛੱਡ ਗਏ।  

ਪ੍ਰਕਾਸ਼ ਬਾਦਲ ਨੇ ਕਿਹਾ ਕਿ ਮੈਂ ਕੋਸ਼ਿਸ਼ ਕੀਤੀ ਕਿ ਸਾਰੇ ਪਿੰਡਾਂ 'ਚ ਆਪ ਜਾ ਕੇ ਲੋਕਾਂ 'ਚ ਹਾਜ਼ਰੀ ਭਰਾਂ ਪਰ ਬੀਮਾਰੀ ਕਾਰਨ ਕੁੱਝ ਪਿੰਡ ਰਹਿ ਗਏ। ਉਨ੍ਹਾਂ ਕਿਹਾ ਕਿ ਜਦੋਂ ਮੈਂ ਸਿਹਤਯਾਬ ਹੋਇਆ ਤਾਂ ਦੁਬਾਰਾ ਆਪਣੇ ਕੰਮ 'ਤੇ ਲੱਗ ਗਿਆ। ਵੋਟਾਂ ਤੋਂ ਬਾਅਦ ਸੂਬੇ 'ਚ ਨਵੀਂ ਸਰਕਾਰ ਬਣਨੀ ਹੈ ਅਤੇ ਉਸ ਸਰਕਾਰ ਨੇ 5 ਸਾਲ ਲੋਕਾਂ ਦੀ ਸੇਵਾ ਕਰਨੀ ਹੈ।

ਇਸ ਲਈ ਸਰਕਾਰ ਬਣਾਉਣ ਦਾ ਫ਼ੈਸਲਾ ਬਹੁਤ ਅਹਿਮ ਹੈ। ਜੇ ਸਹੀ ਤਰੀਕੇ ਨਾਲ ਫੈਸਲਾ ਹੋ ਜਾਵੇ ਉਸ ਦਾ ਫਾਇਦਾ ਹੁੰਦਾ ਪਰ ਜੇ ਗਲਤ ਫੈਸਲਾ ਹੋ ਜਾਵੇ ਤਾਂ ਉਸ ਦਾ ਨੁਕਸਾਨ ਹੁੰਦਾ ਹੈ।  ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸਾਧਦੇ  ਉਹਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫੜ੍ਹ ਕੇ ਸਹੁੰ ਖਾਧੀ ਕਿ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਪਰ ਕੁਝ ਨਹੀਂ ਕੀਤਾ, ਆਖਰੀ ਸਮੇਂ ਪਾਰਟੀ ਨੇ ਉਨ੍ਹਾਂ ਨੂੰ ਉਤਾਰ ਕੇ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾ ਦਿੱਤਾ। ਹੁਣ ਉਸ ਦੇ ਨਾਮ ‘ਤੇ ਗੁਮਰਾਹ ਕਰ ਰਹੇ ਹਨ।  ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਕੇਜਰੀਵਾਲ ਨੂੰ ਸੂਬੇ ਦਾ ਦੁਸ਼ਮਣ ਦੱਸਿਆ।